ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸਿਆਸੀ ਮਤਭੇਦਾਂ ਕਾਰਨ ਟਵਿੱਟਰ 'ਤੇ ਕਿਸੇ ਨੂੰ ਕਾਨੂੰਨੀ ਤੌਰ 'ਤੇ ਬਲੌਕ ਨਹੀਂ ਕਰ ਸਕਦੇ। ਸੰਘੀ ਅਪੀਲ ਅਦਾਲਤ ਨੇ ਮੰਗਲਾਵਰ ਨੂੰ ਹੇਠਲੀ ਅਦਾਲਤ ਦੇ ਫੈਸਲੇ ਨੂੰ ਸਹੀ ਠਹਿਰਾਉਂਦਿਆਂ ਇਹ ਫੈਸਲਾ ਸੁਣਾਇਆ।

ਤਿੰਨ ਜੱਜਾਂ ਦੀ ਬੈਂਚ ਨੇ ਸੰਘੀ ਜਸਟਿਸ ਦੇ ਬੀਤੇ ਸਾਲ ਦੇ ਇਸ ਫੈਸਲੇ 'ਤੇ ਸਹਿਮਤੀ ਜਤਾਈ ਕਿ ਟਰੰਪ, ਵਿਰੋਧੀ ਨਜ਼ਰੀਆ ਰੱਖਣ ਵਾਲੇ ਲੋਕਾਂ ਦੇ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਕਰਕੇ ਵਿਚਾਰਕ ਮਤਭੇਦ ਕਰ ਰਹੇ ਹਨ।

ਅਦਾਲਤ ਨੇ ਇੱਕ ਨਿੱਜੀ ਇੰਟਰਨੈੱਟ ਪਲੇਟਫਾਰਮ 'ਤੇ ਸੰਵਿਧਾਨ ਦੀ ਪਹਿਲੀ ਸੋਧ ਤਹਿਤ ਰਾਸ਼ਟਰਪਤੀ ਦੀ ਆਜ਼ਾਦੀ ਦੇ ਸਵਾਲ ਨੂੰ ਨਜ਼ਰਅੰਦਾਜ਼ ਕੀਤਾ, ਪਰ ਸਪਸ਼ਟ ਕੀਤਾ ਕਿ ਟਰੰਪ ਨੇ ਵਾਈਟ ਹਾਊਸ ਦੇ ਅਧਿਕਾਰਤ ਕੰਮਕਾਜ ਲਈ ਜਨਤਕ ਮੰਚ ਤਿਆਰ ਕੀਤਾ ਹੈ।