ਅਸੀਂ 400 ਤੋਂ ਵੱਧ ਉਡਾਣਾਂ ਰਾਹੀਂ 60 ਤੋਂ ਵੱਧ ਦੇਸ਼ਾਂ ਵਿੱਚ ਫਸੇ 37,000 ਤੋਂ ਵੱਧ ਅਮਰੀਕੀ ਨਾਗਰਿਕਾਂ ਨੂੰ ਵਾਪਸ ਬੁਲਾਇਆ ਹੈ। ਇਨ੍ਹਾਂ ‘ਚ ਪਿਛਲੇ ਹਫ਼ਤੇ 20 ਹਜ਼ਾਰ ਤੋਂ ਵੱਧ ਅਮਰੀਕੀ ਵਾਪਸ ਲਿਆਂਦੇ ਗਏ ਹਨ।- ਬ੍ਰਾਊਨਲੀ
ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਅਮਰੀਕੀ ਵਿਦੇਸ਼ ਵਿਭਾਗ ਦੁਆਰਾ ਲਗਪਗ 70 ਉਡਾਣਾਂ ਨਿਰਧਾਰਤ ਕੀਤੀਆਂ ਗਈਆਂ ਹਨ ਅਤੇ ਕੁਝ ਹੋਰ ਹਜ਼ਾਰਾਂ ਅਮਰੀਕੀਆਂ ਦੇ ਆਪਣੇ ਵਤਨ ਪਰਤਣ ਦੀ ਉਮੀਦ ਹੈ।
ਬ੍ਰਾਊਨਲੀ ਨੇ ਕਿਹਾ, "ਦੱਖਣੀ ਏਸ਼ੀਆ ਵਿੱਚ ਹੁਣ ਸਭ ਤੋਂ ਵੱਡੀ ਗਿਣਤੀ ਵਿੱਚ ਅਮਰੀਕੀ ਨਾਗਰਿਕ ਹਨ ਜੋ ਵਾਪਸ ਜਾਣਾ ਚਾਹੁੰਦੇ ਹਨ। ਸੰਯੁਕਤ ਰਾਜ ਅਮਰੀਕਾ ਹੁਣ ਤੱਕ ਦੱਖਣੀ ਏਸ਼ੀਆ ਤੋਂ ਤਕਰੀਬਨ 1000 ਅਮਰੀਕੀ ਨਾਗਰਿਕਾਂ ਨੂੰ ਵਾਪਸ ਲਿਆਇਆ ਹੈ। ਹਜ਼ਾਰਾਂ ਲੋਕਾਂ ਜਿਨ੍ਹਾਂ ਦੇਸ਼ ਪਰਤਣ ਦੀ ਇੱਛਾ ਜਤਾਈ ਹੈ ਨੂੰ ਵਾਪਸ ਲਿਆਉਣ ਦੀ ਯੋਜਨਾ ਵੀ ਤੇਜ਼ੀ ਨਾਲ ਚੱਲ ਰਹੀ ਹੈ।
ਉਸ ਨੇ ਕਿਹਾ, “ਇਸ ਵੇਲੇ ਕੁਲ ਅੰਕੜਾ ਜੋ ਅਸੀਂ ਵਿਦੇਸ਼ਾਂ ਵਿੱਚ ਵੇਖ ਰਹੇ ਹਾਂ ਉਹ 22,000 ਹੈ। ਉਨ੍ਹਾਂ ਚੋਂ ਬਹੁਤ ਸਾਰੇ ਦੱਖਣੀ ਅਤੇ ਮੱਧ ਏਸ਼ੀਆ ‘ਚ ਹਨ, ਜਿਨ੍ਹਾਂ ਚੋਂ ਬਹੁਤ ਸਾਰੇ ਭਾਰਤ ‘ਚ ਹਨ।” ਬ੍ਰਾਊਨਲੀ ਨੇ ਅਮਰੀਕੀ ਲੋਕਾਂ ਨੂੰ ਜਲਦੀ ਤੋਂ ਜਲਦੀ ਦੇਸ਼ ਪਰਤਣ ਲਈ ਕਿਹਾ ਹੈ।