VIDEO: ਕਰੈਸ਼ ਹੋਇਆ ਪੈਰਾਸ਼ੂਟ, ਖ਼ਤਰਨਾਕ ਤਰੀਕੇ ਨਾਲ ਹੇਠਾਂ ਡਿੱਗੇ 2 ਸਕਾਈਡਾਈਵਰਸ ਦਾ ਵੀਡੀਓ ਵਾਇਰਲ

ਏਬੀਪੀ ਸਾਂਝਾ Updated at: 16 May 2020 02:28 PM (IST)

ਅਮਰੀਕਾ ‘ਚ ਫਲੋਰਿਡਾ ਦੇ ਟਿਟੁਸਿਵਲੇ ਵਿੱਚ ਇੱਕ ਭਿਆਨਕ ਘਟਨਾ ਵਾਪਰੀ ਹੈ। ਬੁੱਧਵਾਰ ਨੂੰ ਦੋ ਪੈਰਾਸ਼ੂਟਸ ਅਸਮਾਨ ਵਿੱਚ ਉਲਝ ਗਏ ਅਤੇ ਹਾਦਸੇ ਦਾ ਸ਼ਿਕਾਰ ਹੋਏ। ਪੈਰਾਸ਼ੂਟ ਦੇ ਕਰੈਸ਼ ਹੋਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

NEXT PREV
ਟਿਟੁਸਿਵਲੇ : ਅਮਰੀਕਾ ‘ਚ ਫਲੋਰਿਡਾ ਦੇ ਟਿਟੁਸਿਵਲੇ ਵਿੱਚ ਇੱਕ ਭਿਆਨਕ ਘਟਨਾ ਵਾਪਰੀ ਹੈ। ਬੁੱਧਵਾਰ ਨੂੰ ਦੋ ਪੈਰਾਸ਼ੂਟਸ ਅਸਮਾਨ ਵਿੱਚ ਉਲਝ ਗਏ ਅਤੇ ਹਾਦਸੇ ਦਾ ਸ਼ਿਕਾਰ ਹੋਏ। ਪੈਰਾਸ਼ੂਟ ਦੇ ਕਰੈਸ਼ ਹੋਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਦੋ ਸਕਾਈਡਾਈਵਰਜ਼ ਹਵਾ ‘ਚ ਕਰੈਸ਼ ਹੋਣ ਤੋਂ ਬਾਅਦ ਤੇਜ਼ੀ ਨਾਲ ਹੇਠਾਂ ਡਿੱਗ ਗਏ। ਸਕਾਈਡਾਈਵਰ ਪਹਿਲਾਂ ਦਰੱਖਤ ਨਾਲ ਟਕਰਾ ਗਏ, ਫਿਰ ਜ਼ਮੀਨ 'ਤੇ ਡਿੱਗ ਗਏ। ਦੋਵਾਂ ਸਕਾਈਡਾਈਵਰਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ।

ਇਸ ਸਾਰੀ ਘਟਨਾ ਦੀ ਵੀਡੀਓ ਉਥੇ ਮੌਜੂਦ ਕ੍ਰਿਸਟੀਨਾ ਰੇਨਫ੍ਰੋ ਨਾਮ ਦੀ ਇਕ ਔਰਤ ਨੇ ਆਪਣੇ ਫੋਨ ‘ਚ ਰਿਕਾਰਡ ਕਰਕੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ।



ਵੀਡੀਓ ਨੂੰ ਸਾਂਝਾ ਕਰਦੇ ਹੋਏ ਕ੍ਰਿਸਟੀਨਾ ਰੇਨਫ੍ਰੋ ਨੇ ਲਿਖਿਆ,

ਮੈਂ ਡੌਗ ਪਾਰਕ ‘ਚ ਸੀ ਅਤੇ ਦੇਖੋ ਕਿ ਇਹ ਉਥੇ ਵਾਪਰਿਆ। ਉਹ ਬਹੁਤ ਤੇਜ਼ੀ ਨਾਲ ਜ਼ਮੀਨ 'ਤੇ ਡਿੱਗ ਗਏ।" ਬਾਅਦ ਵਿੱਚ ਅਪਡੇਟ ਦਿੰਦੇ ਹੋਏ ਉਸਨੇ ਇਹ ਵੀ ਲਿਖਿਆ ਕਿ ਦੋਵੇਂ ਸਕਾਈਡਵਾਈਵਰ ਜ਼ਿੰਦਾ ਹਨ ਪਰ ਉਨ੍ਹਾਂ ਦੀ ਹਾਲਤ ਨਾਜ਼ੁਕ ਹੈ। ਦੋਵੇਂ ਟਰਾਮਾ ਸੈਂਟਰ ‘ਚ ਦਾਖਲ ਹਨ।-


ਟਿਟੁਸਿਵਲੇ ਪੁਲਿਸ ਵਿਭਾਗ ਫਿਲਹਾਲ ਸਾਰੀ ਘਟਨਾ ਦੀ ਜਾਂਚ ਕਰ ਰਿਹਾ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

- - - - - - - - - Advertisement - - - - - - - - -

© Copyright@2025.ABP Network Private Limited. All rights reserved.