ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਆਨਲਾਈਨ ਗੱਲਬਾਤ ਨੂੰ ਪੰਜਾਬ ਦੇ ਲੋਕਾਂ ਨਾਲ ਜਾਰੀ ਰੱਖਦਿਆਂ "#AskCaptain" ਨਾਮ ਨਾਲ ਇੱਕ ਵਿਲੱਖਣ ਆਨਲਾਈਨ ਪਹਿਲ ਕੀਤੀ ਹੈ।ਇਸ ਦੇ ਤਹਿਤ ਤੁਸੀਂ ਮੁੱਖ ਮੰਤਰੀ ਨੂੰ ਉਨ੍ਹਾਂ ਸਾਰੇ ਮਸਲਿਆਂ, ਜੋ ਖਾਸ ਤੌਰ 'ਤੇ ਲੌਕਡਾਉਨ ਦੀਆਂ ਤਿਆਰੀਆਂ ਅਤੇ ਕੋਵਿਡ-19 ਨਾਲ ਸਬੰਧਿਤ ਹਨ ਬਾਰੇ ਸਿੱਧੇ ਤੌਰ 'ਤੇ ਸਵਾਲ ਕਰ ਸਕੋਗੇ।ਇਸ ਹਫਤੇ ਸ਼ਨੀਵਾਰ ਯਾਨੀ ਅੱਜ ਕੈਪਟਨ ਲਾਈਵ ਸੈਸ਼ਨ ਦੌਰਾਨ ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਦੇਣਗੇ।



ਲਾਈਵ ਸੈਸ਼ਨ ਵਿੱਚ ਲੌਕਡਾਊਨ 4.0 ਦੇ ਆਲੇ ਦੁਆਲੇ ਦੇ ਐਲਾਨ ਸ਼ਾਮਲ ਹੋਣਗੇ। ਇੱਕ ਬੁਲਾਰੇ ਨੇ ਖੁਲਾਸਾ ਕੀਤਾ ਕਿ ਮੁੱਖ ਮੰਤਰੀ ਨੇ ਲੋਕਾਂ ਨੂੰ ਆਪਣੇ ਕਿਸੇ ਵੀ ਸੋਸ਼ਲ ਮੀਡੀਆ ਪ੍ਰੋਫਾਈਲ 'ਤੇ ਆਪਣੇ ਸਵਾਲ ਭੇਜਣ ਲਈ ਸੱਦਾ ਦਿੱਤਾ ਹੈ ਅਤੇ ਅਖੀਰ ਵਿੱਚ #AskCaptain ਹੈਸ਼ਟੈਗ ਨਾਲ ਆਪਣਾ ਪ੍ਰਸ਼ਨ ਸਾਂਝਾ ਕਰਨ ਲਈ ਕਿਹਾ ਹੈ।

ਬੁਲਾਰੇ ਨੇ ਅੱਗੇ ਕਿਹਾ ਕਿ ਹਰੇਕ ਨੂੰ ਪ੍ਰਸ਼ਨ ਦੇ ਨਾਲ ਆਪਣਾ ਨਾਮ ਅਤੇ ਪਿੰਡ / ਸ਼ਹਿਰ ਸਾਂਝਾ ਕਰਨਾ ਜ਼ਰੂਰੀ ਹੈ।




ਇਹ ਵੀ ਪੜ੍ਹੋ: 
 ਹੁਣ ਕੋਈ ਵੀ ਬੰਦਾ ਹੋ ਸਕਦਾ ਫੌਜ 'ਚ ਭਰਤੀ! ਤਿੰਨ ਸਾਲ ਲਈ ਮਿਲੇਗਾ ਮੌਕਾ

ਵਿਸ਼ਵ ਬੈਂਕ ਨੇ ਭਾਰਤ ਲਈ ਕੀਤਾ ਵੱਡਾ ਐਲਾਨ

ਕੀ 'Youtube' ਤੇ ਕੋਰੋਨਾ ਬਾਰੇ ਜਾਣਕਾਰੀ ਸਹੀ? ਖੋਜ 'ਚ ਵੱਡਾ ਖੁਲਾਸਾ

ਠੇਕੇ ਖੁੱਲ੍ਹਵਾਉਣ ਲਈ ਕੈਪਟਨ ਸਰਕਾਰ ਦੀ ਵੱਡੀ ਧਮਕੀ, ਅਜੇ ਵੀ ਨਹੀਂ ਖੋਲ੍ਹੇ ਠੇਕੇ ਤਾਂ ਹੋਵੇਗੀ ਇਹ ਕਾਰਵਾਈ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ