ਕਾਨਪੁਰ: ਗੈਂਗਸਟਰ ਵਿਕਾਸ ਦੂਬੇ ਅਤੇ 50 ਹਜ਼ਾਰ ਦੇ ਇਨਾਮੀ ਉਮਾਕਾਂਤ ਨੇ ਸ਼ਨੀਵਾਰ ਨੂੰ ਚੌਬੇਪੁਰ ਵਿੱਚ ਸੇਰੇਂਡਰ ਕਰ ਦਿੱਤਾ। ਨਾਟਕੀ ਅੰਦਾਜ਼ 'ਚ ਹੋਏ ਇਸ ਸੇਰੇਂਡਰ 'ਚ ਉਮਕਾਂਤ ਆਪਣੇ ਬੱਚਿਆਂ ਅਤੇ ਪਤਨੀ ਦੇ ਨਾਲ ਸੀ।

ਦੱਸ ਦੇਈਏ ਕਿ ਉਮਕਾਂਤ ਵਿਕਾਸ ਦੂਬੇ ਦਾ ਸਾਥੀ ਹੈ। ਵਿਕਾਸ ਦੂਬੇ ਦੇ ਇਨਕਾਊਂਟਰ ਤੋਂ ਬਾਅਦ ਉਮਾਕਾਂਤ ਵੀ ਪੁਲਿਸ ਕਾਰਵਾਈ ਤੋਂ ਡਰਿਆ ਹੋਇਆ ਸੀ। ਜਿਸ ਕਾਰਨ ਅੱਜ ਉਸ ਨੇ ਆਪਣੇ ਆਪ ਨੂੰ ਸਮਰਪਣ ਕਰ ਦਿੱਤਾ। ਇਸ ਤੋਂ ਪਹਿਲਾਂ ਵਿਕਾਸ ਦੂਬੇ ਦੇ ਸਾਥੀ ਜੈਅਕਾਂਤ ਬਾਜਪਾਈ ਖ਼ਿਲਾਫ਼ ਗੈਂਗਸਟਰ ਐਕਟ ਤਹਿਤ ਕਾਰਵਾਈ ਕੀਤੀ ਜਾ ਚੁੱਕੀ ਹੈ।

'ਮੋਦੀ ਜ਼ਿੰਦਾਬਾਦ' ਤੇ 'ਜੈ ਸ਼੍ਰੀ ਰਾਮ' ਨਾ ਬੋਲਣ 'ਤੇ ਬਜ਼ੁਰਗ ਆਟੋ ਰਿਕਸ਼ਾ ਡਰਾਈਵਰ ਦੀ ਕੁੱਟ-ਮਾਰ

ਵਧੀਕ ਮੁੱਖ ਸਕੱਤਰ ਅਵਨੀਸ਼ ਅਵਸਥੀ ਨੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਜੈਯਕਾਂਤ ਬਾਜਪਾਈ ਖ਼ਿਲਾਫ਼ ਨਜੀਰਾਬਾਦ ਕਾਨਪੁਰ ਥਾਣੇ ਵਿੱਚ ਯੂਪੀ ਗੈਂਗਸਟਰ ਐਕਟ ਤਹਿਤ ਇੱਕ ਗਿਰੋਹ ਬਣਾ ਕੇ ਅਤੇ ਨਾਜਾਇਜ਼ ਜਾਇਦਾਦ ਹਾਸਲ ਕਰਕੇ ਅਪਰਾਧ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਗਿਆ ਹੈ। ਗਿਰੋਹ ਦੇ ਹੋਰ ਮੈਂਬਰਾਂ 'ਚ ਉਸ ਦੇ ਭਰਾ ਸ਼ੋਭਿਤ ਬਾਜਪਾਈ, ਰਾਜਿਆਕਾਂਤ ਬਾਜਪਾਈ ਅਤੇ ਅਜੈਕਾਂਤ ਬਾਜਪਾਈ ਸ਼ਾਮਲ ਹਨ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ