ਜੈਪੁਰ: ਰਾਜਸਥਾਨ ਦੇ ਸੀਕਰ ਜ਼ਿਲ੍ਹੇ ਦੀ ਪੁਲਿਸ ਨੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਦੋਵਾਂ ਮੁਲਜ਼ਮਾਂ 'ਤੇ ਦੋਸ਼ ਹੈ ਕਿ ਉਨ੍ਹਾਂ 'ਮੋਦੀ ਜ਼ਿੰਦਾਬਾਦ' 'ਅਤੇ 'ਜੈ ਸ਼੍ਰੀ ਰਾਮ' ਦੇ ਨਾਅਰੇ ਲਗਾਉਣ ਤੋਂ ਇਨਕਾਰ ਕਰਨ 'ਤੇ 52 ਸਾਲਾ ਆਟੋਰਿਕਸ਼ਾ ਚਾਲਕ ਦੀ ਕੁੱਟਮਾਰ ਕੀਤੀ ਹੈ।
ਇੰਡੀਅਨ ਐਕਸਪ੍ਰੈਸ ਅਨੁਸਾਰ ਆਟੋਰਿਕਸ਼ਾ ਚਾਲਕ ਗੱਫਾਰ ਅਹਿਮਦ ਕਛਵਾ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਦੋਵਾਂ ਦੋਸ਼ੀਆਂ ਖ਼ਿਲਾਫ਼ ਐਫਆਈਆਰ ਦਰਜ ਕਰ ਲਈ ਹੈ। ਗੱਫਾਰ ਨੇ ਦੋਵਾਂ 'ਤੇ ਉਸ ਦੀ ਘੜੀ ਅਤੇ ਪੈਸੇ ਚੋਰੀ ਕਰਨ ਦਾ ਦੋਸ਼ ਵੀ ਲਗਾਇਆ ਹੈ। ਲੜਾਈ 'ਚ ਗਫ਼ਰ ਦੇ ਦੰਦ ਟੁੱਟ ਗਏ ਹਨ, ਅੱਖਾਂ ਅਤੇ ਗਲ੍ਹਾਂ 'ਤੇ ਸੱਟਾਂ ਵੀ ਲੱਗੀਆਂ ਹਨ।
ਗੱਫਾਰ ਅਹਿਮਦ ਨੇ ਕਿਹਾ ਕਿ ਉਨ੍ਹਾਂ ਨੇ ਮੈਨੂੰ ਮੋਦੀ ਜ਼ਿੰਦਾਬਾਦ ਦੇ ਨਾਅਰੇ ਲਗਾਉਣ ਲਈ ਕਿਹਾ ਅਤੇ ਜਦੋਂ ਮੈਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ 'ਚੋਂ ਇਕ ਨੇ ਮੈਨੂੰ ਥੱਪੜ ਮਾਰ ਦਿੱਤਾ। ਕਿਸੇ ਤਰ੍ਹਾਂ ਮੈਂ ਆਪਣੇ ਰਿਕਸ਼ਾ 'ਤੇ ਸਿਕਰ ਵੱਲ ਨਿਕਲਿਆ ਪਰ ਉਨ੍ਹਾਂ ਮੇਰੇ ਮਗਰ ਆਪਣੀ ਕਾਰ ਲਗਾ ਲਈ।
ਸਰਕਾਰੀ ਬਿਲਡਿੰਗ 'ਚ ਚੱਲਦਾ ਸੀ ਦੇਹ ਵਪਾਰ ਦਾ ਧੰਦਾ, ਇੰਝ ਹੋਇਆ ਪਰਦਾਫਾਸ਼
ਗੱਫਾਰ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਉਨ੍ਹਾਂ ਮੈਨੂੰ ਆਟੋ ਤੋਂ ਉਤਾਰ ਲਿਆ ਅਤੇ ਬੁਰੀ ਤਰ੍ਹਾਂ ਕੁੱਟਿਆ। ਉਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਅਸੀਂ ਤੈਨੂੰ ਪਾਕਿਸਤਾਨ ਭੇਜਣ ਤੋਂ ਬਾਅਦ ਹੀ ਆਰਾਮ ਕਰਾਂਗੇ। ਪੁਲਿਸ ਮੁਤਾਬਕ ਜਾਂਚ 'ਚ ਪਤਾ ਲੱਗਿਆ ਹੈ ਕਿ ਇਹ ਦੋਵੇਂ ਆਪਣੀ ਕਾਰ ਖੜ੍ਹੀ ਕਰਕੇ ਸ਼ਰਾਬ ਪੀ ਰਹੇ ਸੀ। ਜਿਸ ਦੇ ਬਾਅਦ ਉਨ੍ਹਾਂ ਗੱਫਾਰ ਦੀ ਕਾਰ ਨੂੰ ਰੋਕਿਆ ਅਤੇ ਉਸ ਨੂੰ ਕੁਟਿਆ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
'ਮੋਦੀ ਜ਼ਿੰਦਾਬਾਦ' ਤੇ 'ਜੈ ਸ਼੍ਰੀ ਰਾਮ' ਨਾ ਬੋਲਣ 'ਤੇ ਬਜ਼ੁਰਗ ਆਟੋ ਰਿਕਸ਼ਾ ਡਰਾਈਵਰ ਦੀ ਕੁੱਟ-ਮਾਰ
ਏਬੀਪੀ ਸਾਂਝਾ
Updated at:
08 Aug 2020 06:23 PM (IST)
ਰਾਜਸਥਾਨ ਦੇ ਸੀਕਰ ਜ਼ਿਲ੍ਹੇ ਦੀ ਪੁਲਿਸ ਨੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਦੋਵਾਂ ਮੁਲਜ਼ਮਾਂ 'ਤੇ ਦੋਸ਼ ਹੈ ਕਿ ਉਨ੍ਹਾਂ 'ਮੋਦੀ ਜ਼ਿੰਦਾਬਾਦ' 'ਅਤੇ 'ਜੈ ਸ਼੍ਰੀ ਰਾਮ' ਦੇ ਨਾਅਰੇ ਲਗਾਉਣ ਤੋਂ ਇਨਕਾਰ ਕਰਨ 'ਤੇ 52 ਸਾਲਾ ਆਟੋਰਿਕਸ਼ਾ ਚਾਲਕ ਦੀ ਕੁੱਟਮਾਰ ਕੀਤੀ ਹੈ।
ਸੰਕੇਤਕ ਤਸਵੀਰ
- - - - - - - - - Advertisement - - - - - - - - -