ਨਵੀਂ ਦਿੱਲੀ: ਇਸ ਸਮੇਂ ਕੋਰੋਨਾਵਾਇਰਸ ਨਾਲ ਜੁੜੀਆਂ ਕੁਝ ਫੇਕ ਖ਼ਬਰਾਂ ਵੀ ਸੋਸ਼ਲ ਮੀਡੀਆ 'ਤੇ ਦੇਖਣ ਨੂੰ ਮਿਲ ਰਹੀਆਂ ਹਨ। ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ‘ਚ ਇਕ ਮਹਿਲਾ ਆਪਣੇ ਬੱਚੇ ਨੂੰ ਸੀਨੇ ਨਾਲ ਲਗਾਏ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ 'ਤੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਹਿਲਾ ਕੋਰੋਨਾ ਸੰਕਰਮਿਤ ਹੈ ਅਤੇ ਆਪਣੀ ਜ਼ਿੰਦਗੀ ਦੇ ਆਖਰੀ ਪਲਾਂ 'ਚ ਆਪਣੇ ਬੱਚੇ ਨੂੰ ਗਲੇ ਲਗਾ ਰਹੀ ਹੈ।




ਲੋਕ ਇਸ ਇਮੋਸ਼ਨਲ ਫੋਟੋ ਨੂੰ ਜੰਮ ਕੇ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਰਹੇ ਹਨ। ਫੋਟੋ 'ਤੇ ਇਹ ਕੈਪਸ਼ਨ ਲਿਖਿਆ ਜਾ ਰਿਹਾ ਹੈ, “ਇਟਾਲੀਅਨ ਮਹਿਲਾ ਕੋਰੋਨਾ ਦੇ ਆਖਰੀ ਪੜਾਅ ‘ਤੇ ਹੈ, ਉਸ ਦਾ 18 ਮਹੀਨੇ ਦਾ ਬੱਚਾ ਬਹੁਤ ਰੋ ਰਿਹਾ ਸੀ। ਉਸਨੇ ਡਾਕਟਰਾਂ ਨਾਲ ਆਪਣੀ ਆਖਰੀ ਇੱਛਾ ਜ਼ਾਹਰ ਕੀਤੀ। ਉਹ ਆਪਣੇ ਬੱਚੇ ਨੂੰ ਇੱਕ ਵਾਰ ਗਲੇ ਲਗਾਉਣਾ ਚਾਹੁੰਦੀ ਹੈ! ” ਪਰ ਜਦੋਂ ਜਾਂਚ ਕੀਤੀ ਤਾਂ ਪਾਇਆ ਕਿ ਇਹ ਦਾਅਵਾ ਪੂਰੀ ਤਰ੍ਹਾਂ ਝੂਠਾ ਹੈ। ਤਸਵੀਰ ਅਸਲ ‘ਚ 1985 ਦੀ ਹੈ ਅਤੇ ਇਸ ਦਾ ਕੋਰੋਨਾਵਾਇਰਸ ਮਹਾਮਾਰੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ।



ਇਹ ਤਸਵੀਰ ਅਮਰੀਕਾ ਦੇ ਸੀਏਟਲ ਦੇ ਫਰੈੱਡ ਹਚਿੰਸਨ ਕੈਂਸਰ ਸੈਂਟਰ ਵਿਖੇ ਅਮਰੀਕੀ ਫੋਟੋਗ੍ਰਾਫਰ ਬਰਟ ਗਲਿਨ ਨੇ ਖਿੱਚੀ ਸੀ। ਇਹ ਬੱਚਾ ਲਮੀਨਾਰ ਏਅਰਫਲੋ ਕਮਰੇ ‘ਚ ਹੈ, ਜਿਸ ਕਾਰਨ ਮਾਂ ਨੇ ਇਹ ਸੁਰੱਖਿਆ ਪਹਿਰਾਵਾ ਪਾਇਆ ਹੋਇਆ ਹੈ। ਇਸ ਤੋਂ ਇਲਾਵਾ ਫੋਟੋ ਨੂੰ ਐਡਿਟ ਅਤੇ ਝੁਕਾਇਆ ਗਿਆ ਹੈ। ਅਸਲ ‘ਚ ਫੋਟੋ ‘ਚ ਮਹਿਲਾ ਬੈਠੀ ਹੋਈ ਦਿਖ ਰਹੀ ਹੈ।
ਇਹ ਵੀ ਪੜ੍ਹੋ :