ਨਵੀਂ ਦਿੱਲੀ: ਦੇਸ਼ 'ਚ ਮਾਰੂ ਕੋਰੋਨਾਵਾਇਰਸ ਦਾ ਪ੍ਰਕੋਪ ਜਾਰੀ ਹੈ। ਇਸ ਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਹਰ ਦਿਨ ਵੱਧ ਰਹੀ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਹੁਣ ਦੇਸ਼ ‘ਚ ਇਸ ਮਹਾਂਮਾਰੀ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ 24 ਹਜ਼ਾਰ ਤੋਂ ਪਾਰ ਹੋ ਗਈ ਹੈ। ਮੰਤਰਾਲੇ ਅਨੁਸਾਰ ਹੁਣ ਤੱਕ 24 ਹਜ਼ਾਰ 506 ਵਿਅਕਤੀ ਕੋਰੋਨਾ ਸੰਕਰਮਿਤ ਹੋਏ ਹਨ। ਇਸ ਦੇ ਨਾਲ ਹੀ 775 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ, 5063 ਲੋਕ ਠੀਕ ਵੀ ਹੋਏ ਹਨ।


ਕਿਸ ਸੂਬੇ ‘ਚ ਕਿੰਨੀਆਂ ਮੌਤਾਂ?

ਸਿਹਤ ਮੰਤਰਾਲੇ ਅਨੁਸਾਰ ਮਹਾਰਾਸ਼ਟਰ ‘ਚ 301, ਮੱਧ ਪ੍ਰਦੇਸ਼ ‘ਚ 92, ਗੁਜਰਾਤ ‘ਚ 127, ਦਿੱਲੀ ‘ਚ 53, ਤਾਮਿਲਨਾਡੂ ‘ਚ 22, ਤੇਲੰਗਾਨਾ ‘ਚ 26, ਆਂਧਰਾ ਪ੍ਰਦੇਸ਼ ‘ਚ 29, ਕਰਨਾਟਕ ‘ਚ 18, ਉੱਤਰ ਪ੍ਰਦੇਸ਼ ‘ਚ 25, ਪੰਜਾਬ ‘ਚ 17, ਪੱਛਮੀ ਬੰਗਾਲ ‘ਚ 18, ਰਾਜਸਥਾਨ ‘ਚ 27 ‘ਚ, ਜੰਮੂ-ਕਸ਼ਮੀਰ ‘ਚ 5, ਹਰਿਆਣਾ ‘ਚ 3, ਕੇਰਲ ‘ਚ 3, ਝਾਰਖੰਡ ‘ਚ 3, ਬਿਹਾਰ ‘ਚ 2, ਅਸਾਮ, ਹਿਮਾਚਲ ਪ੍ਰਦੇਸ਼, ਮੇਘਾਲਿਆ ਅਤੇ ਉੜੀਸਾ ‘ਚ ਇਕ-ਇਕ ਵਿਅਕਤੀ ਦੀ ਮੌਤ ਹੋਈ ਹੈ।

ਸੇਖੋਂ ਸੂਬਿਆਂ ਦੇ ਅੰਕੜੇ :


ਇਹ ਵੀ ਪੜ੍ਹੋ :

 ਅੱਜ ਦੇਸ਼ ‘ਚ ਖੁੱਲ੍ਹਣਗੀਆਂ ਸਾਰੀਆਂ ਦੁਕਾਨਾਂ, ਸਿਰਫ ਇਨ੍ਹਾਂ ਸ਼ਰਤਾਂ ਨਾਲ