ਨਵੀਂ ਦਿੱਲੀ: ਦੇਸ਼ ਦਾ ਸਭ ਤੋਂ ਵੱਡਾ ਸਰਕਾਰੀ ਬੈਂਕ ਸਟੇਟ ਬੈਂਕ ਆਫ ਇੰਡੀਆ(SBI) ਗਾਹਕਾਂ ਨੂੰ ਧੋਖਾਧੜੀ ਤੋਂ ਬਚਣ ਅਤੇ ਸਾਵਧਾਨ ਰਹਿਣ ਲਈ ਲਗਾਤਾਰ ਸੁਚੇਤ ਕਰਦਾ ਹੈ। ਹੁਣ ਐਸਬੀਆਈ(SBI) ਨੇ ਆਪਣੇ ਗਾਹਕਾਂ ਨੂੰ ਇਸ ਤਰ੍ਹਾਂ ਦੇ ਇੱਕ ਹੋਰ ਸੰਦੇਸ਼ ਰਾਹੀਂ ਚੇਤਾਵਨੀ ਦਿੱਤੀ ਹੈ।
ਐਸਬੀਆਈ ਨੇ ਆਪਣੇ ਟਵਿੱਟਰ ਪੇਜ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ ਜਿਸ ‘ਚ ਇਸ ਨੇ ਗਾਹਕਾਂ ਨੂੰ ਕਿਹਾ ਹੈ ਕਿ ਉਹ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰਨ। ਜਿਨ੍ਹਾਂ ਜਾਣਕਾਰੀਆਂ ਨੂੰ ਸ਼ੇਅਰ ਨਾ ਕਰਨ ਲਈ ਕਿਹਾ ਹੈ, ਉਨ੍ਹਾਂ 'ਚ
ਪੈਨ ਨੰਬਰ
ਅਧਾਰ
ਮੋਬਾਈਲ ਨੰਬਰ
ਜਨਮ ਤਰੀਕ
ਪਤਾ ਅਤੇ
ਦਸਤਖਤ ਸ਼ਾਮਲ ਹਨ।

ਐਸਬੀਆਈ ਨੇ ਇਸ ਸੰਦੇਸ਼ ਵਿੱਚ ਕਿਹਾ ਹੈ ਕਿ ਇਹ ਸਾਰੀ ਜਾਣਕਾਰੀ ਗਾਹਕਾਂ ਗਾਹਕਾਂ ਆਪਣੇ ਆਪ ਤੱਕ ਸੀਮਤ ਰੱਖਣੀ ਚਾਹੀਦੀ ਹੈ ਅਤੇ ਕਿਸੇ ਨਾਲ ਸਾਂਝੀ ਨਹੀਂ ਕੀਤੀ ਜਾਣੀ ਚਾਹੀਦੀ।

ਬੁੱਧਵਾਰ ਨੂੰ ਜਾਰੀ ਕੀਤੀ ਇਸ ਪੋਸਟ ਦੇ ਜ਼ਰੀਏ, ਐਸਬੀਆਈ ਨੇ ਆਪਣੇ ਗਾਹਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਹੈ ਕਿਉਂਕਿ ਐਸਬੀਆਈ ਪਿਛਲੇ ਕੁਝ ਸਮੇਂ ਤੋਂ ਗਾਹਕਾਂ ਦੁਆਰਾ ਬਹੁਤ ਸਾਰੀਆਂ ਸ਼ਿਕਾਇਤਾਂ ਦਾ ਸਾਹਮਣਾ ਕਰ ਰਹੀ ਹੈ। ਇਸ ਵਿੱਚ ਉਹ ਗਾਹਕ ਸ਼ਾਮਲ ਹਨ ਜੋ ਡੈਬਿਟ ਕਾਰਡ ਜਾਂ ਕ੍ਰੈਡਿਟ ਕਾਰਡ ਦੀ ਧੋਖਾਧੜੀ ਦਾ ਸਾਹਮਣਾ ਕਰ ਰਹੇ ਹਨ।
ਹਾਲ ਹੀ ਵਿੱਚ ਐਸਬੀਆਈ ਨੇ ਗਾਹਕਾਂ ਨੂੰ ਅਣਅਧਿਕਾਰਤ ਐਪਸ ਜਾਂ ਲਿੰਕਾਂ ਬਾਰੇ ਚੇਤਾਵਨੀ ਦਿੱਤੀ ਸੀ ਕਿ ਉਹ ਹਮੇਸ਼ਾਂ ਗੂਗਲ ਪਲੇ ਸਟੋਰ ਜਾਂ ਐਪ ਸਟੋਰ ਤੋਂ ਐਸਬੀਆਈ ਦੇ ਅਧਿਕਾਰਤ ਲਿੰਕ ਜਾਂ ਸੁਰੱਖਿਅਤ ਐਪਸ ਡਾਊਨਲੋਡ ਕਰਨ। ਇਸ ਤੋਂ ਇਲਾਵਾ, ਐਸਬੀਆਈ ਨੇ ਯੋਨੋ ਐਪ ਰਾਹੀਂ ਸਾਰੇ ਬੈਂਕਿੰਗ ਲੈਣ-ਦੇਣ ਕਰਨ ਲਈ ਕਿਹਾ ਸੀ।