ਬਠਿੰਡਾ: ਸੋਸ਼ਲ ਮੀਡੀਆ 'ਤੇ ਲਗਾਤਾਰ ਵੱਡੇ ਸਿਤਾਰੇ ਜਾਂ ਸਿਆਸੀ ਆਗੂ ਲੋਕਾਂ ਨੂੰ ਕੋਰੋਨਾ ਖ਼ਿਲਾਫ਼ ਜਾਗਰੂਕ ਕਰਦੇ ਨਜ਼ਰ ਆ ਰਹੇ ਹਨ। ਕੋਈ ਮਾਸਕ ਬਣਾਉਣੇ ਦੱਸ ਰਿਹਾ ਹੈ ਤਾਂ ਕੋਈ ਇਹ ਦੱਸ ਰਿਹਾ ਕਿ ਹੱਥ ਕਿਵੇਂ ਧੋਣੇ ਹਨ। ਹੁਣ ਇਸ ਲੜੀ 'ਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਸ਼ਾਮਲ ਹੋ ਗਏ ਹਨ।  ਹਰਸਿਮਰਤ ਬਾਦਲ ਖ਼ੁਦ ਘਰ ‘ਚ ਮਾਸਕ ਬਣਾਉਣ ਦੇ ਤਰੀਕੇ ਸਿਖਾ ਰਹੇ ਹਨ। ਹਰਸਿਮਰਤ ਬਾਦਲ ਫੇਸਬੁੱਕ 'ਤੇ ਲਾਈਵ ਹੋਏ। ਹਰਸਿਮਰਤ ਬਾਦਲ ਪਿਛਲੇ ਕਈ ਦਿਨਾਂ ਤੋਂ ਲੋਕਾਂ ਨੂੰ ਕੋਰੋਨਾ ਖਿਲਾਫ ਜਾਗਰੂਕ ਕਰ ਰਹੇ ਹਨ।

ਫੇਸਬੁੱਕ 'ਤੇ ਲਾਈਵ ਹੋ ਕੇ ਬੀਬੀ ਬਾਦਲ ਨੇ ਕਿਹਾ ਕਿ ਇਸ ਸਮੇਂ ਬਾਜ਼ਾਰ 'ਚ ਮਾਸਕ ਨਹੀਂ ਮਿਲ ਪਾ ਰਹੇ। ਇਸ ਦੇ ਨਾਲ ਹੀ ਕਿਸਾਨਾਂ ਤੇ ਮਜ਼ਦੂਰਾਂ ਨੂੰ ਕਣਕ ਦੀ ਫਸਲ ਵੱਢਣ ਲਈ ਖੇਤਾਂ ‘ਚ ਜਾਣਾ ਪਏਗਾ। ਕੋਰੋਨਾਵਾਇਰਸ ਤੋਂ ਬਚਣ ਲਈ ਹਰੇਕ ਲਈ ਮਾਸਕ ਪਾਉਣਾ ਲਾਜ਼ਮੀ ਹੈ। ਮਾਰਕੀਟ ‘ਚ ਮਾਸਕ ਦੀ ਘਾਟ ਹੋਣ ਕਰਕੇ ਔਰਤਾਂ ਇਸ ਨੂੰ ਆਸਾਨੀ ਨਾਲ ਘਰ ‘ਚ ਬਣਾ ਸਕਦੀਆਂ ਹਨ।



ਉਨ੍ਹਾਂ ਦੱਸਿਆ ਕਿ ਕਿਸੇ ਵੀ ਪੁਰਾਣੀ ਟੀ-ਸ਼ਰਟ ਦੀ ਬਾਂਹ ਕੱਟ ਕੇ ਇਸ ਵਿੱਚ ਦੋ ਕੱਟ ਲਾਓ। ਇਸ ਲਈ ਉਨ੍ਹਾਂ ਆਪਣੇ ਬੇਟੇ ਦੀ ਪੁਰਾਣੀ ਟੀ-ਸ਼ਰਟ ਲੈ ਲਈ ਤੇ ਇਸ ਨੂੰ ਅੱਧੀ ਬਾਂਹ ਕੱਟ ਦਿੱਤੀ। ਫਿਰ ਦਿਖਾਇਆ ਕਿ ਟਿਸ਼ੂ ਜਾਂ ਰੁਮਾਲ ਨੂੰ ਵਿਚਕਾਰ ‘ਚ ਰੱਖਣਾ ਹੈ। ਉਸ ਤੋਂ ਬਾਅਦ ਉਨ੍ਹਾਂ ਦੋ ਕੱਟ ਬਣਾਏ ਤੇ ਦੱਸਿਆ ਕਿ ਇਸ ਨੂੰ ਕਿਵੇਂ ਵਰਤਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ :