ਵਾਸ਼ਿੰਗਟਨ: ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਇਸ ਸਮੇਂ ਸਭ ਤੋਂ ਮਾਰੂ ਕੋਰੋਨਾਵਾਇਰਸ ਨਾਲ ਜੂਝ ਰਿਹਾ ਹੈ। ਅਮਰੀਕਾ ‘ਚ ਪਿਛਲੇ 24 ਘੰਟਿਆਂ ‘ਚ 2 ਹਜ਼ਾਰ 228 ਲੋਕਾਂ ਦੀ ਮੌਤ ਹੋ ਗਈ ਹੈ, ਜੋ ਇਕ ਦਿਨ ਵਿਚ ਸਭ ਤੋਂ ਵੱਧ ਮੌਤਾਂ ਦਾ ਰਿਕਾਰਡ ਹੈ। ਦੇਸ਼ ਵਿਚ ਕੋਰੋਨਾਵਾਇਰਸ ਦੇ ਸਭ ਤੋਂ ਵੱਧ ਮਾਮਲੇ ਹਨ।


ਦੇਸ਼ ‘ਚ ਹੁਣ ਤੱਕ 26 ਹਜ਼ਾਰ ਤੋਂ ਵੱਧ ਮੌਤਾਂ:

ਵੈੱਬਸਾਈਟ ਵਰਲਡਮੀਟਰ ਦੇ ਅਨੁਸਾਰ ਇਸ ਸਮੇਂ ਅਮਰੀਕਾ ਵਿੱਚ 6 ਲੱਖ 13 ਹਜ਼ਾਰ 886 ਕੇਸ ਹਨ। ਇਨ੍ਹਾਂ ਵਿੱਚੋਂ 5 ਲੱਖ 49 ਹਜ਼ਾਰ 19 ਸਰਗਰਮ ਕੇਸ ਹਨ, ਜਦਕਿ 13 ਹਜ਼ਾਰ 473 ਗੰਭੀਰ ਬਿਮਾਰ ਹਨ। ਦੇਸ਼ ਵਿੱਚ ਹੁਣ ਤੱਕ 26 ਹਜ਼ਾਰ 47 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ, ਜੋ ਕਿ ਕਿਸੇ ਵੀ ਦੇਸ਼ ਵਿੱਚ ਸਭ ਤੋਂ ਵੱਧ ਹੈ। ਵੈਬਸਾਈਟ ਅਨੁਸਾਰ ਅਮਰੀਕਾ ‘ਚ ਹੁਣ ਤੱਕ 38 ਹਜ਼ਾਰ 820 ਵਿਅਕਤੀ ਠੀਕ ਹੋ ਚੁੱਕੇ ਹਨ।

ਨਿਊਯਾਰਕ ‘ਚ ਸਭ ਤੋਂ ਵੱਧ ਮਾਮਲੇ:

ਦੱਸ ਦੇਈਏ ਕਿ ਨਿਊਯਾਰਕ ਸਿਟੀ ‘ਚ ਦੇਸ਼ ਦੇ ਸਭ ਤੋਂ ਵੱਧ 26 ਹਜ਼ਾਰ 47 ਲੋਕਾਂ ਦੀ ਮੌਤ ਹੋਈ ਹੈ। ਨਿਊਯਾਰਕ ਵਿੱਚ ਹੁਣ ਤੱਕ 10 ਹਜ਼ਾਰ 834 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸ਼ਹਿਰ ਵਿੱਚ ਵੀ ਸੰਕਰਮਣ ਦੇ ਸਭ ਤੋਂ ਵੱਧ 2 ਲੱਖ 3 ਹਜ਼ਾਰ 123 ਮਾਮਲੇ ਹਨ।

ਦੁਨੀਆ ਵਿੱਚ ਲਗਭਗ 2 ਮਿਲੀਅਨ ਸੰਕਰਮਣ ਦੇ ਕੇਸ:

ਕੋਰੋਨਾਵਾਇਰਸ ਦੀ ਲਾਗ ਦਾ ਆਲਮੀ ਅੰਕੜਾ ਵੱਧ ਕੇ 20 ਲੱਖ ਹੋ ਗਿਆ ਹੈ। ਮਹਾਮਾਰੀ ਨਾਲ ਸੰਕਰਮਿਤ ਲੋਕਾਂ ਦੀ ਕੁਲ ਗਿਣਤੀ 19 ਲੱਖ 98 ਹਜ਼ਾਰ 111 ਹੈ, ਜਦਕਿ ਮਹਾਂਮਾਰੀ ਦੇ ਕਾਰਨ 1 ਲੱਖ 26 ਹਜ਼ਾਰ 604 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਤੋਂ ਬਾਅਦ ਸਪੇਨ 1 ਲੱਖ 74 ਹਜ਼ਾਰ 60 ਕੇਸਾਂ ਨਾਲ ਦੂਜੇ ਨੰਬਰ ‘ਤੇ ਹੈ, ਜਦੋਂਕਿ ਇਟਲੀ ਮੌਤ ਦੇ ਮਾਮਲਿਆਂ ਵਿੱਚ ਦੂਜੇ ਨੰਬਰ ‘ਤੇ ਹੈ। ਇਟਲੀ ‘ਚ ਹੁਣ ਤਕ 21 ਹਜ਼ਾਰ 67 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਪੇਨ 18 ਹਜ਼ਾਰ 255 ਮੌਤਾਂ ਦੇ ਨਾਲ ਤੀਜੇ ਨੰਬਰ 'ਤੇ ਹੈ।
ਇਹ ਵੀ ਪੜ੍ਹੋ :