ਨਵੀਂ ਦਿੱਲੀ: ਪੱਛਮੀ ਗੜਬੜੀ ਕਾਰਨ ਭਾਰਤ ਦੇ ਕਈ ਹਿੱਸਿਆਂ 'ਚ ਮੌਸਮ ਬਦਲ ਗਿਆ ਹੈ। ਇਹ ਤਬਦੀਲੀ ਸ਼ਨੀਵਾਰ ਸ਼ਾਮ ਤੋਂ ਸ਼ੁਰੂ ਹੋਈ, ਜਿਸ ਦੇ ਬਰਕਰਾਰ ਰਹਿਣ ਦੀ ਉਮੀਦ ਹੈ। ਕਈ ਇਲਾਕਿਆਂ 'ਚ ਗੜ੍ਹਿਆਂ ਨਾਲ ਮੀਂਹ ਪਏਗਾ। ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਭਵਿੱਖਬਾਣੀ 'ਚ ਗੜਬੜ ਦਾ ਅਸਰ ਬਰਕਰਾਰ ਰਹਿਣ ਦੀ ਉਮੀਦ ਹੈ।


ਪੂਰਾ ਪੱਛਮੀ ਭਾਰਤ ਯਾਨੀ ਉੱਤਰ ਪ੍ਰਦੇਸ਼, ਰਾਜਸਥਾਨ, ਦਿੱਲੀ, ਹਰਿਆਣਾ ਤੇ ਪੰਜਾਬ ਇੱਕ ਵਾਰ ਫਿਰ ਆਉਣ ਵਾਲੀ ਪੱਛਮੀ ਗੜਬੜੀ ਦੀ ਜਕੜ ਵਿਚ ਆ ਰਹੇ ਹਨ। ਇਸ ਤਬਦੀਲੀ ਕਾਰਨ ਮੈਦਾਨੀ ਇਲਾਕਿਆਂ ਵਿੱਚ ਫਸਲਾਂ ਦੇ ਨੁਕਸਾਨ ਦਾ ਖ਼ਤਰਾ ਹੈ।

ਪੱਛਮੀ ਗੜਬੜੀ ਜੰਮੂ-ਕਸ਼ਮੀਰ ਦੇ ਉੱਤਰੀ ਹਿੱਸਿਆਂ ਤੇ ਹੋਰ ਆਸ ਪਾਸ ਦੇ ਇਲਾਕਿਆਂ 'ਚ ਪ੍ਰਭਾਵਿਤ ਹੋ ਸਕਦੀ ਹੈ। ਅਗਲੇ 24 ਘੰਟਿਆਂ ਦੌਰਾਨ ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ਵਿੱਚ ਇੱਕ ਜਾਂ ਦੋ ਥਾਵਾਂ 'ਤੇ ਮੀਂਹ ਅਤੇ ਬਰਫਬਾਰੀ ਹੋ ਸਕਦੀ ਹੈ।

ਸਕਾਈਮੈਟ ਮੁਤਾਬਕ ਤੇਜ਼ ਹਵਾਵਾਂ ਦੇ ਨਾਲ ਪੰਜਾਬ, ਹਰਿਆਣਾ, ਦਿੱਲੀ, ਪੱਛਮੀ ਉੱਤਰ ਪ੍ਰਦੇਸ਼ ਤੇ ਪੱਛਮੀ ਮੱਧ ਪ੍ਰਦੇਸ਼ 'ਚ ਵੀ ਗਰਜ ਤੇ ਬਾਰਸ਼ ਹੋਈ। ਪੂਰਬੀ ਰਾਜਸਥਾਨ ਤੇ ਦੱਖਣੀ-ਕੇਂਦਰੀ ਮਹਾਰਾਸ਼ਟਰ ਦੇ ਕੁਝ ਇਲਾਕਿਆਂ 'ਚ ਹਲਕੀ ਬਾਰਸ਼ ਹੋਈ ਹੈ।