ਨਵੀਂ ਦਿੱਲੀ: ਰਾਜਧਾਨੀ ਦਿੱਲੀ ਸਣੇ ਪੂਰੇ ਉੱਤਰੀ ਭਾਰਤ 'ਚ ਠੰਢ ਪੈ ਰਹੀ ਹੈ। ਕੁਝ ਦਿਨਾਂ ਦੀ ਰਾਹਤ ਤੋਂ ਬਾਅਦ ਦਿੱਲੀ, ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ 'ਚ ਫਿਰ ਸ਼ੀਤ ਲਹਿਰ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ ਅੱਜ ਧੁੰਦ ਕਾਰਨ ਦਿੱਲੀ ਆਉਣ ਵਾਲੀਆਂ 25 ਰੇਲ ਗੱਡੀਆਂ ਇੱਕ ਤੋਂ ਛੇ ਘੰਟੇ ਦੇਰੀ ਨਾਲ ਚੱਲ ਰਹੀਆਂ ਹਨ। ਰਾਜਧਾਨੀ 'ਚ ਕੱਲ ਅਤੇ ਅੱਜ ਧੁੰਦ ਵੱਧ ਗਈ ਹੈ।
ਪੰਜਾਬ ਅਤੇ ਹਰਿਆਣਾ ਦਾ ਹਾਲ
ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ 'ਚ ਤਾਪਮਾਨ 7.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਜਾਬ ਦੇ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਦਾ ਘੱਟੋ ਘੱਟ ਤਾਪਮਾਨ ਕਰੀਬ 7.4ਡਿਗਰੀ, 6.9ਡਿਗਰੀ, 8.1 ਡਿਗਰੀ ਸੈਲਸੀਅਸ ਰਿਹਾ। ਹਰਿਆਣਾ ਦੇ ਅੰਬਾਲਾ, ਹਿਸਾਰ ਅਤੇ ਕਰਨਾਲ ਦਾ ਤਾਪਮਾਨ 7.6ਡਿਗਰੀ, 6.5ਡਿਗਰੀ ਅਤੇ 8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਦੇਸ਼ ਦੇ ਉੱਤਰੀ ਹਿੱਸੇ 'ਚ ਕੜਾਕੇ ਦੀ ਠੰਢ ਨੇ ਤਬਾਹੀ ਮਚਾਈ ਹੋਈ ਹੈ। ਜਦੋਂ ਕਿ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਧੁੰਦ ਦੀ ਸੰਘਣੀ ਚਾਦਰ 'ਚ ਲਪੇਟਿਆ ਹੋਇਆ ਹੈ, ਕਸ਼ਮੀਰ ਘਾਟੀ 'ਚ ਸੜਕਾਂ 'ਤੇ ਬਰਫ ਜੰਮ ਗਈ ਹੈ। ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਕੜਾਕੇ ਦੀ ਠੰਡ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੇ ਪਾਰਾ ਜ਼ੀਰੋ ਤੋਂ ਹੇਠਾਂ ਚਲਾ ਗਿਆ ਹੈ। ਜਦਕਿ, ਰਾਸ਼ਟਰੀ ਰਾਜਧਾਨੀ ਦਿੱਲੀ 'ਚ ਬੱਦਲਵਾਈ ਕਰਕੇ ਘੱਟੋ ਘੱਟ ਤਾਪਮਾਨ 'ਚ ਮਾਮੂਲੀ ਵਾਧਾ ਹੋਇਆ ਹੈ।
ਮੌਸਮ ਵਿਭਾਗ ਨੇ ਕਿਹਾ ਕਿ ਸਵੇਰੇ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ ਅਤੇ ਪੱਛਮੀ ਗੜਬੜੀ ਕਰਕੇ ਸ਼ਾਮ ਨੂੰ ਬਾਰਸ਼ ਹੋ ਸਕਦੀ ਹੈ। ਵਿਭਾਗ ਨੇ ਕਿਹਾ ਕਿ ਕਸ਼ਮੀਰ ਦੇ ਲੋਕਾਂ ਨੂੰ ਠੰਢ ਤੋਂ ਰਾਹਤ ਨਹੀਂ ਮਿਲ ਰਹੀ, ਕਿਉਂਕਿ ਘੱਟੋ ਘੱਟ ਤਾਪਮਾਨ ਕਈ ਡਿਗਰੀ ਹੇਠਾਂ ਦਰਜ ਕੀਤਾ ਗਿਆ ਸੀ। ਤਾਪਮਾਨ ਜ਼ੀਰੋ ਤੋਂ ਘੱਟ ਹੋਣ ਕਾਰਨ ਸੜਕਾਂ 'ਤੇ ਬਰਫ ਦੀ ਪਰਤ ਜੰਮ ਗਈ ਹੈ, ਖ਼ਾਸਕਰ ਡਰਾਈਵਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਧੁੰਦ ਕਰਕੇ 25 ਰੇਲ ਗੱਡੀਆਂ ਆਪਣੇ ਟਾਈਮ ਤੋਂ ਲੇਟ, ਉੱਤਰੀ ਭਾਰਤ 'ਚ ਸ਼ੀਤ ਲਹਿਰ ਜਾਰੀ
ਏਬੀਪੀ ਸਾਂਝਾ
Updated at:
21 Jan 2020 11:09 AM (IST)
ਰਾਜਧਾਨੀ ਦਿੱਲੀ ਸਣੇ ਪੂਰੇ ਉੱਤਰੀ ਭਾਰਤ 'ਚ ਠੰਢ ਪੈ ਰਹੀ ਹੈ। ਕੁਝ ਦਿਨਾਂ ਦੀ ਰਾਹਤ ਤੋਂ ਬਾਅਦ ਦਿੱਲੀ, ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ 'ਚ ਫਿਰ ਸ਼ੀਤ ਲਹਿਰ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ ਅੱਜ ਧੁੰਦ ਕਾਰਨ ਦਿੱਲੀ ਆਉਣ ਵਾਲੀਆਂ 25 ਰੇਲ ਗੱਡੀਆਂ ਇੱਕ ਤੋਂ ਛੇ ਘੰਟੇ ਦੇਰੀ ਨਾਲ ਚੱਲ ਰਹੀਆਂ ਹਨ। ਰਾਜਧਾਨੀ 'ਚ ਕੱਲ ਅਤੇ ਅੱਜ ਧੁੰਦ ਵੱਧ ਗਈ ਹੈ।
- - - - - - - - - Advertisement - - - - - - - - -