ਲੋਕ ਚਾਵਾਂ ਨਾਲ ਪਾ ਰਹੇ ਫੇਸ ਮਾਸਕ, ਆਖ਼ਿਰ ਕੀ ਹੈ ਵਜ੍ਹਾ?

ਏਬੀਪੀ ਸਾਂਝਾ   |  20 May 2020 09:24 AM (IST)

ਪੀਐਮ ਮੋਦੀ ਦੀ ਫੋਟੋ ਵਾਲੇ ਮਾਸਕ, ਕਾਰਟੂਨ, ਫੋਟੋ, ਸਮਾਇਲੀ ਆਦਿ ਦੇ ਮਾਸਕ ਮੌਜੂਦ ਹਨ। ਅਜਿਹੇ ਮਾਸਕ ਹੱਥੋਂ-ਹੱਥੀਂ ਵਿਕ ਰਹੇ ਹਨ। ਫੋਟੋ ਵਾਲੇ ਮਾਸਕ ਦੀ ਡਿਮਾਂਡ ਕਾਫੀ ਆ ਰਹੀ ਹੈ।

ਸੰਕੇਤਕ ਤਸਵੀਰ 

ਜਲੰਧਰ: ਕੋਰੋਨਾ ਦੇ ਇਸ ਦੌਰ ‘ਚ ਕੋਈ ਵੀ ਵਿਅਕਤੀ ਮਾਸਕ ਪਾ ਕੇ ਖੁਸ਼ ਨਹੀਂ ਹੈ, ਪਰ ਬਾਵਜੂਦ ਇਸ ਦੇ ਹਰ ਕੋਈ ਮਾਸਕ ਪਾਉਣ ਲਈ ਮਜ਼ਬੂਰ ਹੈ ਤਾਂ ਜੋ ਕੋਰੋਨਾ ਨੂੰ ਫੈਲ੍ਹਣ ਤੋਂ ਰੋਕਿਆ ਜਾ ਸਕੇ।

ਲੋਕ ਖੁਸ਼ੀ-ਖੁਸ਼ੀ ਮਾਸਕ ਪਾਉਣ, ਇਸ ਲਈ ਇੱਕ ਰਾਹ ਕੱਢ ਲਿਆ ਗਿਆ ਹੈ। ਜਲੰਧਰ ਦੀ ਮਾਰਕਿਟ ‘ਚ ਡਿਜ਼ਾਇਨਰ ਮਾਸਕ ਵੇਚੇ ਜਾ ਰਹੇ ਹਨ।

ਇਸ ਦਾ ਚੰਗਾ ਪੱਖ ਇਹ ਹੈ ਕਿ ਡਿਜ਼ਾਇਨਰ ਮਾਸਕ ਨਾਲ ਲੋਕਾਂ ਦੇ ਮਨਾਂ ‘ਚ ਮਾਸਕ ਪਾਉਣ ਦੀ ਚਾਹਤ ਵਧੇਗੀ। ਤੇ ਨਾਲ ਦੀ ਨਾਲ ਕੋਰੋਨਾ ਤੋਂ ਵੀ ਬਚਾਅ ਹੋਵੇਗਾ। ਦੁਕਾਨਦਾਰਾਂ ਦਾ ਕਹਿਣਾ ਹੈ ਕਿ
ਉਨ੍ਹਾਂ ਕੋਲ ਪੀਐਮ ਮੋਦੀ ਦੀ ਫੋਟੋ ਵਾਲੇ ਮਾਸਕ, ਕਾਰਟੂਨ, ਫੋਟੋ, ਸਮਾਇਲੀ ਆਦਿ ਦੇ ਮਾਸਕ ਮੌਜੂਦ ਹਨ। ਅਜਿਹੇ ਮਾਸਕ ਹੱਥੋਂ-ਹੱਥੀਂ ਵਿਕ ਰਹੇ ਹਨ।-
ਅਲਰਟ! ਚੰਡੀਗੜ੍ਹ ਸਮੇਤ ਪੰਜਾਬ, ਹਰਿਆਣਾ ‘ਤੇ ਵੀ ‘ਅਮਫਾਨ’ ਤੂਫਾਨ ਦਾ ਖ਼ਤਰਾ, ਹੋ ਸਕਦਾ ਭਾਰੀ ਨੁਕਸਾਨ ਦੁਕਾਨਦਾਰਾਂ ਦਾ ਕਹਿਣਾ ਹੈ
ਫੋਟੋ ਵਾਲੇ ਮਾਸਕ ਦੀ ਡਿਮਾਂਡ ਕਾਫੀ ਆ ਰਹੀ ਹੈ। ਰੋਜ਼ 100 ਦੇ ਕਰੀਬ ਮਾਸਕ ਉਹ ਬਣਾ ਰਹੇ ਹਨ। ਲੋਕ ਖੁਦ ਮਾਸਕ ‘ਤੇ ਆਪਣੀ ਫੋਟੋ ਲਗਵਾ ਰਹੇ ਹਨ।-
ਉਨ੍ਹਾਂ ਦੱਸਿਆ ਕਿ ਉਹ ਆਨਲਾਈਨ ਆਰਡਰ ਲੈ ਕੇ ਵੀ ਮਾਸਕ ਦੀ ਹੋਮ ਡਿਲੀਵਰੀ ਕਰ ਰਹੇ ਹਨ। ਛੋਟੇ ਹਾਥੀ ਤੇ ਟਰੱਕ ‘ਚ ਜ਼ਬਰਦਸਤ ਟੱਕਰ, ਬਜ਼ਾਰ ਜਾ ਰਹੇ 6 ਕਿਸਾਨਾਂ ਦੀ ਮੌਤ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
© Copyright@2025.ABP Network Private Limited. All rights reserved.