ਪੰਜਾਬ ‘ਚ ਅੱਜ ਤੋਂ ਕੀ-ਕੀ ਖੁੱਲ੍ਹੇਗਾ, ਕੀ ਰਹੇਗਾ ਬੰਦ? ਦੇਖੋ ਪੂਰੀ ਸੂਚੀ

ਏਬੀਪੀ ਸਾਂਝਾ Updated at: 18 May 2020 09:28 AM (IST)

ਅੱਜ ਤੋਂ ਪੰਜਾਬ ਸਰਕਾਰ ਨੇ ਬੱਸਾਂ, ਟੈਕਸੀਆਂ ਚਲਾਉਣ ਦੀ ਆਗਿਆ ਦੇ ਦਿੱਤੀ ਹੈ। ਕੰਟੇਨਮੈਂਟ ਜ਼ੋਨ ਨੂੰ ਛੱਡ ਕੇ ਬਾਕੀ ਪੰਜਾਬ ਅੱਜ ਤੋਂ ਖੋਲ੍ਹਿਆ ਜਾ ਰਿਹਾ ਹੈ।

ਸੰਕੇਤਕ ਤਸਵੀਰ

NEXT PREV
ਚੰਡੀਗੜ੍ਹ: ਦੇਸ਼ 'ਚ ਕੋਰੋਨਾ ਸੰਕਟ ਦੇ ਚਲਦਿਆਂ ਸਭ ਤੋਂ ਪਹਿਲਾਂ ਕਰਫਿਊ ਲਗਾਉਣ ਵਾਲੀ ਪੰਜਾਬ ਸਰਕਾਰ ਨੇ, ਹੁਣ ਚੌਥੇ ਪੜਾਅ 'ਚ ਕਰਫਿਊ ਨੂੰ ਲੌਕਡਾਊਨ 'ਚ ਬਦਲ ਦਿੱਤਾ ਹੈ। ਪੰਜਾਬ ‘ਚ ਹੁਣ ਤੋਂ ਕਰਫਿਊ ਦੀ ਥਾਂ 'ਤੇ ਲੌਕਡਾਊਨ ਹੋਵੇਗਾ। ਅੱਜ ਤੋਂ ਪੰਜਾਬ ਸਰਕਾਰ ਨੇ ਬੱਸਾਂ, ਟੈਕਸੀਆਂ ਚਲਾਉਣ ਦੀ ਆਗਿਆ ਦੇ ਦਿੱਤੀ ਹੈ। ਕੰਟੇਨਮੈਂਟ ਜ਼ੋਨ ਨੂੰ ਛੱਡ ਕੇ ਬਾਕੀ ਪੰਜਾਬ ਅੱਜ ਤੋਂ ਖੋਲ੍ਹਿਆ ਜਾ ਰਿਹਾ ਹੈ। ਅੱਜ ਦੁਕਾਨਾਂ ਅਤੇ ਦਫਤਰ ਵੀ ਖੁੱਲ੍ਹ ਰਹੇ ਹਨ।


ਪੰਜਾਬ ਸਰਕਾਰ ਨੇ ਆਪਣੀਆਂ ਆਰਥਿਕ ਗਤੀਵਿਧੀਆਂ ਨੂੰ ਤੇਜ਼ ਕਰਨ ਲਈ ਵੱਡੇ ਫੈਸਲੇ ਲਏ ਹਨ।



ਪੰਜਾਬ ‘ਚ ਕੰਟੇਂਮੈਂਟ ਜ਼ੋਨਾਂ ਨੂੰ ਛੱਡ ਕੇ ਅੱਜ ਤੋਂ ਹੋਰ ਥਾਵਾਂ ਖੋਲ੍ਹੀਆਂ ਜਾ ਰਹੀਆਂ ਹਨ।

-ਪੰਜਾਬ ‘ਚ ਅੱਜ ਤੋਂ ਕਰਫਿਊ ਨਹੀਂ ਲੌਕਡਾਊਨ ਹੋਵੇਗਾ।

- ਛੋਟੇ ਦੁਕਾਨਦਾਰਾਂ ਅਤੇ ਵਪਾਰੀਆਂ ਦੀਆਂ ਵੱਧ ਤੋਂ ਵੱਧ ਦੁਕਾਨਾਂ ਖੋਲ੍ਹ ਦਿੱਤੀਆਂ ਜਾਣਗੀਆਂ।

- ਸਰਕਾਰੀ ਅਤੇ ਨਿੱਜੀ ਦਫਤਰ ਖੋਲ੍ਹੇ ਜਾ ਰਹੇ ਹਨ।

- ਹਰ ਕਿਸਮ ਦੇ ਉਦਯੋਗ ਖੁੱਲ੍ਹ ਰਹੇ ਹਨ।

- ਬੱਸ ਸੇਵਾ ਵੀ ਦੁਬਾਰਾ ਸ਼ੁਰੂ ਕੀਤੀ ਜਾ ਰਹੀ ਹੈ।

- ਟੈਕਸੀ ਸੇਵਾ ਅਤੇ ਆਟੋ ਰਿਕਸ਼ਾ ਵੀ ਅੱਜ ਤੋਂ ਸ਼ੁਰੂ ਹੋਣਗੇ।

- ਦੋਪਹੀਆ ਵਾਹਨ ਅਤੇ ਚਾਰ ਪਹੀਆ ਵਾਹਨ ਚਾਲਕਾਂ ਨੂੰ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੱਲਣ ਦੀ ਆਗਿਆ ਦਿੱਤੀ ਗਈ ਹੈ।

- ਸੈਲੂਨ ਨੂੰ ਵੀ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ।

ਅੱਜ ਤੋਂ ਪੰਜਾਬ ‘ਚ ਖੁੱਲ੍ਹਿਆ ਕਰਫਿਊ, ਸਰਕਾਰ ਨੇ ਇਨ੍ਹਾਂ ਕੰਮਾਂ ਦੀ ਇਜਾਜ਼ਤ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ

ਰੈੱਡ, ਗ੍ਰੀਨ ਤੇ ਓਰੇਂਜ ਜ਼ੋਨ ਨੂੰ ਸਮਝਣਾ ਮੁਸ਼ਕਲ ਹੈ, ਇਸ ਲਈ ਪੰਜਾਬ ਵਿੱਚ ਕਨਫਾਈਨਮੈਂਟ ਤੇ ਨਾਨ- ਕਨਫਾਈਨਮੈਂਟ ਜ਼ੋਨ ਬਣਾਏ ਜਾਣਗੇ। -
ਪੰਜਾਬ ਇਸ ਸਮੇਂ ਕੋਰੋਨਾ ਦੇ ਮਾਮਲੇ ‘ਚ ਦੇਸ਼ ‘ਚ 10 ਵੇਂ ਨੰਬਰ 'ਤੇ ਹੈ ਪਰ ਸੂਬਾ ਸਰਕਾਰ ਕੋਈ ਅਣਗਹਿਲੀ ਨਹੀਂ ਵਰਤਣੀ ਚਾਹੁੰਦੀ। ਇਸ ਲਈ ਇਹ ਫੈਸਲਾ ਲਿਆ ਗਿਆ ਹੈ ਕਿ ਇਸ ਸਮੇਂ ਪੰਜਾਬ ਵਿੱਚ…

- ਸਕੂਲ ਅਤੇ ਕਾਲਜ ਬੰਦ ਰਹਿਣਗੇ।

- ਸਵੀਮਿੰਗ ਪੂਲ, ਜਿੰਮ ਬੰਦ ਰਹਿਣਗੇ।

- ਧਾਰਮਿਕ ਸਥਾਨ ਬੰਦ ਰਹਿਣਗੇ।

- ਧਾਰਮਿਕ ਸਮਾਗਮਾਂ ਅਤੇ ਰਾਜਨੀਤਿਕ ਇਕੱਠ ਦੀ ਆਗਿਆ ਨਹੀਂ ਹੈ।

ਪੰਜਾਬ ‘ਚ ਜੋ ਖੇਤਰ ਖੁੱਲ੍ਹ ਰਹੇ ਹਨ, ਉਥੇ ਲੋਕਾਂ ਨੂੰ ਆਉਣ-ਜਾਣ ਲਈ ਕਿਸੇ ਵੀ ਤਰ੍ਹਾਂ ਦੇ ਪਾਸ ਦੀ ਜ਼ਰੂਰਤ ਨਹੀਂ ਹੋਵੇਗੀ। ਪਰ ਪੰਜਾਬ ‘ਚ ਸ਼ਾਮ 7 ਤੋਂ ਸਵੇਰ 7 ਵਜੇ ਤੱਕ ਕਰਫਿਊ ਰਹੇਗਾ।

Lockdown- 4: ਸਕੂਲ-ਕਾਲੇਜ, ਧਾਰਮਿਕ ਸਥਾਨ ਰਹਿਣਗੇ ਬੰਦ, ਜਾਣੋਂ ਕੀ ਕੁੱਝ ਖੁੱਲ੍ਹਣ ਜਾ ਰਿਹਾ ਹੈ?

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

- - - - - - - - - Advertisement - - - - - - - - -

© Copyright@2024.ABP Network Private Limited. All rights reserved.