ਨਵੀਂ ਦਿੱਲੀ: ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਮੌਸਮ 'ਚ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ। ਅੱਜ ਤੋਂ ਜੂਨ ਦਾ ਮਹੀਨਾ ਵੀ ਸ਼ੁਰੂ ਹੋ ਗਿਆ ਹੈ। ਇਸ ਦਰਮਿਆਨ ਭਾਰਤੀ ਮੌਸਮ ਵਿਭਾਗ (ਆਈਐਮਡੀ) ਨੇ ਮੌਨਸੂਨ ਨੂੰ ਲੈ ਕੇ ਭਵਿੱਖਬਾਣੀ ਕੀਤੀ ਹੈ। ਇਸ ਅਨੁਸਾਰ ਮੌਨਸੂਨ ਦੇ ਜੂਨ 'ਚ ਆਮ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ।


 


ਦੂਜੇ ਪਾਸੇ, ਮੌਨਸੂਨ ਮੱਧ ਭਾਰਤ 'ਚ ਆਮ ਨਾਲੋਂ ਵੱਧ, ਉੱਤਰ ਤੇ ਦੱਖਣੀ ਭਾਰਤ 'ਚ ਆਮ ਅਤੇ ਉੱਤਰ-ਪੂਰਬ ਭਾਰਤ ਵਿੱਚ ਆਮ ਨਾਲੋਂ ਘੱਟ ਰਹਿਣ ਦੀ ਉਮੀਦ ਹੈ। ਆਈਐਮਡੀ ਦੇ ਡਾਇਰੈਕਟਰ ਜਨਰਲ ਮ੍ਰਿਤੂੰਜੈ ਮਹਾਪਾਤਰਾ ਨੇ ਇਹ ਜਾਣਕਾਰੀ ਦਿੱਤੀ।


 


ਭਾਰਤ ਮੌਸਮ ਵਿਭਾਗ ਨੇ ਕਿਹਾ ਕਿ ਦੱਖਣ-ਪੱਛਮੀ ਮੌਨਸੂਨ ਦੇ ਉੱਤਰ ਅਤੇ ਦੱਖਣ ਭਾਰਤ ਵਿੱਚ ਆਮ, ਕੇਂਦਰੀ ਭਾਰਤ ਵਿੱਚ ਆਮ ਨਾਲੋਂ ਵਧੇਰੇ ਅਤੇ ਪੂਰਬੀ ਤੇ ਉੱਤਰ-ਪੂਰਬ ਭਾਰਤ ਵਿੱਚ ਆਮ ਨਾਲੋਂ ਘੱਟ ਰਹਿਣ ਦੀ ਉਮੀਦ ਹੈ। ਦੱਖਣ ਪੱਛਮੀ ਮੌਨਸੂਨ 2021 ਲਈ ਆਪਣੇ ਲੰਬੇ ਸਮੇਂ ਦੀ ਭਵਿੱਖਬਾਣੀ ਜਾਰੀ ਕਰਦਿਆਂ ਆਈਐਮਡੀ ਦੇ ਡਾਇਰੈਕਟਰ ਜਨਰਲ ਮ੍ਰਿਤੂੰਜੈ ਮਹਾਪਾਤਰਾ ਨੇ ਕਿਹਾ ਕਿ ਦੇਸ਼ ਵਿੱਚ ਇਸ ਸਾਲ ਆਮ ਮੌਨਸੂਨ ਰਹਿਣ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ।


 


ਮਹਾਪਾਤਰਾ ਨੇ ਕਿਹਾ ਕਿ ਇਸ ਦੀ ਐਲਪੀਏ ਦੇ 96 ਤੋਂ 104 ਪ੍ਰਤੀਸ਼ਤ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਦੱਖਣ ਪੱਛਮੀ ਮੌਨਸੂਨ (ਜੂਨ-ਸਤੰਬਰ) ਲਈ ਬਾਰਸ਼ ਆਮ ਲੰਬੀ ਅਵਧੀ ਔਸਤ (ਐਲਪੀਏ) ਦੇ 96 ਤੋਂ 104 ਪ੍ਰਤੀਸ਼ਤ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਮਾਤਰਾ ਵਿੱਚ ਦੇਸ਼ ਵਿੱਚ ਮੌਨਸੂਨ ਦੀ ਬਾਰਸ਼ ਐਲਪੀਏ ਦੇ 101 ਫੀਸਦ ਹੋਣ ਦੀ ਸੰਭਾਵਨਾ ਹੈ। ਸਾਲ 1961-2010 ਲਈ ਮੌਨਸੂਨ ਦੀ ਬਾਰਸ਼ ਦਾ ਐਲਪੀਏ 88 ਸੈਮੀ ਸੀ। 


 



 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin


 


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904