ਨਵੀਂ ਦਿੱਲੀ: ਦਿੱਲੀ ਦੀਆਂ ਸੀਮਾਵਾਂ ’ਤੇ ਕਿਸਾਨਾਂ ਦਾ ਪ੍ਰਦਰਸ਼ਨ ਅੱਜ 22ਵੇਂ ਦਿਨ ਵੀ ਜਾਰੀ ਹੈ। ਇਸ ਕਿਸਾਨ ਅੰਦੋਲਨ ਦੌਰਾਨ ਹੋਈ ਕਿਸਾਨਾਂ ਦੀ ਮੌਤ ਉੱਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਨੂੰ ਨਿਸ਼ਾਨੇ ’ਤੇ ਲਿਆ ਤੇ ਉਨ੍ਹਾਂ ਨਵੇਂ ਖੇਤੀ ਕਾਨੂੰਨਾਂ ਦੀ ਕਾਪੀ ਦਿੱਲੀ ਵਿਧਾਨ ਸਭਾ ’ਚ ਪਾੜੀ।


ਕੇਜਰੀਵਾਲ ਨੇ ਕੇਂਦਰ ਤੋਂ ਪੁੱਛਿਆ ਕਿ ਤੁਸੀਂ ਹੋਰ ਕਿੰਨੀਆਂ ਸ਼ਹਾਦਤਾਂ ਲਵੋਗੇ? ਹਰ ਕਿਸਾਨ ਭਗਤ ਸਿੰਘ ਬਣ ਗਿਆ ਹੈ। ਦਿੱਲੀ ਵਿਧਾਨ ਸਭਾ ’ਚ ਉਨ੍ਹਾਂ ਕਿਹਾ ਕਿ ਹੁਣ ਤੱਕ 20 ਤੋਂ ਵੱਧ ਕਿਸਾਨ ਇਸ ਅੰਦੋਲਨ ’ਚ ਸ਼ਹੀਦ ਹੋ ਚੁੱਕੇ ਹਨ। ਰੋਜ਼ਾਨਾ ਇੱਕ ਕਿਸਾਨ ਸ਼ਹੀਦ ਹੋ ਰਿਹਾ ਹੈ।

ਟਿਕੈਤ ਦਾ ਮੋਦੀ ਸਰਕਾਰ 'ਤੇ ਇਲਜ਼ਾਮ, ਸਰਕਾਰ ਕਿਸਾਨਾਂ 'ਚ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੀ

ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਕੇਜਰੀਵਾਲ ਨੇ ਕਿਹਾ,‘1907 ’ਚ ਵੀ ਇਵੇਂ ਹੀ ਹੋਇਆ ਸੀ। ‘ਪਗੜੀ ਸੰਭਾਲ ਜੱਟਾ…’ 9 ਮਹੀਨਿਆਂ ਤੱਕ ਅੰਦੋਲਨ ਅੰਗਰੇਜ਼ੀ ਹਕੂਮਤ ਵਿਰੁੱਧ ਚੱਲਿਆ ਸੀ। ਉਸ ਅੰਦੋਲਨ ਦੀ ਲੀਡਰਸ਼ਿਪ ਭਗਤ ਸਿੰਘ ਦੇ ਪਿਤਾ ਤੇ ਚਾਚਾ ਕੋਲ ਸੀ। ਉਸ ਵੇਲੇ ਵੀ ਅੰਗਰੇਜ਼ ਸਰਕਾਰ ਨੇ ਕਿਹਾ ਸੀ ਕਿ ਇਸ ਵਿੱਚ ਥੋੜ੍ਹੀ ਤਬਦੀਲੀ ਕਰ ਦੇਣਗੇ ਪਰ ਕਿਸਾਨ ਡਟੇ ਰਹੇ ਸਨ। ਭਗਤ ਸਿੰਘ ਨੇ ਵੀ ਕੀ ਇਸ ਲਈ ਕੁਰਬਾਨੀ ਦਿੱਤੀ ਸੀ ਕਿ ਆਜ਼ਾਦ ਭਾਰਤ ਵਿੱਚ ਕਿਸਾਨਾਂ ਨੂੰ ਇੰਝ ਅੰਦੋਲਨ ਕਰਨਾ ਪਵੇਗਾ।’

ਸੁਪਰੀਮ ਕੋਰਟ 'ਚ ਕੇਂਦਰ ਖਿਲਾਫ ਡਟੀ ਕੇਜਰੀਵਾਲ ਸਰਕਾਰ, ਖੇਤੀ ਕਨੂੰਨਾਂ ਪਿੱਛੇ ਕਿਸ ਦਾ ਹੱਥ? ਭਗਵੰਤ ਮਾਨ ਨੇ ਖੋਲ੍ਹਿਆ ਰਾਜ਼

ਉਨ੍ਹਾਂ ਕਿਹਾ ਕੇਂਦਰ ਦਾ ਕਹਿਣਾ ਹੈ ਕਿ ਕਿਸਾਨ ਨੂੰ ਕਾਨੂੰਨ ਸਮਝ ਨਹੀਂ ਆ ਰਿਹਾ… ਅੱਜ ਯੋਗੀ ਆਦਿੱਤਿਆਨਾਥ ਯੂਪੀ ’ਚ ਵੱਡੀ ਰੈਲੀ ਕਰ ਰਹੇ ਹਨ.. ਮੈਂ ਸੁਣ ਰਿਹਾ ਸਾਂ… ਉਹ ਆਖ ਰਹੇ ਹਨ ਕਿ ਤੁਹਾਡੀ ਜ਼ਮੀਨ ਨਹੀਂ ਜਾਵੇਗੀ, ਮੰਡੀ ਬੰਦ ਨਹੀਂ ਹੋਵੇਗੀ, ਕੀ ਇਹ ਫ਼ਾਇਦਾ ਹੈ? ਕਿਸੇ ਤੋਂ ਪੁੱਛੋ ਕਿ ਇੱਕ ਲਾਈਨ ਰਟਾ ਰੱਖੀ ਹੈ ਕਿ ਕਿਸਾਨ ਆਪਣੀ ਫ਼ਸਲ ਕਿਤੇ ਵੀ ਵੇਚ ਸਕਦੇ ਹਨ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ