ਨਵੀਂ ਦਿੱਲੀ: ਜੰਮੂ ਕਸ਼ਮੀਰ 'ਚ ਪੁਲਵਾਮਾ ਹਮਲੇ ਦੀ ਵਰ੍ਹੇਗੰਢ ਮੌਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਟਵੀਟ ਕਰਕੇ ਭਾਜਪਾ ਸਰਕਾਰ ਨੂੰ ਤਿੰਨ ਸਵਾਲ ਪੁੱਛੇ ਹਨ। ਇਨ੍ਹਾਂ ਚੋਂ ਇੱਕ ਸਵਾਲ ਹੈ- ਹਮਲੇ ਦਾ ਕਿਸ ਨੂੰ ਫਾਇਦਾ ਹੋਇਆ? ਰਾਹੁਲ ਗਾਂਧੀ ਦੇ ਇਸ ਸਵਾਲ 'ਤੇ ਭਾਜਪਾ ਨੇਤਾ ਕਪਿਲ ਮਿਸ਼ਰਾ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਹੈ।


ਰਾਹੁਲ ਗਾਂਧੀ ਨੇ ਕੀ ਟਵੀਟ ਕੀਤਾ?


ਕਪਿਲ ਮਿਸ਼ਰਾ ਨੇ ਵਾਪਸੀ ਕੀਤੀ:

ਰਾਹੁਲ ਗਾਂਧੀ ਦੇ ਟਵੀਟ 'ਤੇ ਮੁੜ ਜਵਾਬੀ ਹਮਲਾ ਕਰਦਿਆਂ ਭਾਜਪਾ ਨੇਤਾ ਕਪਿਲ ਮਿਸ਼ਰਾ ਨੇ ਕਿਹਾ, 'ਸ਼ਰਮ ਕਰੋ ਰਾਹੁਲ ਗਾਂਧੀ। ਤੁਸੀਂ ਪੁੱਛਦੇ ਹੋ, ਪੁਲਵਾਮਾ ਹਮਲੇ ਦਾ ਕਿਸ ਨੂੰ ਫਾਇਦਾ ਹੋਇਆ? ਜੇ ਦੇਸ਼ ਨੇ ਪੁੱਛਿਆ ਕਿ ਇੰਦਰਾ-ਰਾਜੀਵ ਦੇ ਕਤਲ ਤੋਂ ਕਿਸਨੂੰ ਫਾਇਦਾ ਹੋਇਆ, ਤਾਂ ਤੁਸੀਂ ਕੀ ਕਹੋਗੇ? ਇੰਨੀ ਸਸਤੀ ਰਾਜਨੀਤੀ ਨਾ ਕਰੋ ਸ਼ਰਮ ਕਰੋ।”