ਨਵੀਂ ਦਿੱਲੀ: ਸੋਮਵਾਰ ਨੂੰ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ ਵਿੱਚ ਜ਼ਬਰਦਸਤ 20 ਪ੍ਰਤੀਸ਼ਤ ਦੀ ਗਿਰਾਵਟ ਆਈ। ਕਾਰਨ ਇਹ ਸੀ ਕਿ ਐਨਐਸਡੀਐਲ ਦੁਆਰਾ ਇਨ੍ਹਾਂ ਕੰਪਨੀਆਂ ਵਿੱਚ ਨਿਵੇਸ਼ ਕਰਨ ਵਾਲੇ ਤਿੰਨ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕ (ਐੱਫਪੀਆਈ) ਦੇ ਖਾਤਿਆਂ ਨੂੰ ਫਰੀਜ਼ ਕਰ ਦਿੱਤਾ ਸੀ। ਇਹ ਇਲਜ਼ਾਮ ਹੈ ਕਿ ਮਨੀ ਲਾਂਡਰਿੰਗ ਐਕਟ ਤਹਿਤ ਕੁਝ ਮਹੱਤਵਪੂਰਨ ਜਾਣਕਾਰੀ ਛੁਪਾਈ ਗਈ ਸੀ। ਇਹ ਨਹੀਂ ਦੱਸਿਆ ਗਿਆ ਸੀ ਕਿ ਅਸਲ ਮਾਲਕੀ ਕਿਸ ਦੀ ਹੈ।
ਹੁਣ ਇਸ ਮਾਮਲੇ 'ਤੇ ਸੀਨੀਅਰ ਭਾਜਪਾ ਨੇਤਾ ਤੇ ਸੰਸਦ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਮੰਗ ਕੀਤੀ ਹੈ ਕਿ ਅਡਾਨੀ ਸਮੂਹ ਦੇ ਖਿਲਾਫ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਤੋਂ ਇਸ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਮੋਦੀ ਸਰਕਾਰ ਤੇ ਜਾਂਚ ਅਧਿਕਾਰੀਆਂ ‘ਤੇ ਵੀ ਸਵਾਲ ਉਠਾਉਂਦੇ ਹੋਏ ਤਾਹਨਾ ਮਾਰਿਆ ਹੈ।
ਸਵਾਮੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਜਾਂਚ ਕਰਾਉਣ ਤੋਂ ਪਹਿਲਾਂ ਉਨ੍ਹਾਂ ਅਧਿਕਾਰੀਆਂ ਦੀ ਪਿਛੋਕੜ ਦੀ ਜਾਂਚ ਕਰਨੀ ਚਾਹੀਦੀ ਹੈ। ਭਾਜਪਾ ਸੰਸਦ ਮੈਂਬਰ ਨੇ ਅਡਾਨੀ ਨੂੰ ਟ੍ਰਪੀਜ ਆਰਟਿਸਟ ਕਰਾਰ ਦਿੱਤਾ ਹੈ।
ਗੌਰਤਲਬ ਹੈ ਕਿ ਐਨਐਸਡੀਐਲ ਨੇ ਤਿੰਨ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐਫਪੀਆਈ) ਦੇ ਖਾਤਿਆਂ ਨੂੰ ਫਰਿਜ਼ ਕਰ ਦਿੱਤਾ ਹੈ। ਇਹ ਐਫਪੀਆਈ ਹੈ ਐਲਬੁਲਾ ਇਨਵੈਸਟਮੈਂਟ ਫੰਡ, ਕ੍ਰੈਸਟਾ ਫੰਡ ਤੇ ਏਪੀਐਮਐਸ ਇਨਵੈਸਟਮੈਂਟ ਫੰਡ ਹਨ। ਅਡਾਨੀ ਐਂਟਰਪ੍ਰਾਈਜਜ਼, ਅਡਾਨੀ ਗ੍ਰੀਨ ਐਨਰਜੀ, ਅਡਾਨੀ ਟ੍ਰਾਂਸਮਿਸ਼ਨ ਤੇ ਅਡਾਨੀ ਟੋਟਲ ਗੈਸ ਵਿਚ ਉਨ੍ਹਾਂ ਦੀ ਹਿੱਸੇਦਾਰੀ ਲਗਪਗ 43,500 ਕਰੋੜ ਰੁਪਏ ਹੈ।
ਅਕਾਊਂਟ ਫਰੀਜ ਕਰਨ ਤੋਂ ਮਤਲਬ ਹੈ ਕਿ ਇਹ ਫੰਡ ਨਾ ਤਾਂ ਨਵੇਂ ਸ਼ੇਅਰ ਖਰੀਦ ਸਕਦੇ ਹਨ ਤੇ ਨਾ ਹੀ ਉਨ੍ਹਾਂ ਨਾਲ ਪਏ ਸ਼ੇਅਰ ਵੇਚ ਸਕਦੇ ਹਨ। ਖ਼ਬਰਾਂ ਅਨੁਸਾਰ ਕਸਟੋਡਿਅਨ ਅਜਿਹੇ ਮਾਮਲਿਆਂ ਵਿੱਚ ਪਹਿਲਾਂ ਐੱਫਪੀਆਈ ਨੂੰ ਚੇਤਾਵਨੀ ਦਿੰਦਾ ਹੈ, ਪਰ ਜੇ ਉਹ ਇਸ ਤੋਂ ਬਾਅਦ ਢੁਕਵੇਂ ਕਦਮ ਨਹੀਂ ਚੁੱਕੇ ਤਾਂ ਅਕਾਊਂਟ ਫਰੀਜ ਹੋ ਜਾਂਦਾ ਹੈ।
ਖ਼ਬਰਾਂ ਅਨੁਸਾਰ ਤਿੰਨੇ ਐੱਫਪੀਆਈ ਮੌਰਿਸ਼ਸ ਦੀ ਰਾਜਧਾਨੀ ਪੋਰਟ ਲੂਈਸ ਦੇ ਇੱਕੋ ਪਤੇ 'ਤੇ ਰਜਿਸਟਰਡ ਹਨ। ਉਨ੍ਹਾਂ ਕੋਲ ਇੱਕ ਵੈੱਬਸਾਈਟ ਵੀ ਨਹੀਂ। ਇਨ੍ਹਾਂ ਤਿੰਨਾਂ ਦੀ ਹੋਲਡਿੰਗ ਅਡਾਨੀ ਐਂਟਰਪ੍ਰਾਈਜਜ਼ ਵਿੱਚ 6.82%, ਅਡਾਨੀ ਗ੍ਰੀਨ ਐਨਰਜੀ ਵਿੱਚ 3.58%, ਅਡਾਨੀ ਟ੍ਰਾਂਸਮਿਸ਼ਨ ਵਿੱਚ 8.03% ਤੇ ਅਡਾਨੀ ਟੋਟਲ ਗੈਸ ਵਿੱਚ 5.92% ਹੋਲਡ ਹਨ। ਇਸ ਹੋਲਡਿੰਗ ਦੀ ਮੌਜੂਦਾ ਕੀਮਤ (ਸਟਾਕ ਡਿੱਗਣ ਤੋਂ ਪਹਿਲਾਂ) 43,500 ਕਰੋੜ ਰੁਪਏ ਹੈ।