ਨਵੀਂ ਦਿੱਲੀ: ਧਰਤੀ ਵਿਗਿਆਨ ਮੰਤਰਾਲੇ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਭਾਰਤ 2012 ਤੋਂ ‘ਜ਼ਬਰਦਸਤ ਬਾਰਸ਼’ ਦੀਆਂ ਘਟਨਾਵਾਂ ਵਿੱਚ ਵਾਧਾ ਵੇਖ ਰਿਹਾ ਹੈ। 2012 ਵਿੱਚ 185 ਸਟੇਸ਼ਨਾਂ ਨੇ 'ਬਹੁਤ ਜ਼ਬਰਦਸਤ' ਬਾਰਸ਼ ਦੀ ਖ਼ਬਰ ਸੀ, ਜਦੋਂਕਿ 2020 ਵਿੱਚ ਇਹ ਵਧ ਕੇ 341 ਹੋ ਗਈ। ਸਾਹਮਣੇ ਆਏ ਅੰਕੜਿਆਂ ਮੁਤਾਬਕ ਲਗਪਗ 85 ਪ੍ਰਤੀਸ਼ਤ ਵਧੇਰੇ ਹੈ। ਜਦੋਂਕਿ, 2019 ਨੂੰ ਇੱਕ ਵਿਲੱਖਣ ਸਾਲ ਮੰਨਿਆ ਜਾਂਦਾ ਹੈ ਕਿਉਂਕਿ 554 ਸਟੇਸ਼ਨਾਂ ਵਿੱਚ 'ਬਹੁਤ ਜ਼ਬਰਦਸਤ' ਬਾਰਸ਼ ਦਰਜ ਕੀਤੀ ਗਈ ਜੋ 2012 ਤੋਂ ਬਾਅਦ ਸਭ ਤੋਂ ਵੱਧ ਹੈ।


15 ਮਿਲੀਮੀਟਰ ਤੋਂ ਘੱਟ ਦਰਜ ਕੀਤੀ ਬਾਰਸ਼ ਨੂੰ 'ਹਲਕਾ' ਮੰਨਿਆ ਗਿਆ ਹੈ, 15 ਤੋਂ 64.5 ਮਿਲੀਮੀਟਰ 'ਮੱਧਮ', 64.5 ਮਿਲੀਮੀਟਰ ਤੇ 115.5 ਮਿਲੀਮੀਟਰ 'ਭਾਰੀ' ਤੇ 115.6 ਮਿਲੀਮੀਟਰ ਤੇ 204.4 ਮਿਲੀਮੀਟਰ ਦੇ ਵਿਚਕਾਰ 'ਬਹੁਤ ਜ਼ਬਰਦਸਤ' ਬਾਰਸ਼ ਮੰਨੀ ਜਾਂਦੀ ਹੈ। ਸਾਲ 2012 ਵਿੱਚ 1,251 ਸਟੇਸ਼ਨਾਂ ਨੇ ਜੂਨ ਤੋਂ ਸਤੰਬਰ ਦੌਰਾਨ 'ਬਹੁਤ ਜ਼ਬਰਦਸਤ' ਬਾਰਸ਼ ਦੀ ਰਿਪੋਰਟ ਦਿੱਤੀ ਸੀ। ਸਾਲ 2020 ਵਿੱਚ 1,912 ਸਟੇਸ਼ਨਾਂ ਨੇ 'ਬਹੁਤ ਜ਼ਬਰਦਸਤ' ਬਾਰਸ਼ ਦੀ ਰਿਪੋਰਟ ਕੀਤੀ, ਜੋ 2012 ਦੇ ਮੁਕਾਬਲੇ ਲਗਪਗ 53 ਪ੍ਰਤੀਸ਼ਤ ਵਧੇਰੇ ਹੈ। ਭਾਰਤ ਵਿੱਚ ਜੂਨ ਤੋਂ ਸਤੰਬਰ ਦੇ ਸਮੇਂ ਨੂੰ ਮੌਨਸੂਨ ਦਾ ਮੌਸਮ ਮੰਨਿਆ ਜਾਂਦਾ ਹੈ।


ਜ਼ਬਰਦਸਤ ਬਾਰਸ਼ ਨਾਲ ਬਹੁਤ ਸਾਰੇ ਘਰ ਤਬਾਹ ਹੋਏ


2020 ਮੌਨਸੂਨ ਸੀਜ਼ਨ ਦੌਰਾਨ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਭਾਰੀ ਤੋਂ 'ਬਹੁਤ ਜ਼ਬਰਦਸਤ' ਬਾਰਸ਼ ਹੋਈ। ਅਜਿਹੀਆਂ ਘਟਨਾਵਾਂ ਕਾਰਨ ਹਿਮਾਚਲ ਪ੍ਰਦੇਸ਼, ਮਹਾਰਾਸ਼ਟਰ, ਕੇਰਲ, ਉੱਤਰ ਪ੍ਰਦੇਸ਼, ਅਸਾਮ, ਬਿਹਾਰ ਤੇ ਤੇਲੰਗਾਨਾ ਦੇ ਕੁਝ ਹਿੱਸਿਆਂ ਨੂੰ ਬਾਰਸ਼ ਦੇ ਨਾਲ-ਨਾਲ ਭਾਰੀ ਹੜ੍ਹਾਂ ਦਾ ਸਾਹਮਣਾ ਕਰਨਾ ਪਿਆ। 'ਬਹੁਤ ਜ਼ਬਰਦਸਤ' ਬਾਰਸ਼ ਦੀਆਂ ਘਟਨਾਵਾਂ 2017 ਤੇ 2019 ਦੇ ਵਿਚਕਾਰ ਵਧ ਰਹੀਆਂ ਸੀ।


ਤੇਜ਼ੀ ਨਾਲ ਵਧ ਰਿਹਾ ਮੌਨਸੂਨ


ਭਾਰਤ ਮੌਸਮ ਵਿਭਾਗ ਨੇ ਕਿਹਾ ਕਿ ਇਨ੍ਹੀਂ ਦਿਨੀਂ ਦੇਸ਼ ਦੇ ਬਹੁਤੇ ਹਿੱਸਿਆਂ ਵਿੱਚ ਮੌਨਸੂਨ ਬਹੁਤ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਮੌਨਸੂਨ ਨੇ ਭਾਰਤ ਦੇ ਬਹੁਤ ਸਾਰੇ ਹਿੱਸੇ ਨੂੰ ਸਿਰਫ 10 ਦਿਨਾਂ ਵਿੱਚ ਹੀ ਕਵਰ ਕਰ ਲਿਆ ਜਿਸ ਦਾ ਮੁੱਖ ਕਾਰਨ ਬੰਗਾਲ ਦੀ ਖਾੜੀ 'ਤੇ ਇੱਕ ਦਬਾਅ ਘੱਟ ਖੇਤਰ ਦਾ ਬਣਨਾ ਹੈ।


ਇਹ ਵੀ ਪੜ੍ਹੋ: ਅਕਾਲੀ ਲੀਡਰ ਦੇ ਘਰ ਚੋਰੀ, 75 ਤੋਲੇ ਸੋਨਾ ਤੇ 1.25 ਲੱਖ ਨਗਦੀ ਗਾਇਬ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904