ਮਨਵੀਰ ਕੌਰ ਰੰਧਾਵਾ

ਚੰਡੀਗੜ੍ਹ: 27 ਅਪਰੈਲ ਨੂੰ ਇੱਕ ਵਾਰ ਫੇਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਨੇ ਸੂਬੇ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸਿੰਗ (video confessing) ਰਾਹੀਂ ਮੀਟਿੰਗ ਕੀਤੀ। ਜਿਸ ਦੇਸ਼ ‘ਚ ਫੈਲੀ ਮਹਾਮਾਰੀ ਦੇ ਰੋਕਥਾਮ ਦੇ ਉਪਾਅ ‘ਤੇ ਚਰਚਾ ਕੀਤੀ ਗਈ। ਦੱਸ ਦਈਏ ਕਿ ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨੇ ਹੁਣ ਤੱਕ ਦੋ ਲੌਕਡਾਊਨ (lockdown) ਵੇਖੇ ਗਏ ਹਨ। ਦੋਵੇਂ ਕੁਝ ਪਹਿਲੂਆਂ ‘ਚ ਵੱਖਰੇ ਹਨ ਤੇ ਹੁਣ ਸਾਨੂੰ ਅੱਗੇ ਜਾਣ ਦੇ ਤਰੀਕੇ ਬਾਰੇ ਸੋਚਣਾ ਪਏਗਾ। ਉਨ੍ਹਾਂ ਕਿਹਾ ਕਿ ਮਾਹਰਾਂ ਮੁਤਾਬਕ ਆਉਣ ਵਾਲੇ ਮਹੀਨਿਆਂ ‘ਚ ਕੋਰੋਨਾਵਾਇਰਸ (coronavirus) ਦਾ ਪ੍ਰਭਾਵ ਦੇਖਣ ਨੂੰ ਮਿਲੇਗਾ। ‘ਦੋ ਗਜ਼’ ਦੇ ਮੰਤਰ ਨੂੰ ਦੁਹਰਾਉਂਦਿਆਂ, ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਮਾਸਕ ਅਤੇ ਫੇਸ ਕਵਰ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਜਾਣਗੇ।

ਆਰਥਿਕਤਾ ਨੂੰ ਮਹੱਤਵ ਦੇਣਾ ਪਏਗਾ:

ਪ੍ਰਧਾਨਮੰਤਰੀ ਨੇ ਕਿਹਾ ਕਿ ਸਾਨੂੰ ਆਰਥਿਕਤਾ ਨੂੰ ਮਹੱਤਵ ਦੇਣਾ ਹੈ ਅਤੇ ਇਸ ਦੇ ਨਾਲ ਹੀ ਕੋਵਿਡ-19 ਵਿਰੁੱਧ ਲੜਾਈ ਜਾਰੀ ਰੱਖਣੀ ਹੈ। ਉਨ੍ਹਾਂ ਨੇ ਤਕਨਾਲੋਜੀ ਦੀ ਵਰਤੋਂ ਦੀ ਮਹੱਤਤਾ ‘ਤੇ ਵੱਧ ਤੋਂ ਵੱਧ ਅਤੇ ਸੁਧਾਰ ਉਪਾਵਾਂ ਨੂੰ ਅਪਣਾਉਣ ਲਈ ਸਮੇਂ ਦੀ ਵਰਤੋਂ ਕਰਨ ਲਈ ਜ਼ੋਰ ਦਿੱਤਾ। ਉਨ੍ਹਾਂ ਨੇ ਇਹ ਸੁਨਿਸ਼ਚਿਤ ਕਰਨ ਦੀ ਮਹੱਤਤਾ ‘ਤੇ ਵੀ ਜ਼ੋਰ ਦਿੱਤਾ ਕਿ ਵਧੇਰੇ ਲੋਕ ਕੋਵਿਡ-19 ਵਿਰੁੱਧ ਲੜਾਈ ਵਿੱਚ ਦੇਸ਼ ਦੀਆਂ ਕੋਸ਼ਿਸ਼ਾਂ ਨੂੰ ਵਧਾਉਣ ਲਈ ਅਰੋਗਿਆਸੂਤੁ ਐਪ ਡਾਊਨਲੋਡ ਕਰਨ। ਉਨ੍ਹਾਂ ਕਿਹਾ, "ਸਾਨੂੰ ਬਹਾਦਰ ਬਣਨਾ ਪਏਗਾ ਤੇ ਆਮ ਨਾਗਰਿਕਾਂ ਦੀ ਜ਼ਿੰਦਗੀ ਨੂੰ ਛੂਹਣ ਵਾਲੇ ਸੁਧਾਰਾਂ ਨੂੰ ਲਿਆਉਣਾ ਪਏਗਾ।"

ਇਸ ਦੇ ਨਾਲ ਉਨ੍ਹਾਂ ਅੱਗੇ ਕਿਹਾ ਕਿ ਹੌਟਸਪੌਟਸ ਯਾਨੀ ਰੈਡ ਜ਼ੋਨ ਦੇ ਖੇਤਰਾਂ ‘ਚ ਦਿਸ਼ਾ ਨਿਰਦੇਸ਼ਾਂ ਨੂੰ ਸਖ਼ਤੀ ਨਾਲ ਲਾਗੂ ਕਰਨਾ ਪਏਗਾ। ਉਨ੍ਹਾਂ ਕਿਹਾ ਕਿ ਸੂਬਿਆਂ ਨੂੰ ਰੈਡ ਜ਼ੋਨ ਨੂੰ ਓਰੇਂਜ ਜ਼ੋਨ ਅਤੇ ਓਰੇਜ ਜ਼ੋਨ ਨੂੰ ਗ੍ਰੀਨ ਜ਼ੋਨ ‘ਚ ਬਦਲਣ ਲਈ ਉਪਰਾਲੇ ਕਰਨੇ ਪੈਣਗੇ।

ਮੁੱਖ ਮੰਤਰੀਆਂ ਨੇ ਪ੍ਰਧਾਨ ਮੰਤਰੀ ਦੀ ਅਗਵਾਈ ਦੀ ਸ਼ਲਾਘਾ ਕੀਤੀ:

ਮੁੱਖ ਮੰਤਰੀਆਂ ਨੇ ਇਸ ਸੰਕਟ ਦੇ ਸਮੇਂ ਦੌਰਾਨ ਪ੍ਰਧਾਨ ਮੰਤਰੀ ਦੀ ਅਗਵਾਈ ਦੀ ਪ੍ਰਸ਼ੰਸਾ ਕੀਤੀ ਤੇ ਉਨ੍ਹਾਂ ਦੀ ਕੋਰੋਨਾ ਨੂੰ ਰੋਕਣ ਲਈ ਚੁੱਕੇ ਕਦਮਾਂ ਦੀ ਸ਼ਲਾਘਾ ਕੀਤੀ। ਮੁੱਖ ਮੰਤਰੀਆਂ ਨੇ ਕੋਵਿਡ ਬਾਰੇ ਚਿੰਤਾ ਜ਼ਾਹਰ ਕੀਤੀ ਨਾਲ ਹੀ ਸੂਬਿਆਂ ਨੂੰ ਹੋ ਰਹੇ ਮਾਲੀਏ ਖ਼ਤਰੇ ਬਾਰੇ ਪ੍ਰਧਾਨ ਮੰਤਰੀ ਨੂੰ ਦੱਸਿਆ।

ਦੱਸ ਦਈਏ ਕਿ ਮੇਘਾਲਿਆ, ਮਹਾਰਾਸ਼ਟਰ, ਰਾਜਸਥਾਨ, ਅਰਵਿੰਦ ਕੇਜਰੀਵਾਲ, ਸ਼ਿਵਰਾਜ ਸਿੰਘ ਚੌਹਾਨ, ਵਿਜੇ ਰੁਪਾਨੀ, ਓਡੀਸ਼ਾ ਸਣੇ ਕਈ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਲੌਕਡਾਊਨ ਵਧਾਉਣ ਦੀ ਸਿਫਾਰਸ਼ ਕੀਤੀ। ਜਦੋਂ ਕਿ ਕਈ ਮੁੱਖ ਮੰਤਰੀਆਂ ਨੇ ਲੌਕਡਾਊਨ ਕਾਰਨ ਰਾਜ ‘ਚ ਆਰਥਿਕ ਸੰਕਟ ਦੀ ਗੱਲ ਨੂੰ ਦੁਹਰਾਇਆ।