ਨਵੀਂ ਦਿੱਲੀ: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਮੰਗਲਵਾਰ ਨੂੰ ਲਗਾਤਾਰ 10ਵੇਂ ਦਿਨ ਵਧੀਆਂ ਹਨ। ਇਸ ਤਰ੍ਹਾਂ 10 ਦਿਨਾਂ ‘ਚ ਪੈਟਰੋਲ ਤਕਰੀਬਨ ਸਾਢੇ 5 ਰੁਪਏ ਤੇ ਡੀਜ਼ਲ ਤਕਰੀਬਨ 6 ਰੁਪਏ ਮਹਿੰਗਾ ਹੋ ਗਿਆ ਹੈ। ਮੰਗਲਵਾਰ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਇਕ ਲੀਟਰ ਪੈਟਰੋਲ 47 ਪੈਸੇ ਦੇ ਵਾਧੇ ਨਾਲ 76.73 ਰੁਪਏ 'ਤੇ ਮਿਲ ਰਿਹਾ ਹੈ। ਡੀਜ਼ਲ ਦੀ ਗੱਲ ਕਰੀਏ ਤਾਂ ਇਹ ਮੰਗਲਵਾਰ ਨੂੰ ਦਿੱਲੀ ‘ਚ 57 ਪੈਸੇ ਦੀ ਤੇਜ਼ੀ ਨਾਲ 75.19  ਰੁਪਏ ਪ੍ਰਤੀ ਲੀਟਰ 'ਤੇ ਮਿਲ ਰਿਹਾ ਹੈ।


ਮੰਗਲਵਾਰ ਨੂੰ ਮੁੰਬਈ 'ਚ ਪੈਟਰੋਲ ਦੀ ਕੀਮਤ ‘ਚ 45 ਪੈਸੇ ਦਾ ਵਾਧਾ ਹੋਇਆ, ਜਿਸ ਕਾਰਨ ਇਕ ਲੀਟਰ ਪੈਟਰੋਲ ਦੀ ਕੀਮਤ ਇਥੇ 83.62 ਰੁਪਏ 'ਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ ਡੀਜ਼ਲ 54 ਪੈਸੇ ਪ੍ਰਤੀ ਲੀਟਰ 73.75 ਰੁਪਏ 'ਤੇ ਵਿਕ ਰਿਹਾ ਹੈ। ਇਸੇ ਤਰ੍ਹਾਂ ਕੋਲਕਾਤਾ ਵਿੱਚ ਮੰਗਲਵਾਰ ਨੂੰ ਪੈਟਰੋਲ 78.55 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 70.84 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਚੇਨਈ ਦੀ ਗੱਲ ਕਰੀਏ ਤਾਂ ਮੰਗਲਵਾਰ ਨੂੰ ਪੈਟਰੋਲ 80.37 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 73.17 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।

ਔਰਤ ਦਾ ਵੱਢਿਆ ਹੋਇਆ ਸਿਰ ਥਾਣੇ ਲੈ ਕੇ ਪਹੁੰਚਿਆ ਸ਼ਖ਼ਸ

ਨੋਇਡਾ ਵਿੱਚ ਮੰਗਲਵਾਰ ਨੂੰ ਪੈਟਰੋਲ 78.25 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 68.43 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਧ ਰਿਹਾ ਹੈ। ਗੁਰੂਗ੍ਰਾਮ ਦੀ ਗੱਲ ਕਰੀਏ ਤਾਂ ਮੰਗਲਵਾਰ ਨੂੰ ਪੈਟਰੋਲ 75.41 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 67.96 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਮਿਲ ਰਿਹਾ ਹੈ।

ਦਿੱਲੀ 'ਚ ਕੋਰੋਨਾ ਨਾਲ ਹਾਲਾਤ ਗੰਭੀਰ, ਅਮਿਤ ਸ਼ਾਹ ਨੇ ਖੁਦ ਸਾਂਭੀ ਜੰਗ ਦੀ ਕਮਾਨ