ਮਿਸਰ ਵਿੱਚ ਇੱਕ ਔਰਤ ਨੂੰ ਜਨਮ ਦਿਨ ਦੇ ਕੇਕ 'ਤੇ ਕਲਾਕਾਰੀ ਦਿਖਾਉਣੀ ਬਹੁਤ ਮਹਿੰਗੀ ਪਈ। ਪੁਲਿਸ ਨੇ ਉਸ ਨੂੰ ਕੇਕ 'ਤੇ ਅਸ਼ਲੀਲ ਡਿਜਾਈਨ ਬਣਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ। ਲੇਡੀ ਸ਼ੈੱਫ ਦੀ ਗ੍ਰਿਫਤਾਰੀ ਉਸ ਦੇ ਘਰ ਤੋਂ ਹੋਈ। ਪਾਰਟੀ 'ਚ ਆਏ ਸਾਰੇ ਮੈਂਬਰਾਂ ਨੇ ਔਰਤ ਦੇ ਡਿਜ਼ਾਈਨ ਕੀਤੇ ਕੇਕ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਸੀ। ਅਸ਼ਲੀਲ ਕੇਕ ਦੇ ਵਾਇਰਲ ਹੋਣ ਤੋਂ ਬਾਅਦ ਇਹ ਮਾਮਲਾ ਬਹੁਤ ਮਸ਼ਹੂਰ ਹੋਇਆ। ਇਹ ਕਿਹਾ ਜਾਂਦਾ ਹੈ ਕਿ ਜਨਮ ਦਿਨ ਦਾ ਕੇਕ ਮਨੁੱਖ ਦੇ ਨਿੱਜੀ ਅੰਗਾਂ ਦੀ ਸ਼ਕਲ ਵਿੱਚ ਬਣਾਇਆ ਗਿਆ ਸੀ।


ਸਥਾਨਕ ਮੀਡੀਆ ਮੁਤਾਬਕ ਸੁਰੱਖਿਆ ਅਧਿਕਾਰੀਆਂ ਨੇ ਗਵਾਹਾਂ ਦੇ ਬਿਆਨ ਲਏ। ਉਨ੍ਹਾਂ ਦੇ ਬਿਆਨ ਦੇ ਅਧਾਰ 'ਤੇ ਔਰਤ ਦੀ ਪਛਾਣ ਕੀਤੀ ਗਈ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਦੋਂ ਖੇਡ ਤੇ ਯੁਵਾ ਮੰਤਰੀ ਦਾ ਧਿਆਨ ਇਸ ਮਾਮਲੇ 'ਤੇ ਪਿਆ ਤਾਂ ਇਸ ਕੇਸ ਨੇ ਤੂਲ ਫੜ ਲਈ। ਡਾ. ਅਸ਼ਰਫ ਸ਼ੋਭੇ ਨੇ ਕਿਹਾ ਕਿ ਵਿਭਾਗ ਇਸ ਘਟਨਾ ਦੀ ਜਾਂਚ ਲਈ ਇਕ ਕਮੇਟੀ ਦਾ ਗਠਨ ਕਰੇਗਾ ਤੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।


ਇੱਕ ਅਖਬਾਰ ਨੇ ਦੱਸਿਆ ਕਿ ਪੇਸਟ ਬਣਾਉਣ ਵਾਲੀ ਔਰਤ ਦੀਆਂ ਅੱਖਾਂ 'ਚ ਹੰਝੂ ਸੀ ਜਦੋਂ ਉਹ ਕਾਹਿਰਾ ਦੇ ਇਸਤਗਾਸਾ ਦਫ਼ਤਰ ਪਹੁੰਚੀ। ਪੁੱਛਗਿੱਛ ਦੌਰਾਨ ਔਰਤ ਨੇ ਦੋਸ਼ਾਂ ਤੋਂ ਇਨਕਾਰ ਕੀਤਾ। ਉਸ ਨੇ ਜਾਂਚਕਰਤਾਵਾਂ ਨੂੰ ਦੱਸਿਆ ਕਿ ਸਪੋਰਟਸ ਕਲੱਬ ਦੇ ਮੈਂਬਰ ਸਟੋਰ ‘ਤੇ ਆਏ ਸੀ। ਉਨ੍ਹਾਂ ਨੇ ਉਸ ਨੂੰ ਮਨੁੱਖੀ ਅੰਗਾਂ ਦੀ ਤਸਵੀਰ ਸੌਂਪ ਦਿੱਤੀ ਤੇ ਕਿਹਾ ਕਿ ਕੇਕ ਨੂੰ ਉਸੇ ਸ਼ਕਲ ਵਿੱਚ ਬਣਾਇਆ ਜਾਵੇ। ਪੁੱਛਗਿੱਛ ਤੋਂ ਬਾਅਦ ਔਰਤ ਸ਼ੈੱਫ ਨੂੰ ਜਾਂਚਕਰਤਾਵਾਂ ਨੇ ਜ਼ਮਾਨਤ ‘ਤੇ ਰਿਹਾ ਕਰ ਦਿੱਤਾ।




ਅਧਿਕਾਰੀਆਂ ਨੇ ਇਸ ਘਟਨਾ ਵਿੱਚ ਸ਼ਾਮਲ ਤਿੰਨ ਹੋਰ ਲੋਕਾਂ ਦੀ ਵੀ ਪਛਾਣ ਕੀਤੀ ਹੈ। ਅਲ-ਵਤਨ ਅਖਬਾਰ ਅਨੁਸਾਰ ਅਧਿਕਾਰੀਆਂ ਨੇ ਘਟਨਾ ਦੀ ਬਜਾਏ ਸਪੋਰਟਸ ਕਲੱਬ ਦੇ ਮੁੱਖ ਦਫਤਰ ਦਾ ਮੁਆਇਨਾ ਕੀਤਾ ਹੈ। ਮਨੁੱਖੀ ਅਧਿਕਾਰ ਕਾਰਕੁਨ ਨੇ ਕੇਕ ਦੀ ਘਟਨਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਮਿਸਰ ਦੇ ਪਰਿਵਾਰ ਦੀਆਂ ਕਦਰਾਂ ਕੀਮਤਾਂ ਦੀ ਰਾਖੀ ਕਰਨ ਦੀ ਬਜਾਏ ਦੇਸ਼ 'ਚ ਨਿਜੀ ਆਜ਼ਾਦੀ ਬਦਲੀ ਜਾ ਰਹੀ ਹੈ।