ਤੁਸੀਂ ਕਈ ਵਾਟਰਫਾਲ ਦੇਖੇ ਹੋਣਗੇ ਪਰ ਕੀ ਤੁਸੀਂ ਕਦੇ ਫਾਇਰਫਾਲ(ਅੱਗ ਦਾ ਝਰਨਾ) ਦੇਖਿਆ ਹੈ? ਹੈਰਾਨ ਨਾ ਹੋਵੋ! ਇਹ ਅਸਲ ਵਿੱਚ ਅੱਗ ਦਾ ਝਰਨਾ ਨਹੀਂ ਬਲਕਿ ਇੱਕ ਪਾਣੀ ਦਾ ਝਰਨਾ ਹੀ ਹੈ। ਇਹ ਝਰਨਾ Yosemite National Park, California 'ਚ ਹੈ। ਜਿਥੇ ਜਦੋ ਸੂਰਜ ਡੁੱਬਦਾ ਹੈ, ਕੁਦਰਤ ਦਾ ਇਹ ਖੂਬਸੂਰਤ ਨਜ਼ਾਰਾ ਵੇਖਣ ਨੂੰ ਮਿਲਦਾ ਹੈ।

ਦਰਅਸਲ, ਜਦੋਂ ਸੂਰਜ ਦੀਆਂ ਕਿਰਨਾਂ ਸਿੱਧਾ ਝਰਨੇ 'ਤੇ ਡਿੱਗਦੀਆਂ ਹਨ, ਤਾਂ ਇਹ ਅੱਗ ਵਾਂਗ ਚਮਕਦਾ ਹੈ ਅਤੇ ਅਜਿਹਾ ਲਗਦਾ ਹੈ ਕਿ ਇਹ ਇਕ ਜੁਆਲਾਮੁਖੀ ਦਾ ਲਾਵਾ ਹੈ ਜੋ ਪਹਾੜੀ ਤੋਂ ਹੇਠਾਂ ਡਿੱਗ ਰਿਹਾ ਹੈ।



ਮੀਡੀਆ ਰਿਪੋਰਟਾਂ ਦੇ ਅਨੁਸਾਰ, ਹਰ ਸਾਲ ਫਰਵਰੀ ਦੇ ਆਸ ਪਾਸ ਇਹ ਝਰਨਾ ਲਾਲ ਅਤੇ ਸੰਤਰੀ ਚਮਕਦਾ ਵੇਖਿਆ ਜਾਂਦਾ ਹੈ ਅਤੇ ਇਹ ਦੋ ਵਾਰ ਹੁੰਦਾ ਹੈ। ਇਸ ਨੂੰ 'ਯੋਸੇਮਿਟੀ ਫਾਇਰਫਾਲ' ਵੀ ਕਿਹਾ ਜਾਂਦਾ ਹੈ। ਇਹ ਝਰਨਾ 2000 ਫੁੱਟ ਤੋਂ ਹੇਠਾਂ ਡਿੱਗਦਾ ਹੈ।

ਵਿਆਹ ਤੋਂ ਬਾਅਦ ਪਤੀ ਗਰਲਫ੍ਰੈਂਡ ਨੂੰ ਲੈ ਗਿਆ ਹਨੀਮੂਨ 'ਤੇ, ਪਤਨੀ ਵਲੋਂ ਵਿਰੋਧ ਕਰਨ 'ਤੇ ਕਹੀ ਇਹ ਗੱਲ

ਇਹ ਝਰਨਾ ਇੰਨਾ ਖੂਬਸੂਰਤ ਹੈ ਕਿ ਲੋਕ ਇਸ ਨੂੰ ਦੇਖਣ ਲਈ ਦੂਰੋਂ-ਦੂਰੋਂ ਆਉਂਦੇ ਹਨ। ਇਹ ਰਾਸ਼ਟਰੀ ਪਾਰਕ ਦੁਨੀਆ ਦਾ ਸਭ ਤੋਂ ਆਕਰਸ਼ਕ ਸਥਾਨ ਹੈ, ਜਿਸ ਨੂੰ ਦੇਖਣ ਲਈ ਸਾਲਾਨਾ ਲਗਭਗ ਸਾਢੇ ਤਿੰਨ ਲੱਖ ਲੋਕ ਆਉਂਦੇ ਹਨ ਅਤੇ ਇਸ 'ਚ ਸਭ ਤੋਂ ਆਕਰਸ਼ਕ ਚੀਜ਼ ਫਾਇਰਫਾਲ ਹੀ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ