ਜਲੰਧਰ: ਜਲੰਧਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਬਾਰੇ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ। ਵਿਆਹ ਤੋਂ 7 ਦਿਨਾਂ ਬਾਅਦ ਪਤੀ ਆਪਣੀ ਪਤਨੀ ਦੀ ਬਜਾਏ ਗਰਲਫ੍ਰੈਂਡ ਨਾਲ ਹਨੀਮੂਨ 'ਤੇ ਚਲਾ ਗਿਆ। ਪਤਨੀ ਸਿਮਰਨਜੀਤ ਕੌਰ ਨੇ ਆਪਣੇ ਕੈਨੇਡੀਅਨ ਪਤੀ ਪਰਮਵੀਰ ਸਿੰਘ ਸੰਧੂ 'ਤੇ ਦੋਸ਼ ਲਗਾਇਆ ਹੈ ਕਿ ਉਸ ਦਾ ਪਤੀ ਵਿਆਹ ਦੇ ਇੱਕ ਹਫ਼ਤੇ ਬਾਅਦ ਹਨੀਮੂਨ 'ਤੇ ਆਪਣੀ ਪ੍ਰੇਮਿਕਾ ਨਾਲ ਰਾਜਸਥਾਨ ਦੇ ਉਦੈਪੁਰ ਚਲਾ ਗਿਆ ਸੀ ਅਤੇ ਉਸ ਨੂੰ ਕਹਿਣ ਲਗਾ ਕਿ ਉਸ ਨਾਲ ਮੇਰੇ ਸਰੀਰਕ ਸਬੰਧ ਹਨ।

ਜਦੋਂ ਪਤਨੀ ਨੇ ਇਸ ਦਾ ਵਿਰੋਧ ਕੀਤਾ ਤਾਂ ਪਤੀ ਨੇ ਕਿਹਾ ਕਿ ਉਹ ਉਸ ਨੂੰ ਛੱਡ ਸਕਦਾ ਹੈ, ਪਰ ਆਪਣੀ ਗਰਲਫ੍ਰੈਂਡ ਨੂੰ ਨਹੀਂ। ਜਿਸ ਤੋਂ ਬਾਅਦ ਲਗਭਗ 3 ਮਹੀਨੇ ਬਾਅਦ ਪਤਨੀ ਸੁਹਰਾ ਘਰ ਛੱਡ ਕੇ ਜਲੰਧਰ ਆਪਣੇ ਪੇਕੇ ਆ ਗਈ। ਲੜਕੀ ਵਾਲਿਆਂ ਨੇ ਇਲਜ਼ਾਮ ਲਗਾਇਆ ਕਿ ਉਸ ਦੇ ਵਿਆਹ ਦੇ ਵਿਚੋਲੇ ਨੇ ਉਨ੍ਹਾਂ ਨੂੰ ਝਾਂਸਾ ਦਿੱਤਾ ਹੈ ਕਿ ਦੋਸ਼ੀ ਪਤੀ ਪਰਮਵੀਰ ਸਿੰਘ ਸੰਧੂ ਕੈਨੇਡਾ ਦਾ ਵਸਨੀਕ ਹੈ। ਜੇ ਉਹ ਉਨ੍ਹਾਂ ਦੀ ਧੀ ਨਾਲ ਵਿਆਹ ਕਰਵਾਉਂਦਾ ਹੈ, ਤਾਂ ਉਹ ਉਸ ਨੂੰ ਕੈਨੇਡਾ ਲੈ ਜਾਵੇਗਾ।

ਸ਼੍ਰੀਦੇਵੀ ਦੀ ਧੀ ਜਾਨਵੀ ਕਪੂਰ ਪੰਜਾਬ 'ਚ ਕਾਰ ਦੀ ਥਾਂ ਆਟੋ 'ਤੇ ਕਰ ਰਹੀ ਸਵਾਰੀ, ਤਸਵੀਰਾਂ ਆਈਆਂ ਸਾਹਮਣੇ

ਇਸ ਤੋਂ ਬਾਅਦ ਸਿਮਰਨਜੀਤ ਕੌਰ ਦੇ ਪਰਿਵਾਰ ਨੇ 13 ਨਵੰਬਰ 2019 ਨੂੰ ਪਟਿਆਲਾ ਨਿਵਾਸੀ ਪਰਮਵੀਰ ਸਿੰਘ ਸੰਧੂ ਨਾਲ ਉਸ ਦਾ ਵਿਆਹ ਕਰਵਾ ਦਿੱਤਾ ਅਤੇ ਵਿਆਹ 'ਚ ਦਾਜ ਵਿੱਚ 27 ਲੱਖ ਰੁਪਏ ਖਰਚ ਕੀਤੇ। ਪੀੜਤ ਲੜਕੀ ਨੇ ਇਹ ਵੀ ਦੋਸ਼ ਲਾਇਆ ਕਿ ਵਿਚੋਲੇ ਦੀ ਧੀ ਜਸਪ੍ਰੀਤ ਕੌਰ ਦਾ ਪਰਮਵੀਰ ਸਿੰਘ ਸੰਧੂ ਨਾਲ ਸਬੰਧ ਸੀ, ਜਿਸ ਨੂੰ ਉਨ੍ਹਾਂ ਨੇ ਛੁਪਾ ਕੇ ਉਸ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ।

ਲੜਕੀ ਨੇ ਜਲੰਧਰ ਆ ਕੇ ਮਹਿਲਾ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਜਾਂਚ ਤੋਂ ਬਾਅਦ ਜਲੰਧਰ ਪੁਲਿਸ ਨੇ ਪਰਮਵੀਰ ਸਿੰਘ ਸੰਧੂ, ਉਸ ਦੀ ਮਾਂ ਦਵਿੰਦਰ ਪਾਲ ਕੋਰ ਅਤੇ ਮਾਸੀ ਗੁਰਦੀਪ ਕੌਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਆਰੋਪੀਆਂ ਨੂੰ ਜਾਂਚ 'ਚ ਸ਼ਾਮਿਲ ਹੋਣ ਦੇ ਨਿਰਦੇਸ਼ ਦਿੱਤੇ ਹਨ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ