ਚੰਡੀਗੜ੍ਹ: ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਸਾਰੇ ਦੇਸ਼ ਦੀਆਂ ਸੜਕਾਂ 'ਤੇ ਹਨ। ਉਨ੍ਹਾਂ ਨੂੰ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ 51 ਦਿਨ ਹੋ ਗਏ ਹਨ। ਰਿਲਾਇੰਸ ਇੰਡਸਟਰੀਜ਼, ਵਾਲਮਾਰਟ ਵਰਗੀਆਂ ਕੰਪਨੀਆਂ ਦੇ ਸਟੋਰਾਂ 'ਤੇ ਵੀ ਕਿਸਾਨਾਂ ਦਾ ਗੁੱਸਾ ਫੁੱਟ ਰਿਹਾ ਹੈ। ਇਸ ਕਾਰਨ ਕੰਪਨੀਆਂ ਨੂੰ ਆਪਣੇ ਸਟੋਰ ਬੰਦ ਰੱਖਣੇ ਪੈ ਰਹੇ ਹਨ। ਪਿਛਲੇ ਮਹੀਨਿਆਂ ਵਿਚ ਕੰਪਨੀਆਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ।


ਰਾਇਟਰਜ਼ ਮੁਤਾਬਕ ਅਕਤੂਬਰ ਮਹੀਨੇ ਤੋਂ ਪੰਜਾਬ ਵਿੱਚ ਰਿਲਾਇੰਸ ਇੰਡਸਟਰੀਜ਼ ਦੇ ਅੱਧੇ ਤੋਂ ਵੱਧ ਸਟੋਰ ਬੰਦ ਹਨ। ਜਦੋਂ ਕਿ ਵਾਲਮਾਰਟ ਨੂੰ ਬਠਿੰਡਾ ਵਿਚ ਆਪਣੇ 50,000 ਵਰਗ ਫੁੱਟ ਖੇਤਰ ਵਿਚ ਫੈਲਿਆ ਇੱਕ ਵੱਡਾ ਥੋਕ ਸਟੋਰ ਬੰਦ ਕਰਨਾ ਪਿਆ।

ਨਾਂ ਨਾ ਦੱਸਣ ਦੀ ਸ਼ਰਤ 'ਤੇ ਇਸ ਨਾਲ ਜੁੜੇ ਸੂਤਰਾਂ ਨੇ ਕਿਹਾ ਕਿ ਪੰਜਾਬ ਵਿੱਚ ਕਿਸਾਨਾਂ ਦਾ ਵਿਰੋਧ ਵਧੇਰੇ ਤਿੱਖਾ ਹੈ। ਕੰਪਨੀਆਂ ਆਪਣੇ ਸਟੋਰਾਂ 'ਚ ਤੋੜ-ਭੰਨ ਤੋਂ ਡਰਦੀਆਂ ਹਨ। ਅਜਿਹੀ ਸਥਿਤੀ ਵਿੱਚ ਉਨ੍ਹਾਂ ਨੂੰ ਜਾਇਦਾਦ ਅਤੇ ਸਟੋਰ ਕਰਮਚਾਰੀਆਂ ਦੀ ਸੁਰੱਖਿਆ ਕਾਰਨ ਆਪਣੇ ਸਟੋਰ ਬੰਦ ਰੱਖਣੇ ਪੈ ਰਹੇ ਹਨ।

ਕਰੋੜਾਂ ਰੁਪਏ ਦਾ ਨੁਕਸਾਨ ਹੋਇਆ

ਪ੍ਰਚੂਨ ਉਦਯੋਗ ਨਾਲ ਜੁੜੇ ਇੱਕ ਸੂਤਰ ਨੇ ਦੱਸਿਆ ਕਿ ਸੂਬੇ ਭਰ ਵਿਚ ਰਿਲਾਇੰਸ ਸਟੋਰਾਂ ਦੇ ਬੰਦ ਹੋਣ ਨਾਲ ਕਰੋੜਾਂ ਰੁਪਏ ਦੇ ਨੁਕਸਾਨ ਦਾ ਅਨੁਮਾਨ ਹੈ। ਦੋ ਹੋਰ ਸੂਤਰਾਂ ਨੇ ਕਿਹਾ ਕਿ ਵਾਲਮਾਰਟ ਦੇ ਦੇਸ਼ ਵਿੱਚ ਅਜਿਹੇ 29 ਸਟੋਰ ਹਨ। ਬਠਿੰਡਾ ਸਟੋਰ ਬੰਦ ਹੋਣ ਕਾਰਨ ਕੰਪਨੀ ਨੂੰ ਤਕਰੀਬਨ 59 ਕਰੋੜ ਰੁਪਏ ਦਾ ਘਾਟਾ ਹੋਣ ਦਾ ਅਨੁਮਾਨ ਹੈ।

ਇਹ ਵੀ ਪੜ੍ਹੋFarmers Protest: ਕੇਂਦਰ ਸਰਕਾਰ ਦੀ ਕਿਸਾਨਾਂ ਨੂੰ ਦੋ-ਟੁੱਕ, ਖੇਤੀ ਕਾਨੂੰਨ ਤਾਂ ਵਾਪਸ ਨਹੀਂ ਹੋਣਗੇ, ਹੁਣ ਤੁਸੀਂ ਦੱਸੋ ਹੱਲ

ਸਰੋਤ ਨੇ ਕਿਹਾ, 'ਕਿਸਾਨ ਰੋਜ਼ਾਨਾ ਵਾਲਮਾਰਟ ਸਟੋਰਾਂ ਦੇ ਬਾਹਰ ਬੈਠਦੇ ਹਨ। ਉਹ ਦਿਨ ਵਿਚ ਕਿਸੇ ਨੂੰ ਵੀ ਅੰਦਰ ਨਹੀਂ ਆਉਣ ਦਿੰਦੇ।” ਇਸ ਸਟੋਰ ਵਿਚ ਤਕਰੀਬਨ 250 ਲੋਕ ਕੰਮ ਕਰਦੇ ਹਨ।

ਜ਼ਮੀਨੀ ਹਕੀਕਤ ਤੋਂ ਜਾਣੂ ਹੋਣ ਵਾਲੇ ਰਿਲਾਇੰਸ ਦੇ ਸਥਾਨਕ ਸਟੋਰ ਦੇ ਅਧਿਕਾਰੀ ਕਹਿੰਦੇ ਹਨ ਕਿ ਉਨ੍ਹਾਂ ਨੂੰ ਇਸ ਬਾਰੇ ਮੀਡੀਆ ਨਾਲ ਗੱਲ ਕਰਨ ਦਾ ਅਧਿਕਾਰ ਨਹੀਂ ਹੈ। ਰਿਲਾਇੰਸ ਇੰਡਸਟਰੀਜ਼ ਸਮੇਤ ਵਾਲਮਾਰਟ ਅਤੇ ਇਸਦੀ ਭਾਰਤੀ ਇਕਾਈ ਫਲਿੱਪਕਾਰਟ ਨੇ ਵੀ ਅਧਿਕਾਰਤ ਤੌਰ 'ਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

ਜਾਣੋ ਕੀ ਕਹਿੰਦੇ ਹਨ ਕਿਸਾਨ ਆਗੂ

ਵਿਰੋਧ ਕਰ ਰਹੇ ਜ਼ਿਆਦਾਤਰ ਕਿਸਾਨ ਪੰਜਾਬ ਦੇ ਹਨ। ਬਹੁਤ ਸਾਰੇ ਕਿਸਾਨ ਆਗੂ ਪੰਜਾਬ-ਹਰਿਆਣਾ ਦੇ ਵੀ ਹਨ। ਡੈਮੋਕਰੇਟਿਕ ਕਿਸਾਨ ਯੂਨੀਅਨ ਦੇ ਕੁਲਵੰਤ ਸਿੰਘ ਸੰਧੂ ਦਾ ਕਹਿਣਾ ਹੈ ਕਿ ਰਿਲਾਇੰਸ ਖ਼ਿਲਾਫ਼ ਉਨ੍ਹਾਂ ਦਾ ਵਿਰੋਧ ਜਾਰੀ ਰਹੇਗਾ। ਇੱਕ ਹੋਰ ਕਿਸਾਨ ਆਗੂ ਜਗਤਾਰ ਸਿੰਘ ਨੇ ਕਿਹਾ ਕਿ ਉਹ ਉਦੋਂ ਤੱਕ ਰਿਲਾਇੰਸ ਦਾ ਵਿਰੋਧ ਕਰਦੇ ਰਹਿਣਗੇ ਜਦੋਂ ਤੱਕ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ।

ਇਹ ਵੀ ਵੇਖੋBreaking | ਕਿਸਾਨਾਂ ਤੇ ਕੇਂਦਰ ਦਾ ਰੇੜਕਾ ਬਰਕਰਾਰ, Meeting ਰਹੀ ਬੇਸਿੱਟਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904