ਨਿਊਯਾਰਕ: ਅੰਤੋਨੀਓ ਗੁਟੇਰੇਜ਼ ਸੰਯੁਕਤ ਰਾਸ਼ਟਰ ਦੇ ਨਵੇਂ ਸਕੱਤਰ ਜਨਰਲ ਹੋਣਗੇ। ਉਨ੍ਹਾਂ ਨੂੰ ਛੇਵੀਂ ਵਾਰ ਦੀ ਵੋਟਿੰਗ 'ਚ ਸੁਰੱਖਿਆ ਕੌਂਸਲ ਨੇ ਸਰਬਸੰਮਤੀ ਨਾਲ ਉਮੀਦਵਾਰ ਚੁਣ ਲਿਆ। ਗੁਟੇਰੇਜ਼ ਪੁਰਤਗਾਲ ਦੇ ਸਾਬਕਾ ਪ੍ਰਧਾਨ ਮੰਤਰੀ ਹਨ। ਸੰਯੁਕਤ ਰਾਸ਼ਟਰ ਵਿੱਚ ਰੂਸ ਦੇ ਰਾਜਦੂਤ ਤੇ ਅਕਤੂਬਰ ਮਹੀਨੇ ਲਈ ਸੁਰੱਖਿਆ ਕੌਂਸਲ ਦੇ ਪ੍ਰਧਾਨ ਵਿਤਲੀ ਚੁਰਕਿਨ ਨੇ ਐਲਾਨ ਕੀਤਾ ਕਿ ਛੇਵੀਂ ਵਾਰ ਦੀ ਵੋਟਿੰਗ ਬਾਅਦ 67 ਸਾਲਾ ਗੁਟੇਰੇਜ਼ ਸਭ ਦੇ ਹਰਮਨ ਪਿਆਰੇ ਉਮੀਦਵਾਰ ਵੱਜੋਂ ਸਾਹਮਣੇ ਆਏ ਹਨ। ਗੁਟੇਰੇਜ਼ ਨੂੰ 13 ਵੋਟਾਂ ਮਿਲੀਆਂ ਤੇ ਦੋ ਨੇ ਵੋਟਾਂ ਵਿੱਚ ਹਿੱਸਾ ਨਹੀਂ ਲਿਆ। ਹੁਣ ਸੁਰੱਖਿਆ ਕੌਂਸਲ ਚ ਉਨ੍ਹਾਂ ਦੇ ਨਾਮ ’ਤੇ ਸਿਰਫ ਰਸਮੀ ਮੋਹਰ ਹੀ ਬਾਕੀ ਹੈ।