ਵਸ਼ਿੰਗਟਨ: ਚੀਨ ਆਪਣੇ ਫਾਇਦੇ ਲਈ ਕੁਝ ਸਿਧਾਤਾਂ ਨੂੰ ਚੁਣੇ ਤੇ ਕੁਝ ਨੂੰ ਨਹੀਂ, ਅਜਿਹਾ ਨਹੀਂ ਹੋ ਸਕਦਾ। ਅਮਰੀਕਾ ਦੇ ਰੱਖਿਆ ਮੰਤਰੀ ਐਸ਼ਟਨ ਕਾਰਟਰ ਨੇ ਵਿਵਾਦਤ ਚੀਨ ਸਾਗਰ 'ਚ ਬੀਜਿੰਗ ਵੱਲੋਂ ਦਬੰਗਈ ਦਿਖਾਏ ਜਾਣ ਦੀ ਪਿੱਠਭੂਮੀ ਨੂੰ ਲੈ ਕੇ ਅਜਿਹਾ ਕਿਹਾ ਹੈ। ਕਾਰਟਰ ਨੇ ਕਿਹਾ ਕਿ ਅਮਰੀਕਾ ਨੂੰ ਚੀਨ ਦੀਆਂ ਸੰਮੁਦਰੀ ਸਰਗਰਮੀਆਂ ਸਮੇਤ ਹੁਣ ਦੀਆਂ ਗਤੀਵਿਧੀਆਂ ਨੂੰ ਲੈ ਕੇ ਵੱਡੀ ਚਿੰਤਾ ਹੈ। ਉਨ੍ਹਾਂ ਕਿਹਾ ਕਿ ਸਿਧਾਂਤ ਹਰ ਦੇਸ਼ 'ਤੇ ਬਰਾਬਰ ਲਾਗੂ ਕਰਨ ਲਈ ਹੁੰਦੇ ਹਨ।
ਕੱਲ੍ਹ ਸੇਨ ਡਿਆਗੋ 'ਚ ਯੂ.ਐਸ.ਐਸ. ਕਾਰਲ ਵਿਨਸਨ 'ਚ ਸਵਾਰ ਕਾਰਟਰ ਨੇ ਕਿਹਾ,"ਸੰਮੁਦਰ ਸਾਈਬਰ ਸਪੇਸ ਤੇ ਹੋਰ ਥਾਵਾਂ 'ਤੇ ਚੀਨ ਦੀਆਂ ਹੁਣ ਦੀਆਂ ਸਰਗਰਮੀਆਂ ਨੂੰ ਲੈ ਕੇ ਅਮਰੀਕਾ ਗੰਭੀਰ ਚਿੰਤਤ ਹੈ। ਕਈ ਵਾਰ ਅਜਿਹਾ ਲੱਗਦਾ ਹੈ ਕਿ ਬੀਜਿੰਗ ਉਨ੍ਹਾਂ ਸਿਧਾਂਤਾਂ ਨੂੰ ਚੁਣ ਲੈਣਾ ਚਾਹੁੰਦਾ ਜਿਨ੍ਹਾਂ ਤੋਂ ਉਹ ਫਾਇਦਾ ਲੈਣਾ ਚਾਹੁੰਦਾ ਹੈ ਤੇ ਕੁਝ ਸਿਧਾਂਤਾਂ ਨੂੰ ਉਹ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਦਾ ਹੈ।"
ਉਨ੍ਹਾਂ ਕਿਹਾ ਕਿ ਉਦਾਹਰਨ ਵਜੋਂ,"ਸੰਮੁਦਰੀ ਆਜ਼ਾਦੀ ਦੇ ਜਿਹੜੇ ਅਧਿਕਾਰ ਨਾਲ ਚੀਨ ਦੇ ਬੇੜੇ ਤੇ ਜਹਾਜ਼ ਸੁਰੱਖਿਅਤ ਤੇ ਸ਼ਾਂਤੀਪੂਰਨ ਤਰੀਕੇ ਨਾਲ ਸਫਰ ਕਰ ਸਕਦੇ ਹਨ, ਉਸੇ ਅਧਿਕਾਰ ਦੀ ਵਰਤੋਂ ਜਦ ਇਲਾਕੇ 'ਚ ਹੋਰ ਕੋਈ ਦੇਸ਼ ਕਰਦਾ ਹੈ ਤਾਂ ਬੀਜਿੰਗ ਉਸ ਦੀ ਨਿਖੇਧੀ ਕਰਦਾ ਹੈ।"ਅਮਰੀਕਾ ਨੇ ਕਿਹਾ ਕਿ ਉਹ ਰਾਜਨੀਤਕ ਸੰਮੁਦਰੀ ਇਲਾਕੇ 'ਚ ਆਵਾਜਾਈ ਦੀ ਆਜ਼ਾਦੀ ਦੇ ਸਿਧਾਂਤ ਲਈ ਵਚਨਬੱਧ ਹੈ। ਕਾਰਟਰ ਨੇ ਕਿਹਾ ਕਿ ਅਮਰੀਕਾ ਦੇ ਰੁਖ ਤਹਿਤ, ਰੱਖਿਆ ਮੰਤਰਾਲੇ ਅਮਰੀਕੀ ਤੇ ਚੀਨੀ ਫੌਜ ਦਰਮਿਆਨ ਫੌਜੀ ਸਬੰਧਾਂ ਨੂੰ ਅਧੁਨਿਕ ਬਣਾਉਣ ਦੀ ਦਿਸ਼ਾ 'ਚ ਕਦਮ ਚੁੱਕ ਰਿਹਾ ਹੈ।