1- ਅਮਰੀਕਾ ‘ਤੇ ਵੱਡਾ ਖਤਰਾ ਬਣ ਆਇਆ ਹੈ। ਇਹ ਖਤਰਾ ਖਤਰਨਾਕ ਸੰਮੁਦਰੀ ਤੁਫਾਨ ‘ਮੈਥਿਊ’ ਦਾ ਹੈ। ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਚੇਤਾਵਨੀ ਦਿੱਤੀ ਹੈ ਕਿ ਮੈਥਿਊ ਤੁਫਾਨ ਬੇਹੱਦ ਵਿਨਾਸ਼ਕਾਰੀ ਹੋ ਸਕਦਾ ਹੈ। ਇਹ ਪਿਛਲੇ 10 ਸਾਲ ਦਾ ਸਭ ਤੋਂ ਭਿਆਨਕ ਤੁਫਾਨ ਮੰਨਿਆ ਜਾ ਰਿਹਾ ਹੈ। ਦੇਸ਼ ਦੇ ਦੱਖਣੀ ਤੇ ਤੱਟਵਰਤੀ ਇਲਾਕੇ ਇਸ ਖਤਰਨਾਕ ਤੁਫਾਨ ਨਾਲ ਨਜਿੱਠਣ ਦੀ ਤਿਆਰੀ ਕਰ ਰਹੇ ਹਨ।
2- ਓਬਾਮਾ ਨੇ ਕਿਹਾ, “ਜੇਕਰ ਇਹ ਤੁਫਾਨ ਪੂਰੀ ਗਤੀ ਨਾਲ ਨਹੀਂ ਆਇਆ, ਤਾਂ ਵੀ ਤੇਜ ਹਵਾਵਾਂ ਚੱਲਣ ਤੇ ਤੁਫਾਨ ਵਧਣ ਦੀ ਸੰਭਾਵਨਾ ਹੈ, ਜਿਸ ਦਾ ਪ੍ਰਭਾਵ ਬੇਹੱਦ ਵਿਨਾਸ਼ਕਾਰੀ ਹੋਵੇਗਾ।” ਉਨ੍ਹਾਂ ਕਿਹਾ, “ਸਾਡਾ ਅੰਦਾਜਾ ਹੈ ਕਿ ਵੀਰਵਾਰ ਸਵੇਰ ਤੱਕ ਫਲੋਰੀਡਾ ‘ਤੇ ਇਸ ਦਾ ਪ੍ਰਭਾਵ ਸ਼ੁਰੂ ਹੋ ਜਾਵੇਗਾ ਤੇ ਉਸ ਤੋਂ ਬਾਅਦ ਸੰਭਵ ਹੈ ਕਿ ਇਹ ਤੇਜੀ ਨਾਲ ਤੱਟ ਵੱਲ੍ਹ ਵਧੇਗਾ।”


3- ਤੁਫਾਨ ਤੋਂ ਬਚਣ ਦੀਆਂ ਤਿਆਰੀਆਂ ਵਜੋਂ ਅਮਰੀਕੀ ਸੂਬਿਆਂ ਸਾਊਥ ਕੈਰੋਲਿਨਾ, ਜਾਰਜੀਆ ਤੇ ਫਲੋਰੀਡਾ ਦੇ ਤੱਟਵਰਤੀ ਇਲਾਕਿਆਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ। ਉੱਥੋਂ ਦੇ 20 ਲੱਖ ਤੋਂ ਵੀ ਵੱਧ ਲੋਕਾਂ ਨੂੰ ਘੱਟੋ- ਘੱਟ ਤਿੰਨ ਦਿਨਾਂ ਲਈ ਖਾਣਾ, ਪਾਣੀ ਤੇ ਦਵਾਈਆਂ ਦਾ ਇੰਤਜ਼ਾਮ ਕਰਨ ਲਈ ਵੀ ਕਿਹਾ ਗਿਆ ਹੈ। ਇਸਤੋਂ ਪਹਿਲਾਂ ਇਹ ਤੂਫਾਨ ਹੇਤੀ 'ਚ ਕਹਿਰ ਮਚਾ ਚੁੱਕਾ ਹੈ ਜਿਥੋਂ ਦੀ ਸਰਕਾਰ ਮੁਤਾਬਕ ਤੂਫਾਨ ਨਾਲ ਮਰਨ ਵਾਲਿਆਂ ਦੀ ਗਿਣਤੀ 300 ਤੱਕ ਪਹੁੰਚ ਗਈ ਹੈ। ਜਦਕਿ 30 ਹਜ਼ਾਰ ਘਰ ਤਹਿਸ ਨਹਿਸ ਹੋ ਗਏ ਹਨ।

4- ਪਾਕਿਸਤਾਨ ਵਿੱਚ ਨਵਾਜ਼ ਸ਼ਰੀਫ ਅਤੇ ਰਾਹਿਲ ਸ਼ਰੀਫ 'ਚ ਤਨਾਤਨੀ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ। ਪਾਕਿਸਤਾਨੀ ਅਖਬਾਰ ਡੌਨ ਨੇ ਇਸਦੀ ਰਿਪੋਰਟ ਛਾਪੀ ਸੀ। ਨਵਾਜ਼ ਸ਼ਰੀਫ ਦੇ ਦਫਤਰ ਨੇ ਬਿਆਨ ਜਾਰੀ ਕਰ ਕਿਹਾ ਹੈ ਕਿ ਪੂਰੀ ਰਿਪੋਰਟ ਕਾਲਪਨਿਕ ਹੈ ਇਸ 'ਚ ਕੋਈ ਤੱਥ ਨਹੀਂ ਹੈ । ਡੌਨ ਦੀ ਖਬਰ ਮੁਤਾਬਕ ਨਵਾਜ਼ ਸ਼ਰੀਫ ਨੇ ਦਬਾਅ ਹੇਠਾਂ ਆ 2 ਐਕਸ਼ਨ ਪਲਾਨ ਤਿਆਰ ਕੀਤੇ ਹਨ। ਛਾਪਿਆ ਸੀ ਕਿ ਪਾਕਿ NSA ਅਤੇ ISI ਡੀਜੀ ਦੀ ਕਮੇਟੀ ਬਣਾਈ ਗਈ ਹੈ ਜੋ ਅੱਤਵਾਦੀ ਸੰਗਠਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰੇਗੀ। ਪਾਕਿਸਤਾਨੀ ਮੀਡੀਆ ਅਨੁਸਾਰ ਦੂਜੇ ਪਲੈਨ ਮੁਤਾਬਕ ਪਾਕਿਸਤਾਨ ਪਠਾਨਕੋਟ ਹਮਲੇ ਦੀ ਨਵੇਂ ਸਿਰੇ ਤੋਂ ਜਾਂਚ ਕਰਵਾਏਗਾ । ਜਦਕਿ ਮੁੰਬਈ ਹਮਲੇ ਦਾ ਟ੍ਰਾਇਲ ਵੀ ਦੋਬਾਰਾ ਸ਼ੁਰੂ ਕੀਤਾ ਜਾਵੇਗਾ।

5- ਭਾਰਤ ਦੇ ਸਰਜੀਕਲ ਸਟ੍ਰਾਇਕ ਤੇ ਸਭ ਤੋਂ ਲੱਡਾ ਕਬੂਲਨਾਮਾ ਸਾਹਮਣੇ ਆਇਆ ਹੈ। ਪਾਕਿਸਤਾਨੀ ਰੱਖਿਆ ਮਾਹਿਰ ਆਇਸ਼ਾ ਸਿੱਦੀਕਾ ਨੇ ਏਬੀਪੀ ਨਿਊਜ਼ ਨੂੰ ਕਿਹਾ ਕਿ ਸਰਜੀਕਲ ਸਟ੍ਰਾਇਕ ਹੋਈ ਹੈ। ਸ਼੍ਰੀਲੰਕਾ ਵਿੱਚ ਏਬੀਪੀ ਦੇ ਪੱਤਰਕਾਰ ਨਾਲ ਗੱਲ ਕਰਦਿਆਂ ਉਹਨਾਂ ਮੰਨਿਆ ਕਿ ਭਾਰਤੀ ਕਮਾਂਡੋ ਐਲਓਸੀ ਪਾਰ ਕਰ  200 ਮੀਟਰ ਅੰਦਰ ਤੱਕ ਆਏ ਸਨ। ਆਇਸ਼ਾ ਨੇ ਚਸ਼ਮਦੀਦਾ ਦੀ ਗਵਾਹੀ ਦੇ ਅਧਾਰ ਤੇ ਦੱਸਿਆ ਕਿ 5-6 ਅੱਤਵਾਦੀ ਮਾਰੇ ਗਏ।ਪਾਕਿਸਤਾਨ ਨੇਵੀ 'ਚ 11 ਸਾਲ ਤੱਕ ਰਿਸਰਚ ਡਾਇਰੈਕਟਰ ਰਹੀ ਆਇਸ਼ਾ ਨੇ ਦੱਸਿਆ ਕਿ 3-4 ਪਾਕਿਸਾਨੀ ਸੈਨਿਕ ਵੀ ਜ਼ਖਮੀ ਹੋਏ ਸਨ।

6- ਭਾਰਤ ਪਾਕਿਸਤਾਨ ਤਣਾਅ ਵਿਚਾਲੇ ਗੋਆ 'ਚ ਹੋਣ ਵਾਲਾ ਬ੍ਰਿਕਸ ਸ਼ਿਖਰ ਸੰਮੇਲਨ ਕਾਫੀ ਮਹੱਤਵਪੂਰਨ ਹੋ ਗਿਆ ਹੈ। ਜੋ ਕਿ 15-16 ਅਤੂਬਰ ਨੂੰ ਕਰਵਾਇਆ ਜਾਵੇਗਾ। ਸੰਮੇਲਨ 'ਚ ਭਾਰਤ, ਰੂਸ, ਚੀਨ, ਦੱਖਣੀ ਅਫਕੀਰਾ ਅਤੇ ਬ੍ਰਾਜ਼ੀਲ ਹਿੱਸਾ ਲੈਣਗੇ।

7- ਬੀਬੀਸੀ ਦੀ ਖਬਰ ਮੁਤਾਬਕ ਪਾਕਿਸਤਾਨ ਦੀ ਸੰਸਦ ਨੇ ਆਨਰ ਕਿਲਿੰਗ ਨਾਲ ਜੁੜੇ ਕਾਨੂੰਨ ਨੂੰ ਪਾਸ ਕੀਤਾ ਹੈ ਜਿਸ ਮੁਤਾਬਕ ਅਜਿਹੇ ਮਾਮਲੇ ਦੇ ਦੋਸ਼ੀਆਂ ਨੂੰ ਯਕੀਨੀ ਰੂਪ ਨਾਲ ਉਮਰ ਭਰ ਲਈ ਜੇਲ੍ਹ ਦੀ ਸਜ਼ਾ ਮਿਲੇਗੀ ਜਦਕਿ ਪਹਿਲਾਂ ਦੋਸ਼ੀ ਪੀੜਤ ਪਰਿਵਾਰ ਤੋਂ ਮੁਆਫੀ ਮਿਲਣ ਮਗਰੋਂ ਸਜ਼ਾ ਤੋਂ ਬਚ ਜਾਂਦੇ ਸੀ। ਦੇਸ਼ 'ਚ ਹਾਲ ਹੀ 'ਚ ਸਾਮਿਆ ਸ਼ਾਹਿਦ ਅਤੇ ਮਾਡਲ ਕੰਦੀਲ ਬਲੋਚ ਦੀ ਆਨਰ ਕਿਲਿੰਗ ਦਾ ਮਾਮਲਾ ਸਾਹਮਣੇ ਆਇਆ ਸੀ।

8- ਪਾਕਿਸਤਾਨ ਦੇ ਇੱਕ ਸੀਨੀਅਰ ਰਾਜਦੂਤ ਨੇ ਕਿਹਾ ਕਿ ਅਮਰੀਕਾ ਇੱਕ ਵਰਲਡ ਪਾਵਰ ਨਹੀਂ ਰਹਿ ਗਿਆ ਹੁਣ ਉਹ ਕਮਜ਼ੋਰ ਹੋ ਗਿਆ ਹੈ। ਬੀਬੀਸੀ ਦੀ ਖਬਰ ਮੁਤਾਬਕ ਨਵਾਜ਼ ਸ਼ਰੀਫ ਦੇ ਵਿਸ਼ੇਸ਼ ਦੂਤ ਮੁਸ਼ਾਹਿਦ ਹੁਸੈਨ ਸੈਅਦ ਨੇ ਕਿਹਾ ਕਿ ਜੇਕਰ ਕਸ਼ਮੀਰ 'ਤੇ ਪਾਕਿ ਦੀ ਨਾ ਸੁਣੀ ਤਾਂ ਉਹ ਰੂਸ ਅਤੇ ਚੀਨ ਵਲ ਝੁਕੇਗਾ।