News
News
ਟੀਵੀabp shortsABP ਸ਼ੌਰਟਸਵੀਡੀਓ
X

ਦੁਨੀਆਂ ਦੀ ਹਰ ਖਬਰ, ਸਿਰਫ 2 ਮਿੰਟ 'ਚ

Share:
1- ਸਿੱਖ ਕੌਮ ਨੂੰ ਅੱਜ ਵਿਦੇਸ਼ੀ ਧਰਤੀ ‘ਤੇ ਇੱਕ ਹੋਰ ਵੱਡਾ ਸਨਮਾਨ ਮਿਲਣ ਜਾ ਰਿਹਾ ਹੈ। ਫਰਾਂਸ 'ਚ ਅੱਜ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਲਗਾਇਆ ਜਾਵੇਗਾ। ਫਰਾਂਸ ਸਰਕਾਰ ਇਹ ਬੁੱਤ ਸੇਂਟ ਟਰੋਪਜ਼ ਸ਼ਹਿਰ ‘ਚ ਲਗਾਉਣ ਜਾ ਰਹੀ ਹੈ। ਇਸ ਨੂੰ ਪੰਜਾਬ ਸਰਕਾਰ ਵੱਲੋਂ ਤਿਆਰ ਕਰਵਾਇਆ ਗਿਆ ਹੈ। ਬੁੱਤ ਦੀ ਸਥਾਪਨਾ ਸਮੇਂ ਇਸ ਸਮਾਗਮ ‘ਚ ਪੰਜਾਬ ਦੇ ਟੂਰਿਜ਼ਮ ਮੰਤਰੀ ਸੌਹਣ ਸਿੰਘ ਠੰਡਲ ਵੀ ਮੌਜੂਦ ਰਹਿਣਗੇ। 2- ਪਾਕਿਸਤਾਨ ਦੇ ਅਸ਼ਾਂਤ ਉਤਰ ਪੱਛਮੀ ਕਬਾਇਲੀ ਖੇਤਰ 'ਚ ਇੱਕ ਆਤਮਘਾਤੀ ਹਮਲਾਵਰ ਨੇ ਜੁੰਮੇ ਦੀ ਨਮਾਜ਼ ਦੌਰਾਨ ਭਰੀ ਮਸਜਿਦ 'ਚ ਵਿਸਫੋਟ ਨਾਲ ਖੁਦ ਨੂੰ ਉਡ਼ਾ ਲਿਆ। ਜਿਸ ਕਾਰਨ 25 ਲੋਕਾਂ ਦੀ ਮੌਤ ਹੋ ਗਈ, ਜਦਕਿ 29 ਹੋਰ ਲੋਕ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਹਮਲਾਵਰ ਨੇ ਵਿਸਫੋਟ ਤੋਂ ਪਹਿਲਾਂ 'ਅਲਾਹ ਹੂ ਅਕਬਰ' ਬੋਲਿਆ ਸੀ। ਪੀਐਮ ਸ਼ਰੀਫ ਨੇ ਇਸ ਹਮਲੇ 'ਤੇ ਦੁਖ ਜਤਾਇਆ ਹੈ। 3- ਸਾਉਦੀ ਅਰਬ ਵਿੱਚ ਰੋਜ਼ੀ ਰੋਟੀ ਲਈ ਗਏ ਭਾਰਤੀ ਦੀ ਦਰਦਨਾਕ ਵੀਡੀਓ ਸਾਹਮਣੇ ਆਈ ਹੈ। ਵੀਡੀਓ ਵਿੱਚ ਭਾਰਤੀਆਂ ਨੇ ਆਪਣੇ ਦਰਦ ਬਿਆਨ ਕਰਦੇ ਹੋਏ ਆਖਿਆ ਹੈ, ਕਿ ਕੰਪਨੀ ਨੇ ਉਨ੍ਹਾਂ ਨੂੰ 16 ਮਹੀਨੇ ਤੋਂ ਬੰਧਕ ਬਣਾ ਕੇ ਰੱਖਿਆ ਹੋਇਆ ਹੈ। ਵੀਡੀਓ ਵਿੱਚ ਜ਼ਿਆਦਾਤਰ ਨੌਜਵਾਨ ਪੰਜਾਬੀ ਹਨ। ਪੀੜਤਾਂ ਦੇ ਪਰਿਵਾਰ ਵਾਲਿਆਂ ਵਿਦੇਸ਼ ਮੰਤਰਾਲੇ ਤੋਂ ਮਦਦ ਮੰਗੀ ਹੈ। 4- ਅਕਾਸ਼ਵਾਣੀ ਨੇ ਭਾਰਤ ਅਤੇ ਅਫਗਾਨਿਸਤਾਨ ਦੇ ਬਲੋਚ ਭਾਸ਼ਾਈ ਲੋਕਾਂ ਨੂੰ ਤੋਹਫਾ ਦਿੱਤਾ ਹੈ। ਦਰਅਸਲ ਅਕਾਸ਼ਵਾਣੀ ਨੇ ਬਲੋਚ ਭਾਸ਼ਾ ਵਿੱਚ ਮੋਬਾਇਲ ਐਪ ਅਤੇ ਵੈਬ ਪੇਜ ਲਾਂਚ ਕੀਤਾ ਹੈ। 5- ਪਾਕਿਸਤਾਨੀ ਪ੍ਰਧਾਨਮੰਤਰੀ ਨਵਾਜ਼ ਸ਼ਰੀਫ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਪੀਐਮ ਅਤੇ ਰਾਸ਼ਟਰਪਤੀ ਸਮੇਤ ਹੁਰੀਅਤ ਨੇਤਾਵਾਂ ਨਾਲ ਮੁਲਾਕਾਤ ਕੀਤੀ ਹੈ। ਨਵਾਜ਼ 21 ਸਤੰਬਰ ਨੂੰ ਯੂਐਨ ਚ ਕਸ਼ਮੀਰ ਦਾ ਮੁੱਦਾ ਚੁੱਕ ਸਕਦੇ ਹਨ। 6- WTO ਯਾਨਿ ਵਰਲਡ ਟਰੇਡ ਆਰਗਨਾਇਜੇਸ਼ਨ ਸੌਰ ਪੈਨਲ ਵਿਵਾਦ ਨੂੰ ਲੈ ਕੇ ਅਮਰੀਕਾ ਨੇ ਭਾਰਤ ਖਿਲਾਫ ਜਿੱਤ ਦਾ ਦਾਅਵਾ ਕੀਤਾ ਹੈ ਭਾਰਤ ਨੇ ਘਰੇਲੂ ਉਪਰਕਨਾਂ ਦੇ ਇਸਤੇਮਾਲ 'ਤੇ ਜ਼ੋਰ ਦਿੱਤਾ ਸੀ। 7- ਅਮਰੀਕਾ ਵਿੱਚ ਸੋਨੇ ਦੀ ਟੌਇਲਟ ਬਣਾਈ ਗਈ ਹੈ। ਨਿਊਯਾਰਕ ਦੇ ਮਿਊਜ਼ਿਮ ਵਿੱਚ 18 ਕੈਰੇਟ ਸੋਨੇ ਨਾਲ ਬਣੇ ਕਮੋਡ ਨੂੰ ਵੇਖਣ ਲਈ ਲੋਕਾਂ ਦੀ ਭੀੜ ਜੁਟ ਰਹੀ ਹੈ। 8- 3 ਘੰਟਿਆਂ ਦੇ ਮੀਂਹ ਨੇ ਦਖਣੀ ਲੰਡਨ ਨੂੰ ਪਾਣੀ-ਪਾਣੀ ਕਰ ਦਿੱਤਾ। ਜਿਸ ਕਾਰਨ ਕਈ ਘਰਾਂ ਨੂੰ ਨੁਕਸਾਨ ਹੋਇਆ ਅਤੇ ਰੇਲਵੇ ਟਰੈਕ ਤੇ ਵੀ ਮਲਬਾ ਡਿੱਗ ਗਿਆ ਜਿਸ ਕਾਰਨ ਖਾਸੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। 9- ਚੀਨ 'ਚ ਪਤਝੜ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਜਿਸ ਦੌਰਾਨ ਇੱਕ ਪੂਰਾ ਸ਼ਹਿਰ ਰੰਗ ਬਿਰੰਗੀ ਸ਼ਾਨਦਾਰ ਲਾਇੰਟਿੰਗ ਨਾਲ ਸਜਿਆ ਦਿਖਾਈ ਦਿੱਤਾ। ਇਸਦੇ ਨਾਲ ਹੀ ਪੂਰਵੀ ਚੀਨ ਦੇ ਸ਼ਹਿਰ  ਲੋਕਾਂ ਨੇ ਟਾਵਰ ਦੀ ਸ਼ੇਪ ਅੱਗ ਜਲਾ ਕੇ ਵੀ ਉਤਸਵ ਮਨਾਇਆ। 10- ਪੇਰੂ ਵਿੱਚ ਲੋਕਾਂ ਅਤੇ ਪੁਲਿਸ ਵਿਚਾਲੇ ਜ਼ਬਰਦਸਤ ਝੜਪ ਹੋ ਗਈ। ਦਰਅਸਲ ਅੰਗ ਤਸਕਰੀ ਨਾਲ ਜੁੜੇ 2 ਮੁਲਜ਼ਮਾਂ 'ਤੇ ਲੋਕ ਜੇਲ੍ਹ 'ਚ ਵੜ ਹਮਲਾ ਕਰਨਾ ਚਾਹੁੰਦੇ ਸਨ ।
Published at : 17 Sep 2016 12:35 PM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

280 ਕਿਮੀ/ਘੰਟਾ ਦੀ ਰਫ਼ਤਾਰ ਨਾਲ ਕਾਰ ਦੌੜਾ ਕੇ ਘਿਰਿਆ ਪੰਜਾਬੀ ਨੌਜਵਾਨ, ਕੈਨੇਡਾ 'ਚ ਕਾਰਵਾਈ ਦੀ ਮੰਗ

280 ਕਿਮੀ/ਘੰਟਾ ਦੀ ਰਫ਼ਤਾਰ ਨਾਲ ਕਾਰ ਦੌੜਾ ਕੇ ਘਿਰਿਆ ਪੰਜਾਬੀ ਨੌਜਵਾਨ, ਕੈਨੇਡਾ 'ਚ ਕਾਰਵਾਈ ਦੀ ਮੰਗ

ਪਾਕਿਸਤਾਨ 'ਚ ਆਤਮਘਾਤੀ ਹਮਲਾ, 8 ਪੁਲਿਸ ਮੁਲਾਜ਼ਮਾਂ ਸਣੇ 14 ਲੋਕਾਂ ਦੀ ਮੌਤ, 22 ਜ਼ਖ਼ਮੀ ; ਮੱਚਿਆ ਚੀਕ ਚੀਹਾੜਾ

ਪਾਕਿਸਤਾਨ 'ਚ ਆਤਮਘਾਤੀ ਹਮਲਾ, 8 ਪੁਲਿਸ ਮੁਲਾਜ਼ਮਾਂ ਸਣੇ 14 ਲੋਕਾਂ ਦੀ ਮੌਤ, 22 ਜ਼ਖ਼ਮੀ ; ਮੱਚਿਆ ਚੀਕ ਚੀਹਾੜਾ

Indonesia Madura island : ਇੰਡੋਨੇਸ਼ੀਆ ਦੇ ਮਦੁਰਾ ਟਾਪੂ ਨੇੜੇ ਯਾਤਰੀ ਜਹਾਜ਼ ਨੂੰ ਲੱਗੀ ਅੱਗ, 5 ਦੀ ਮੌਤ, 41 ਲਾਪਤਾ

Indonesia Madura island : ਇੰਡੋਨੇਸ਼ੀਆ ਦੇ ਮਦੁਰਾ ਟਾਪੂ ਨੇੜੇ ਯਾਤਰੀ ਜਹਾਜ਼ ਨੂੰ ਲੱਗੀ ਅੱਗ, 5 ਦੀ ਮੌਤ, 41 ਲਾਪਤਾ

Student in Canada: ਕੈਨੇਡਾ 'ਚ ਪੰਜਾਬੀ ਵਿਦਿਆਰਥੀਆਂ ਦਾ ਬੁਰਾ ਹਾਲ, ਰੋਂਦੇ ਹੋਏ ਬੋਲੇ- ਜ਼ਮੀਨ ਵੇਚ ਕੇ ਭੇਜਿਆ, ਇੱਥੇ ਵਰਕ ਪਰਮਿਟ ਨਹੀਂ ਦੇ ਰਹੇ, ਘਰ ਆਟਾ ਵੀ ਨਹੀਂ, ਭੁੱਖੇ...

Student in Canada: ਕੈਨੇਡਾ 'ਚ ਪੰਜਾਬੀ ਵਿਦਿਆਰਥੀਆਂ ਦਾ ਬੁਰਾ ਹਾਲ, ਰੋਂਦੇ ਹੋਏ ਬੋਲੇ- ਜ਼ਮੀਨ ਵੇਚ ਕੇ ਭੇਜਿਆ, ਇੱਥੇ ਵਰਕ ਪਰਮਿਟ ਨਹੀਂ ਦੇ ਰਹੇ, ਘਰ ਆਟਾ ਵੀ ਨਹੀਂ, ਭੁੱਖੇ...

Plane Crash: ਜਹਾਜ਼ ਅਚਾਨਕ ਹੋਇਆ ਕ੍ਰੈਸ਼! ਯਾਤਰੀਆਂ 'ਚ ਪੈ ਗਿਆ ਚੀਕ-ਚਿਹਾੜਾ; 13 ਦੀ ਦਰਦਨਾਕ ਮੌਤ...

Plane Crash: ਜਹਾਜ਼ ਅਚਾਨਕ ਹੋਇਆ ਕ੍ਰੈਸ਼! ਯਾਤਰੀਆਂ 'ਚ ਪੈ ਗਿਆ ਚੀਕ-ਚਿਹਾੜਾ; 13 ਦੀ ਦਰਦਨਾਕ ਮੌਤ...

ਪ੍ਰਮੁੱਖ ਖ਼ਬਰਾਂ

Punjab News: ਪੰਜਾਬ 'ਚ ਸਰਕਾਰੀ ਬੱਸਾਂ ਦੀ ਹੜਤਾਲ, ਸਰਕਾਰ ਨਾਲ ਮੀਟਿੰਗ ਬੇਸਿੱਟਾ: 1,000 ਤੋਂ ਵੱਧ ਰੂਟ ਪ੍ਰਭਾਵਿਤ, ਯਾਤਰੀਆਂ 'ਚ ਮੱਚਿਆ ਹਾਹਾਕਾਰ; ਕੱਲ੍ਹ ਚੰਡੀਗੜ੍ਹ ਕਰਨਗੇ ਕੂਚ..

Punjab News: ਪੰਜਾਬ 'ਚ ਸਰਕਾਰੀ ਬੱਸਾਂ ਦੀ ਹੜਤਾਲ, ਸਰਕਾਰ ਨਾਲ ਮੀਟਿੰਗ ਬੇਸਿੱਟਾ: 1,000 ਤੋਂ ਵੱਧ ਰੂਟ ਪ੍ਰਭਾਵਿਤ, ਯਾਤਰੀਆਂ 'ਚ ਮੱਚਿਆ ਹਾਹਾਕਾਰ; ਕੱਲ੍ਹ ਚੰਡੀਗੜ੍ਹ ਕਰਨਗੇ ਕੂਚ..

Punjab News: ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਸੀਨੀਅਰ ਆਗੂ ਨੇ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ, ਬੋਲੇ- 'ਪੰਜਾਬ BJP ਨੂੰ ਜਿਹੜੇ ਕੰਮ ਕਰਨੇ ਚਾਹੀਦੇ...'

Punjab News: ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਸੀਨੀਅਰ ਆਗੂ ਨੇ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ, ਬੋਲੇ- 'ਪੰਜਾਬ BJP ਨੂੰ ਜਿਹੜੇ ਕੰਮ ਕਰਨੇ ਚਾਹੀਦੇ...'

ਅੱਜ ਤੋਂ ਤਿੰਨ ਦਿਨ ਤੱਕ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ

ਅੱਜ ਤੋਂ ਤਿੰਨ ਦਿਨ ਤੱਕ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ

ਸਾਉਣ ਦਾ ਪਹਿਲਾ ਸੋਮਵਾਰ ਅੱਜ, ਜਾਣੋ ਸ਼ੁਭ ਸਮਾਂ; ਇੱਕ ਕਲਿੱਕ 'ਚ ਪੜ੍ਹੋ ਪੂਰੀ ਡਿਟੇਲ

ਸਾਉਣ ਦਾ ਪਹਿਲਾ ਸੋਮਵਾਰ ਅੱਜ, ਜਾਣੋ ਸ਼ੁਭ ਸਮਾਂ; ਇੱਕ ਕਲਿੱਕ 'ਚ ਪੜ੍ਹੋ ਪੂਰੀ ਡਿਟੇਲ