1- ਯੁੱਧ ਨਾਲ ਜੂਝ ਰਹੇ ਸੀਰੀਆ ਵਿੱਚ ਇੱਕ ਬੱਚੀ ਦੀ ਤਸਵੀਰ ਨੇ ਫਿਰ ਪੂਰੀ ਦੁਨੀਆ ਨੂੰ ਝਿੰਜੋੜ ਕੇ ਰੱਖ ਦਿੱਤਾ ਹੈ। 'ਅਇਆ' ਨਾਮ ਦੀ ਇਸ ਬੱਚੀ ਦੀ ਤਸਵੀਰ 'ਚ ਉਹ ਖੂਨ ਨਾਲ ਲਥਪਥ ਨਜ਼ਰ ਆ ਰਹੀ ਹੈ। ਜੋ ਇਥੇ ਹੋਏ ਹਮਲਿਆਂ ਸ਼ਿਕਾਰ ਹੋਈ ਹੈ।
2- ਭਾਰਤੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਪਾਕਿਸਤਾਨ ਦੇ ਸੁਰੱਖਿਆ ਸਲਾਹਕਾਰ ਨਸੀਰ ਖ਼ਾਨ ਜੰਜੂਆ ਵਿਚਾਲੇ ਹੋਈ ਗੱਲਬਾਤ ਦੇ ਵੇਰਵੇ ਸਾਹਮਣੇ ਆਏ ਹਨ। ਪਾਕਿਸਤਾਨ ਦੇ ਅਖ਼ਬਾਰ ਦਾ ਐਕਸਪ੍ਰੈੱਸ ਟ੍ਰਿਬਿਊਨ ਮੁਤਾਬਕ ਦੋਵੇ ਸਲਾਹਕਾਰ ਇਸ ਗੱਲ ਉੱਤੇ ਰਾਜ਼ੀ ਸਨ ਕਿ ਜੰਗ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ ,ਇਸ ਲਈ ਤਣਾਅ ਨੂੰ ਰੋਕਣਾ ਜ਼ਰੂਰੀ ਹੈ।
3- ਪਾਕਿਸਤਾਨ ਦੇ ਪ੍ਰਧਾਨਮੰਤਰੀ ਨਵਾਜ਼ ਸ਼ਰੀਫ ਨੇ ਇੱਕ ਵਾਰ ਫਿਰ ਹਿਜ਼ਬੁਲ ਮੁਜਾਹਿਦੀਨ ਦੇ ਮਾਰੇ ਗਏ ਅੱਤਵਾਦੀ ਬੁਰਹਾਨ ਵਾਨੀ ਨੂੰ ਫ੍ਰੀਡਮ ਫਾਈਟਰ ਕਰਾਰ ਦਿੱਤਾ ਅਤੇ ਕਿਹਾ ਕਿ ਉਹਨਾਂ ਨੂੰ ਕਸ਼ਮੀਰ ਦੇ ਸਮਰਥਨ ਤੋਂ ਦੁਨੀਆ ਦੀ ਕੋਈ ਤਾਕਤ ਨਹੀਂ ਰੋਕ ਸਕਦੀ। ਸ਼ਰੀਫ ਨੇ ਕਿਹਾ ਭਾਰਤੀ ਪੀਐਮ ਦਾ ਭੁਲੇਖਾ ਹੈ ਕਿ ਅੱਤਵਾਦੀ ਨਾਲ ਆਜ਼ਾਦੀ ਦੀ ਲੜਾਈ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ।
4- ਨਵਾਜ਼ ਸ਼ਰੀਫ ਨੇ ਪਾਕਿਸਤਾਨੀ ਮੀਡੀਆ 'ਤੇ ਸੈਂਸਰਸ਼ਿਪ ਲਗਾ ਦਿੱਤੀ ਹੈ। ਸੈਨਾ ਅਤੇ ਸਰਕਾਰ ਵਿਚਾਲੇ ਮਤਭੇਦ ਦੀਆਂ ਖਬਰਾਂ ਦੇਣ 'ਤੇ ਸਖਤ ਕਾਰਵਾਈ ਕੀਤੇ ਜਾਣ ਦੀ ਚੇਤਾਵਨੀ ਵੀ ਦਿੱਤੀ। ਦਰਅਸਲ ਪਾਕਿਸਤਾਨੀ ਅਖਬਾਰ ਡੌਨ ਨੇ ਭਾਰਤ ਦੀ ਸਰਜੀਕਲ ਸਟ੍ਰਾਇਕ ਮਗਰੋਂ ਨਵਾਜ਼ ਸਰਕਾਰ ਅਤੇ ਸੈਨਾ ਵਿਚਾਲੇ ਮਤਭੇਦ ਦੀਆਂ ਖਬਰਾਂ ਦਾ ਖੁਲਾਸਾ ਕੀਤਾ ਸੀ ਜਿਸ ਤੋਂ ਪ੍ਰਧਾਨਮੰਤਰੀ ਸ਼ਰੀਫ ਨਾਰਾਜ਼ ਹਨ।
5- ਅਮਰੀਕਾ 'ਚ ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਲਡ ਟਰੰਪ ਵੱਲੋਂ ਸ਼ੁਰੂ ਕੀਤਾ ਗਿਆ ਟਰੰਪ ਤਾਜ ਕੈਸੀਨੋ 26 ਸਾਲ ਬਾਅਦ ਬੰਦ ਹੋ ਗਿਆ ਹੈ। ਸਮਾਚਾਰ ਏਜੰਸੀ ਏ.ਪੀ ਮੁਤਾਬਕ, ਟਰੰਪ ਦੇ ਮਿੱਤਰ ਤੇ ਅਰਬਪਤੀ ਕਾਰਲ ਇਕਾਨ ਇਸ ਕੈਸੀਨੋ ਨੇ ਇਹ ਫੈਸਲਾ ਲਿਆ ਹੈ। ਇਸ ਕੈਸੀਨੋ ਦੇ ਬੰਦ ਹੋਣ ਤੋਂ ਤਕਰੀਬਨ ਤਿੰਨ ਹਜ਼ਾਰ ਲੋਕਾਂ ਦੀ ਨੌਕਰੀ ਗਈ ਹੈ।
6- ਸਿੱਖ ਭਾਈਚਾਰੇ ਅਤੇ ਅਮਰੀਕੀ ਪੁਲਿਸ ਵਿਚਾਲੇ ਜ਼ਿਆਦਾ ਤਾਲਮੇਲ ਪੈਦਾ ਕਰਨ ਲਈ ਅਮਰੀਕੀ ਪੁਲਿਸ ਨੇ ਸਿੱਖ ਧਾਰਮਿਕ ਸ਼ਖ਼ਸੀਅਤਾਂ ਦਾ ਸਹਿਯੋਗ ਲੈਣਾ ਸ਼ੁਰੂ ਕਰ ਦਿੱਤਾ ਹੈ। ਇਸ ਦੀ ਸ਼ੁਰੂਆਤ ਕੀਤੀ ਹੈ ਰੋਕਫੋਰਡ ਪੁਲਿਸ ਨੇ। ਇੱਥੋਂ ਦੀ ਪੁਲਿਸ ਨੇ ਨਾਨਕਸਰ ਸਿੱਖ ਟੈਂਪਲ ਦੇ ਮੁਖੀ ਬਾਬਾ ਦਲਜੀਤ ਸਿੰਘ ਨੂੰ ਆਨਰੇਰੀ ਪੁਲਿਸ ਅਸਿਸਟੈਂਟ ਦਾ ਅਹੁਦਾ ਦਿੱਤਾ ਹੈ।
7- ਅਰਥਸ਼ਾਸਤਰ ਦੇ ਨੋਬਲ ਪੁਰਸਕਾਰ ਦਾ ਐਲਾਨ ਕਰ ਦਿੱਤਾ ਗਿਆ ਹੈ। ਅਰਥਸ਼ਾਸਤਰ ਲਈ 2016 ਦਾ ਨੋਬਲ ਪੁਰਸਕਾਰ ਬ੍ਰਿਟੇਨ ਦੇ ਆਲਿਵਰ ਹਾਰਟ ਅਤੇ ਫਿਨਲੈਂਡ ਦੇ ਬੇਂਟ ਹੋਮਸਟਰਾਮ ਨੂੰ ਮਿਲਿਆ ਹੈ। ਜੋ ਕਿ ਕਾਨਟਰੈਕਟ ਥਿਊਰੀ 'ਚ ਮਹੱਤਵਪੂਰਨ ਯੋਗਦਾਨ ਲਈ ਦਿੱਤਾ ਗਿਆ ਹੈ।
8- ਬੀਬੀਸੀ ਦੀ ਖਬਰ ਮੁਤਾਬਕ ਸੈਮਸੰਗ ਨੇ ਗਲੈਕਸੀ ਨੋਟ 7 ਖਰੀਦ ਚੁੱਕੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਉਦੋਂ ਤੱਕ ਆਪਣੇ ਸਮਾਰਟਫੋਨ ਬੰਦ ਰਖਣ ਜਦੋਂ ਤੱਕ ਕੰਪਨੀ ਬਦਲੇ ਗਏ ਡਿਵਾਇਸ 'ਚ ਅੱਗ ਲਗਣ ਦੀ ਜਾਂਚ ਪੂਰੀ ਨਾ ਕਰ ਲਵੇ। ਕੰਪਨੀ ਨੇ ਕਿਹਾ ਹੈ ਕਿ ਉਹ ਇਸ ਫੋਨ ਦੀ ਵਿਕਰੀ ਵੀ ਬੰਦ ਕਰ ਦਵੇਗੀ।