News
News
ਟੀਵੀabp shortsABP ਸ਼ੌਰਟਸਵੀਡੀਓ
X

ਦੁਨੀਆਂ ਦੀ ਹਰ ਖਬਰ, ਸਿਰਫ 2 ਮਿੰਟ 'ਚ

Share:

1- ਕਿਊਬਾ ਦੇ ਸਾਬਕਾ ਰਾਸ਼ਟਰਪਤੀ ਅਤੇ ਕਮਿਊਨਿਸਟ ਕ੍ਰਾਂਤੀ ਦੇ ਨੇਤਾ ਫਿਦੇਲ ਕਾਸਤਰੋ ਦਾ 90 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਫਿਦੇਲ ਕਾਸਤਰੋ ਦਾ ਜਨਮ 13 ਅਗਸਤ 1926 ਨੂੰ ਹੋਇਆ ਸੀ। ਉਹ ਕਿਊਬਾ ਕ੍ਰਾਤੀ ਦੇ ਮੋਢੀ ਨੇਤਾਵਾਂ ਵਿੱਚੋਂ ਇੱਕ ਸਨ।

2- ਮਿਸ਼ੀਗਨ ਦੇ ਜੈਕਸਨ ਵਿੱਚ ਇੱਕ ਸਟੋਰ 'ਤੇ 2 ਲੁਟੇਰਿਆਂ ਨੇ ਗੋਲੀਆਂ ਮਾਰ ਕੇ ਇੱਕ ਪੰਜਾਬੀ ਦਾ ਕਤਲ ਕਰ ਦਿੱਤਾ। ਗੋਲੀ ਮਹਿਮਾਨ ਸਿੰਘ ਦੀ ਦਰਦਨ ਵਿੱਚ ਲੱਗੀ ਜਿਸ ਕਾਰਨ ਉਸਦੀ ਮੌਤ ਹੋ ਗਈ। ਹੁਸ਼ਿਆਰਪੁਰ ਜਿਲ੍ਹੇ ਦੇ ਦਸੂਹਾ ਨੇੜਲੇ ਪਿੰਡ ਉੱਚੀ ਬਸੀ ਦਾ ਰਹਿਣ ਵਾਲਾ ਮਹਿਮਾਨ ਸਿੰਘ ਦੋ ਸਾਲ ਪਹਿਲਾਂ ਅਮਰੀਕਾ ਗਿਆ ਸੀ।  31 ਅਕਤੂਬਰ 2016 ਨੂੰ ਮਹਿਮਾਨ ਸਿੰਘ ਨੇ ਆਪਣੇ ਦੋਸਤਾਂ ਦੇ ਨਾਂ ਫੇਸਬੁੱਕਤੇ ਇਹ ਸੰਦੇਸ਼ ਲਿਖਿਆ ਸੀ ਕਿ, “ਜੇਕਰ ਕੋਈ ਹੋਰ ਸਾਥੀ ਕਿਸੇ ਸਟੋਰ ਕੈਸ਼ੀਅਰ ਦਾ ਕੰਮ ਕਰਦਾ ਹੈ, ਜਦੋਂ ਕਦੇ ਕੋਈ ਨਕਾਬਪੋਸ਼ ਬੰਦੂਕ ਵਿਖਾ ਕੇ ਪੈਸੇ ਮੰਗੇ ਉਸਨੂੰ ਪੈਸੇ ਦੇ ਦਿਉ ਤੇ ਆਪਣੀ ਜਾਨ ਬਚਾਉਸਟੋਰ ਦਾ ਨੁਕਸਾਨ ਇੰਸੋਰੈਂਸ ਕੰਪਨੀ ਪੂਰਾ ਕਰ ਦੇਵੇਗੀ।” 

3- ਭਾਰਤ ਵਾਂਗ ਪਾਕਿਸਤਾਨ ਵੀ ਨੋਟਬੰਦੀ ਸ਼ੁਰੂ ਹੋ ਗਈ ਹੈ। ਹਾਲਾਂਕਿ ਸਟੇਟ ਬੈਂਕ ਆਫ਼ ਪਾਕਿਸਤਾਨ ਨੇ ਆਮ ਨਾਗਰਿਕ ਨੂੰ ਨੋਟ ਬਦਲਣ ਦੀ ਹੱਦ 6 ਸਾਲ ਦਿੱਤੀ ਹੈ। ਪਾ ਨੋਟਾਂ ਨੂੰ ਬੰਦ ਕਰਨ ਦਾ ਕੰਮ ਹੁਣ ਸ਼ੁਰੂ ਕਰ ਦਿੱਤਾ ਹੈ ਪਾਕਿਸਤਾਨ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ 10, 50, 100 ਤੇ ਇੱਕ ਹਜ਼ਾਰ ਰੁਪਏ ਦੇ ਨੋਟਾਂ ਦੀ ਕਾਨੂੰਨੀ ਮਾਨਤਾ ਰੱਦ ਕਰ ਦਿੱਤੀ ਜਾਵੇਗੀ।

4- ਟੋਰੰਟੋ ਦੀ ਇਕ ਟੈਲੀਵਿਜ਼ਨ ਪੱਤਰਕਾਰ ਜਿਨੇਲਾ ਮਾਸਾ ਹਿਜਾਬ ਪਾ ਕੇ ਖਬਰਾਂ ਦੇਣ ਵਾਲੀ ਕੈਨੇਡਾ ਦੀ ਪਹਿਲੀ ਮਹਿਲਾ ਐਂਕਰ ਬਣ ਗਈ ਹੈ। ਪਿਛਲੇ ਹਫਤੇ ਉਹਨਾਂ ਕੈਨੇਡਾ ਦੇ ਇੱਕ ਪ੍ਰਮੁੱਖ ਚੈਨਲ ਸਿਟੀ ਨਿਊਜ਼ ਤੇ ਰਾਤ 11 ਵਜੇ ਪ੍ਰਸਾਰਿਤ ਹੋਣ ਵਾਲੀ ਖਬਰ ਲਈ ਐਂਕਰਿੰਗ ਕੀਤੀ।

5- ਪਾਕਿਸਤਾਨ ਨੇ ਭਾਰਤ ਵੱਲੋਂ ਸੀਜ਼ਫਾਇਰ ਦੀ ਕਥਿਤ ਉਲੰਘਣਾ ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਸਥਾਈ ਮੈਂਬਰ ਦੇਸ਼ਾਂ ਦੇ ਦੂਤਾਂ ਨੂੰ ਜਾਣਕਾਰੀ ਦਿੰਦੇ ਕਿਹਾ ਕਿ ਭਾਰਤ ਦਾ ਦੁਸ਼ਮਣੀ ਭਰਪੂਰ ਰੁੱਖ ਖੇਤਰੀ ਸ਼ਾਂਤੀ ਲਈ ਖਤਰਾ ਹੈ ਅਤੇ ਇਸ ਨਾਲ ਰਣਨੀਤਿਕ ਗਲਤੀ ਹੋ ਸਕਦੀ ਹੈ।

6- ਭਾਰਤ ਦੌਰੇ ਤੋਂ ਕੁੱਝ ਦਿਨ ਪਹਿਲਾਂ ਪਾਕਿਸਤਾਨ ਦੇ ਵਿਦੇਸ਼ ਨੀਤੀ ਪ੍ਰਮੁੱਖ ਸਰਤਾਜ ਅਜੀਜ ਨੇ ਕਿਹਾ ਕਿ ਕਸ਼ਮੀਰ ਮੁੱਦੇ ਦਾ ਹਲ ਘਾਟੀ ਦੀ ਨੌਜਵਾਨ ਪੀੜੀ ਸਿਰਫ ਸਵਦੇਸ਼ੀ ਅੰਦੋਲਨ ਰਾਂਹੀ ਹੀ ਕੱਢੇਗੀ। ਅਜੀਜ ਨੇ ਨੈਸ਼ਨਲ ਅਸੈਂਬਲੀ 'ਚ ਕਿਹਾ ਕਿ ਪਾਕਿਸਤਾਨ ਕਸ਼ਮੀਰੀਆਂ ਨੂੰ ਸਿਆਸੀ ਅਤੇ ਨੈਤਿਕ ਸਮਰਥਨ ਜਾਰੀ ਰੱਖੇਗਾ। 

7- ਇਰਾਨ ਦੇ ਸੇਮਨਾਨ ਸੂਬੇ ਵਿੱਚ 2 ਯਾਤਰੀ ਰੇਲ ਗੱਡੀਆਂ ਦੀ ਟੱਕਰ ਨਾਲ 36 ਲੋਕਾਂ ਦੀ ਮੌਤ ਹੋ ਗਈ ਜਦਕਿ 100 ਹੋਰ ਜ਼ਖਮੀ ਹੋ ਗਏ। ਪ੍ਰਸ ਟੀਵੀ ਮੁਤਾਬਕ ਅਧਿਕਾਰੀਆਂ ਨੇ ਕਿਹਾ ਕਿ ਰੇਲਗੱਡੀਆਂ ਦੀ ਟੱਕਰ ਸ਼ਾਹਰੌਦ ਸ਼ਹਿਰ ਦੇ ਕੋਲ ਹਫਤ-ਖਾਨ ਸਟੇਸ਼ਨ 'ਤੇ ਹੋਈ।

8- ਇੱਕ ਮਹਿਲਾ 'ਤੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਬਾਅਦ ਕੀਨੀਆ ਦਾ ਮਸ਼ਹੂਰ ਟੀਵੀ ਸ਼ੋਅ ਆਲੋਚਨਾ ਮਗਰੋਂ ਬੰਦ ਹੋ ਗਿਆ। ਸਾਬਕਾ ਸੀਐਨਐਨ ਪੱਤਰਕਾਰ ਜੇਫ ਕੋਈਨਾਂਗੇ ਦੀ ਮੇਜ਼ਬਾਨੀ ਵਾਲੇ ਸਿਆਸੀ ਸ਼ੋਅ 'ਚ ਇੱਕ ਪੁਰਸ ਮਹਿਮਾਨ ਨੇ ਮਹਿਲਾ ਗੇਸਟ ਬਾਰੇ ਕਿਹਾ ਕਿ ਇਹ ਇੰਨੀ ਖੂਬਸੂਰਤ ਹੈ ਕਿ ਹਰ ਕੋਈ ਇਹਨਾਂ ਦਾ ਰੇਪ ਕਰਨਾ ਚਾਹੁੰਦਾ ਹੈ।

9- ਚੀਨ ਦੇ ਸ਼ਿਨਜਿਆਂਗ ਸੂਬੇ ਵਿੱਚ 6.7 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏਸਮਾਚਾਰ ਏਜੰਸੀ ਸਿਨਹੂਆ ਦੀ ਰਿਪੋਰਟ ਮੁਤਾਬਕ ਭੂਚਾਲ ਦਾ ਕੇਂਦਰ ਜ਼ਮੀਨ ਦੇ 10 ਕਿਲੋਮੀਟਰ ਹੇਠਾਂ ਸੀ

10- ਉੱਤਰ ਪੱਛਮ ਇਟਲੀ ਵਿੱਚ ਮੂਸਲਾਧਾਰਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਭਾਰੀ ਤਬਾਹੀ ਮਚੀ ਹੈ। ਹੜ ਕਾਰਨ ਘਰਾਂ ਅਤੇ ਪੁੱਲਾਂ ਦੇ ਇਲਾਵਾ ਰੇਲਵੇ ਲਾਈਨਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ। ਉਥੇ ਹੀ ਫਰਾਂਸ ਦੇ ਕੋਰਸਿਕੋ ਦੀਪ ਤੇ ਤੂਫਾਨ ਨਾਲ ਹੜ ਆ ਗਿਆ ਜਿਸ ਕਾਰਨ ਘਰਾਂ ਅਤੇ ਦੁਕਾਨਾਂ ਅੰਦਰ ਹੜ ਦਾ ਪਾਣੀ ਦਾਖਲ ਹੋ ਗਿਆ। 

11- ਮੈਕਸਿਕੋ ਦੇ ਪੋਪੋਕੈਟੇਪਲ ਜਵਾਲਾਮੁਖੀ ਵਿੱਚ ਜ਼ਬਰਦਸਤ ਵਿਸਫੋਟ ਹੋਇਆ। ਜਵਾਲਾਮੁਖੀ ਫੱਟਣ ਮਗਰੋਂ ਕਈ ਕਿਲੋਮੀਟਰ ਤੱਕ ਮਲਬਾ ਅਤੇ ਧੂਆਂ ਫੈਲ ਗਿਆ।

Published at : 26 Nov 2016 12:48 PM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Sunita Williams: 9 ਸਪੇਸ ਵਾਕ, 3 ਮਿਸ਼ਨ, ਅੰਤਰਿਕਸ਼ ਵਿੱਚ 608 ਦਿਨ...27 ਸਾਲ ਬਾਅਦ ਨਾਸਾ ਤੋਂ ਰਿਟਾਇਰ ਸੁਨੀਤਾ ਵਿਲੀਅਮਜ਼, ਇੰਝ NASA ਨੇ ਭਾਵੁਕ ਨੋਟ ਪਾ ਵਿਲੀਅਮਜ਼ ਦਾ ਕੀਤਾ ਧੰਨਵਾਦ

Sunita Williams: 9 ਸਪੇਸ ਵਾਕ, 3 ਮਿਸ਼ਨ, ਅੰਤਰਿਕਸ਼ ਵਿੱਚ 608 ਦਿਨ...27 ਸਾਲ ਬਾਅਦ ਨਾਸਾ ਤੋਂ ਰਿਟਾਇਰ ਸੁਨੀਤਾ ਵਿਲੀਅਮਜ਼, ਇੰਝ NASA ਨੇ ਭਾਵੁਕ ਨੋਟ ਪਾ ਵਿਲੀਅਮਜ਼ ਦਾ ਕੀਤਾ ਧੰਨਵਾਦ

ਉਡਾਨ ਭਰਦੇ ਹੀ ਟਰੰਪ ਦੇ ਜਹਾਜ਼ ‘ਏਅਰ ਫੋਰਸ ਵਨ’ 'ਚ ਆਈ ਖ਼ਰਾਬੀ, ਤੁਰੰਤ ਪਰਤਣਾ ਪਿਆ ਵਾਪਿਸ, ਕੀ ਦਾਵੋਸ ਦੌਰਾ ਹੋਇਆ ਰੱਦ?

ਉਡਾਨ ਭਰਦੇ ਹੀ ਟਰੰਪ ਦੇ ਜਹਾਜ਼ ‘ਏਅਰ ਫੋਰਸ ਵਨ’ 'ਚ ਆਈ ਖ਼ਰਾਬੀ, ਤੁਰੰਤ ਪਰਤਣਾ ਪਿਆ ਵਾਪਿਸ, ਕੀ ਦਾਵੋਸ ਦੌਰਾ ਹੋਇਆ ਰੱਦ?

Large Drone Attacks: ਇਨ੍ਹਾਂ ਸੂਬਿਆਂ 'ਚ ਮੱਚਿਆ ਹਾਹਾਕਾਰ! ਇਕੋ ਰਾਤ 'ਚ ਦਾਗੇ ਗਏ 200 ਤੋਂ ਵੱਧ ਡਰੋਨ; ਤਬਾਹੀ ਦਾ ਮੰਜ਼ਰ ਵੇਖ ਕੰਬ ਜਾਏਗੀ ਰੂਹ...

Large Drone Attacks: ਇਨ੍ਹਾਂ ਸੂਬਿਆਂ 'ਚ ਮੱਚਿਆ ਹਾਹਾਕਾਰ! ਇਕੋ ਰਾਤ 'ਚ ਦਾਗੇ ਗਏ 200 ਤੋਂ ਵੱਧ ਡਰੋਨ; ਤਬਾਹੀ ਦਾ ਮੰਜ਼ਰ ਵੇਖ ਕੰਬ ਜਾਏਗੀ ਰੂਹ...

Cricket: ਪੰਜਾਬ ਨੇ ਠੁਕਰਾਇਆ, ਕੈਨੇਡਾ ਨੇ T-20 ਕੈਪਟਨ ਬਣਾਇਆ, ਵਰਲਡ ਕੱਪ ਵਿੱਚ ਟੀਮ ਨੂੰ ਲੀਡ ਕਰਨਗੇ ਬਾਜਵਾ, ਜਾਣੋ ਦਿਲਪ੍ਰੀਤ ਦੇ ਕੈਨੇਡਾ ਟੀਮ ਦੇ ਕੈਪਟਨ ਬਣਨ ਦੇ ਸਫ਼ਰ ਬਾਰੇ

Cricket: ਪੰਜਾਬ ਨੇ ਠੁਕਰਾਇਆ, ਕੈਨੇਡਾ ਨੇ T-20 ਕੈਪਟਨ ਬਣਾਇਆ, ਵਰਲਡ ਕੱਪ ਵਿੱਚ ਟੀਮ ਨੂੰ ਲੀਡ ਕਰਨਗੇ ਬਾਜਵਾ, ਜਾਣੋ ਦਿਲਪ੍ਰੀਤ ਦੇ ਕੈਨੇਡਾ ਟੀਮ ਦੇ ਕੈਪਟਨ ਬਣਨ ਦੇ ਸਫ਼ਰ ਬਾਰੇ

ਬੰਗਲਾਦੇਸ਼ 'ਚ ਇੱਕ ਅਤੇ ਹਿੰਦੂ 'ਤੇ ਹਮਲਾ, ਅਧਿਆਪਕ ਦੇ ਘਰ ਨੂੰ ਲਾਈ ਅੱਗ; ਜਾਣੋ ਪੂਰਾ ਮਾਮਲਾ

ਬੰਗਲਾਦੇਸ਼ 'ਚ ਇੱਕ ਅਤੇ ਹਿੰਦੂ 'ਤੇ ਹਮਲਾ, ਅਧਿਆਪਕ ਦੇ ਘਰ ਨੂੰ ਲਾਈ ਅੱਗ; ਜਾਣੋ ਪੂਰਾ ਮਾਮਲਾ

ਪ੍ਰਮੁੱਖ ਖ਼ਬਰਾਂ

ਅੰਮ੍ਰਿਤਸਰ ਚ ਵਕੀਲ 'ਤੇ ਚਲਾਈਆਂ ਤਾੜ-ਤਾੜ ਗੋਲੀਆਂ, ਇਦਾਂ ਬਚਾਈ ਜਾਨ

ਅੰਮ੍ਰਿਤਸਰ ਚ ਵਕੀਲ 'ਤੇ ਚਲਾਈਆਂ ਤਾੜ-ਤਾੜ ਗੋਲੀਆਂ, ਇਦਾਂ ਬਚਾਈ ਜਾਨ

ਪੰਜਾਬ ਸਰਕਾਰ ਦਾ ਵੱਡਾ ਫੈਸਲਾ! ਨਵੇਂ ਚੇਅਰਮੈਨ ਤੇ ਵਾਈਸ ਚੇਅਰਮੈਨ ਨਿਯੁਕਤ, ਜਾਣੋ ਕਿਸ ਨੂੰ ਕਿਹੜੀ ਮਿਲੀ ਜ਼ਿੰਮੇਵਾਰੀ

ਪੰਜਾਬ ਸਰਕਾਰ ਦਾ ਵੱਡਾ ਫੈਸਲਾ! ਨਵੇਂ ਚੇਅਰਮੈਨ ਤੇ ਵਾਈਸ ਚੇਅਰਮੈਨ ਨਿਯੁਕਤ, ਜਾਣੋ ਕਿਸ ਨੂੰ ਕਿਹੜੀ ਮਿਲੀ ਜ਼ਿੰਮੇਵਾਰੀ

ਹੁਣ ਫਿਰ ਬਦਲਿਆ ਪੰਜਾਬ ਦੇ ਸਕੂਲਾਂ ਦਾ ਸਮਾਂ, ਜਾਣੋ ਨਵਾਂ Time

ਹੁਣ ਫਿਰ ਬਦਲਿਆ ਪੰਜਾਬ ਦੇ ਸਕੂਲਾਂ ਦਾ ਸਮਾਂ, ਜਾਣੋ ਨਵਾਂ Time

Punjab News: ਪੰਜਾਬ ਪੁਲਿਸ ਨੇ ਗੈਂਗਸਟਰਾਂ ਖ਼ਿਲਾਫ਼ ਵੱਡੀ ਕਾਰਵਾਈ ਜਾਰੀ, ਫਾਜ਼ਿਲਕਾ 'ਚ ਬਦਮਾਸ਼ ਅਤੇ ਪੁਲਿਸ 'ਚ ਮੁੱਠਭੇੜ, ਇਸ ਕਤਲ ਕੇਸ 'ਚ ਸੀ ਲੋੜੀਂਦਾ

Punjab News: ਪੰਜਾਬ ਪੁਲਿਸ ਨੇ ਗੈਂਗਸਟਰਾਂ ਖ਼ਿਲਾਫ਼ ਵੱਡੀ ਕਾਰਵਾਈ ਜਾਰੀ, ਫਾਜ਼ਿਲਕਾ 'ਚ ਬਦਮਾਸ਼ ਅਤੇ ਪੁਲਿਸ 'ਚ ਮੁੱਠਭੇੜ, ਇਸ ਕਤਲ ਕੇਸ 'ਚ ਸੀ ਲੋੜੀਂਦਾ