1- ਕਿਊਬਾ ਦੇ ਸਾਬਕਾ ਰਾਸ਼ਟਰਪਤੀ ਅਤੇ ਕਮਿਊਨਿਸਟ ਕ੍ਰਾਂਤੀ ਦੇ ਨੇਤਾ ਫਿਦੇਲ ਕਾਸਤਰੋ ਦਾ 90 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਫਿਦੇਲ ਕਾਸਤਰੋ ਦਾ ਜਨਮ 13 ਅਗਸਤ 1926 ਨੂੰ ਹੋਇਆ ਸੀ। ਉਹ ਕਿਊਬਾ ਕ੍ਰਾਤੀ ਦੇ ਮੋਢੀ ਨੇਤਾਵਾਂ ਵਿੱਚੋਂ ਇੱਕ ਸਨ।
2- ਮਿਸ਼ੀਗਨ ਦੇ ਜੈਕਸਨ ਵਿੱਚ ਇੱਕ ਸਟੋਰ 'ਤੇ 2 ਲੁਟੇਰਿਆਂ ਨੇ ਗੋਲੀਆਂ ਮਾਰ ਕੇ ਇੱਕ ਪੰਜਾਬੀ ਦਾ ਕਤਲ ਕਰ ਦਿੱਤਾ। ਗੋਲੀ ਮਹਿਮਾਨ ਸਿੰਘ ਦੀ ਦਰਦਨ ਵਿੱਚ ਲੱਗੀ ਜਿਸ ਕਾਰਨ ਉਸਦੀ ਮੌਤ ਹੋ ਗਈ। ਹੁਸ਼ਿਆਰਪੁਰ ਜਿਲ੍ਹੇ ਦੇ ਦਸੂਹਾ ਨੇੜਲੇ ਪਿੰਡ ਉੱਚੀ ਬਸੀ ਦਾ ਰਹਿਣ ਵਾਲਾ ਮਹਿਮਾਨ ਸਿੰਘ ਦੋ ਸਾਲ ਪਹਿਲਾਂ ਅਮਰੀਕਾ ਗਿਆ ਸੀ। 31 ਅਕਤੂਬਰ 2016 ਨੂੰ ਮਹਿਮਾਨ ਸਿੰਘ ਨੇ ਆਪਣੇ ਦੋਸਤਾਂ ਦੇ ਨਾਂ ਫੇਸਬੁੱਕ ‘ਤੇ ਇਹ ਸੰਦੇਸ਼ ਲਿਖਿਆ ਸੀ ਕਿ, “ਜੇਕਰ ਕੋਈ ਹੋਰ ਸਾਥੀ ਕਿਸੇ ਸਟੋਰ ‘ਚ ਕੈਸ਼ੀਅਰ ਦਾ ਕੰਮ ਕਰਦਾ ਹੈ, ਜਦੋਂ ਕਦੇ ਕੋਈ ਨਕਾਬਪੋਸ਼ ਬੰਦੂਕ ਵਿਖਾ ਕੇ ਪੈਸੇ ਮੰਗੇ ਉਸਨੂੰ ਪੈਸੇ ਦੇ ਦਿਉ ਤੇ ਆਪਣੀ ਜਾਨ ਬਚਾਉ … ਸਟੋਰ ਦਾ ਨੁਕਸਾਨ ਇੰਸੋਰੈਂਸ ਕੰਪਨੀ ਪੂਰਾ ਕਰ ਦੇਵੇਗੀ।”
3- ਭਾਰਤ ਵਾਂਗ ਪਾਕਿਸਤਾਨ ‘ਚ ਵੀ ਨੋਟਬੰਦੀ ਸ਼ੁਰੂ ਹੋ ਗਈ ਹੈ। ਹਾਲਾਂਕਿ ਸਟੇਟ ਬੈਂਕ ਆਫ਼ ਪਾਕਿਸਤਾਨ ਨੇ ਆਮ ਨਾਗਰਿਕ ਨੂੰ ਨੋਟ ਬਦਲਣ ਦੀ ਹੱਦ 6 ਸਾਲ ਦਿੱਤੀ ਹੈ। ਪਾ ਨੋਟਾਂ ਨੂੰ ਬੰਦ ਕਰਨ ਦਾ ਕੰਮ ਹੁਣ ਸ਼ੁਰੂ ਕਰ ਦਿੱਤਾ ਹੈ ਪਾਕਿਸਤਾਨ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ 10, 50, 100 ਤੇ ਇੱਕ ਹਜ਼ਾਰ ਰੁਪਏ ਦੇ ਨੋਟਾਂ ਦੀ ਕਾਨੂੰਨੀ ਮਾਨਤਾ ਰੱਦ ਕਰ ਦਿੱਤੀ ਜਾਵੇਗੀ।
4- ਟੋਰੰਟੋ ਦੀ ਇਕ ਟੈਲੀਵਿਜ਼ਨ ਪੱਤਰਕਾਰ ਜਿਨੇਲਾ ਮਾਸਾ ਹਿਜਾਬ ਪਾ ਕੇ ਖਬਰਾਂ ਦੇਣ ਵਾਲੀ ਕੈਨੇਡਾ ਦੀ ਪਹਿਲੀ ਮਹਿਲਾ ਐਂਕਰ ਬਣ ਗਈ ਹੈ। ਪਿਛਲੇ ਹਫਤੇ ਉਹਨਾਂ ਕੈਨੇਡਾ ਦੇ ਇੱਕ ਪ੍ਰਮੁੱਖ ਚੈਨਲ ਸਿਟੀ ਨਿਊਜ਼ ਤੇ ਰਾਤ 11 ਵਜੇ ਪ੍ਰਸਾਰਿਤ ਹੋਣ ਵਾਲੀ ਖਬਰ ਲਈ ਐਂਕਰਿੰਗ ਕੀਤੀ।
5- ਪਾਕਿਸਤਾਨ ਨੇ ਭਾਰਤ ਵੱਲੋਂ ਸੀਜ਼ਫਾਇਰ ਦੀ ਕਥਿਤ ਉਲੰਘਣਾ ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਸਥਾਈ ਮੈਂਬਰ ਦੇਸ਼ਾਂ ਦੇ ਦੂਤਾਂ ਨੂੰ ਜਾਣਕਾਰੀ ਦਿੰਦੇ ਕਿਹਾ ਕਿ ਭਾਰਤ ਦਾ ਦੁਸ਼ਮਣੀ ਭਰਪੂਰ ਰੁੱਖ ਖੇਤਰੀ ਸ਼ਾਂਤੀ ਲਈ ਖਤਰਾ ਹੈ ਅਤੇ ਇਸ ਨਾਲ ਰਣਨੀਤਿਕ ਗਲਤੀ ਹੋ ਸਕਦੀ ਹੈ।
6- ਭਾਰਤ ਦੌਰੇ ਤੋਂ ਕੁੱਝ ਦਿਨ ਪਹਿਲਾਂ ਪਾਕਿਸਤਾਨ ਦੇ ਵਿਦੇਸ਼ ਨੀਤੀ ਪ੍ਰਮੁੱਖ ਸਰਤਾਜ ਅਜੀਜ ਨੇ ਕਿਹਾ ਕਿ ਕਸ਼ਮੀਰ ਮੁੱਦੇ ਦਾ ਹਲ ਘਾਟੀ ਦੀ ਨੌਜਵਾਨ ਪੀੜੀ ਸਿਰਫ ਸਵਦੇਸ਼ੀ ਅੰਦੋਲਨ ਰਾਂਹੀ ਹੀ ਕੱਢੇਗੀ। ਅਜੀਜ ਨੇ ਨੈਸ਼ਨਲ ਅਸੈਂਬਲੀ 'ਚ ਕਿਹਾ ਕਿ ਪਾਕਿਸਤਾਨ ਕਸ਼ਮੀਰੀਆਂ ਨੂੰ ਸਿਆਸੀ ਅਤੇ ਨੈਤਿਕ ਸਮਰਥਨ ਜਾਰੀ ਰੱਖੇਗਾ।
7- ਇਰਾਨ ਦੇ ਸੇਮਨਾਨ ਸੂਬੇ ਵਿੱਚ 2 ਯਾਤਰੀ ਰੇਲ ਗੱਡੀਆਂ ਦੀ ਟੱਕਰ ਨਾਲ 36 ਲੋਕਾਂ ਦੀ ਮੌਤ ਹੋ ਗਈ ਜਦਕਿ 100 ਹੋਰ ਜ਼ਖਮੀ ਹੋ ਗਏ। ਪ੍ਰਸ ਟੀਵੀ ਮੁਤਾਬਕ ਅਧਿਕਾਰੀਆਂ ਨੇ ਕਿਹਾ ਕਿ ਰੇਲਗੱਡੀਆਂ ਦੀ ਟੱਕਰ ਸ਼ਾਹਰੌਦ ਸ਼ਹਿਰ ਦੇ ਕੋਲ ਹਫਤ-ਖਾਨ ਸਟੇਸ਼ਨ 'ਤੇ ਹੋਈ।
8- ਇੱਕ ਮਹਿਲਾ 'ਤੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਬਾਅਦ ਕੀਨੀਆ ਦਾ ਮਸ਼ਹੂਰ ਟੀਵੀ ਸ਼ੋਅ ਆਲੋਚਨਾ ਮਗਰੋਂ ਬੰਦ ਹੋ ਗਿਆ। ਸਾਬਕਾ ਸੀਐਨਐਨ ਪੱਤਰਕਾਰ ਜੇਫ ਕੋਈਨਾਂਗੇ ਦੀ ਮੇਜ਼ਬਾਨੀ ਵਾਲੇ ਸਿਆਸੀ ਸ਼ੋਅ 'ਚ ਇੱਕ ਪੁਰਸ ਮਹਿਮਾਨ ਨੇ ਮਹਿਲਾ ਗੇਸਟ ਬਾਰੇ ਕਿਹਾ ਕਿ ਇਹ ਇੰਨੀ ਖੂਬਸੂਰਤ ਹੈ ਕਿ ਹਰ ਕੋਈ ਇਹਨਾਂ ਦਾ ਰੇਪ ਕਰਨਾ ਚਾਹੁੰਦਾ ਹੈ।
9- ਚੀਨ ਦੇ ਸ਼ਿਨਜਿਆਂਗ ਸੂਬੇ ਵਿੱਚ 6.7 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸਮਾਚਾਰ ਏਜੰਸੀ ਸਿਨਹੂਆ ਦੀ ਰਿਪੋਰਟ ਮੁਤਾਬਕ ਭੂਚਾਲ ਦਾ ਕੇਂਦਰ ਜ਼ਮੀਨ ਦੇ 10 ਕਿਲੋਮੀਟਰ ਹੇਠਾਂ ਸੀ।
10- ਉੱਤਰ ਪੱਛਮ ਇਟਲੀ ਵਿੱਚ ਮੂਸਲਾਧਾਰਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਭਾਰੀ ਤਬਾਹੀ ਮਚੀ ਹੈ। ਹੜ ਕਾਰਨ ਘਰਾਂ ਅਤੇ ਪੁੱਲਾਂ ਦੇ ਇਲਾਵਾ ਰੇਲਵੇ ਲਾਈਨਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ। ਉਥੇ ਹੀ ਫਰਾਂਸ ਦੇ ਕੋਰਸਿਕੋ ਦੀਪ ਤੇ ਤੂਫਾਨ ਨਾਲ ਹੜ ਆ ਗਿਆ ਜਿਸ ਕਾਰਨ ਘਰਾਂ ਅਤੇ ਦੁਕਾਨਾਂ ਅੰਦਰ ਹੜ ਦਾ ਪਾਣੀ ਦਾਖਲ ਹੋ ਗਿਆ।
11- ਮੈਕਸਿਕੋ ਦੇ ਪੋਪੋਕੈਟੇਪਲ ਜਵਾਲਾਮੁਖੀ ਵਿੱਚ ਜ਼ਬਰਦਸਤ ਵਿਸਫੋਟ ਹੋਇਆ। ਜਵਾਲਾਮੁਖੀ ਫੱਟਣ ਮਗਰੋਂ ਕਈ ਕਿਲੋਮੀਟਰ ਤੱਕ ਮਲਬਾ ਅਤੇ ਧੂਆਂ ਫੈਲ ਗਿਆ।