ਲੰਡਨ: ਪੰਜਾਬੀਆਂ ਨੇ ਆਪਣੀ ਮਿਹਨਤ ਤੇ ਲਗਨ ਸਦਕਾ ਪੂਰੀ ਦੁਨੀਆਂ 'ਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਸਰਦਾਰ ਮੋਤਾ ਸਿੰਘ ਨੂੰ ਪਹਿਲੇ ਬਰਤਾਨਵੀ ਸਿੱਖ ਜੱਜ ਹੋਣ ਦਾ ਮਾਣ ਹਾਸਿਲ ਹੋਇਆ ਸੀ। ਆਪਣੇ ਇਸ ਰੁਤਬੇ ਨਾਲ ਹਰ ਸਿੱਖ ਦਾ ਮਾਣ ਵਧਾਉਣ ਵਾਲੇ ਮੋਤਾ ਸਿੰਘ ਦਾ 86 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ ਹੈ।



ਸਰਦਾਰ ਮੋਤਾ ਸਿੰਘ ਪਹਿਲੇ ਸਿੱਖ ਜੱਜ ਸਨ, ਜਿਹੜੇ ਵਿਗ ਦੀ ਥਾਂ ਦਸਤਾਰ ਸਜਾ ਕੇ ਬਰਤਾਨਵੀ ਨਿਆਂ ਬੈਂਚ ’ਤੇ ਬੈਠੇ ਸਨ। ਉਹ ਬੀਤੇ ਸ਼ੁੱਕਰਵਾਰ ਅਚਾਨਕ ਬਿਮਾਰ ਹੋ ਗਏ ਸਨ, ਉਨ੍ਹਾਂ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ। ਪਰ ਇੱਥੇ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਨਹੀਂ ਹੋਇਆ। ਆਖਰ ਸਰਦਾਰ ਮੋਤਾ ਸਿੰਘ ਨੇ ਦਮ ਤੋੜ ਦਿੱਤਾ।