ਭਾਰਤ ਦੇ ਸਭ ਤੋਂ ਵੱਡੇ ਦੁਸ਼ਮਣ ਨੂੰ ਚੀਨ ਦਾ ਥਾਪੜਾ
ਏਬੀਪੀ ਸਾਂਝਾ | 02 Oct 2016 11:21 AM (IST)

ਨਵੀਂ ਦਿੱਲੀ: ਪੂਰੀ ਦੁਨੀਆਂ ਮਸੂਦ ਅਜਹਰ ਨੂੰ ਖਤਰਨਾਕ ਅੱਤਵਾਦੀ ਮੰਨਦੀ ਹੈ। ਪਰ ਚੀਨ ਉਸ ਮਸੂਦ ਨੂੰ ਬਚਾਉਣ ਲਈ ਜੀਅ ਜਾਨ ਲਗਾ ਰਿਹਾ ਹੈ। ਭਾਰਤ ਦੇ ਮੰਗ 'ਤੇ ਸੰਯੁਕਤ ਰਾਸ਼ਟਰ 'ਚ ਅਜਹਰ ਨੂੰ ਅੱਤਵਾਦੀ ਐਲਾਨ ਕੀਤਾ ਜਾ ਸਕਦਾ ਸੀ, ਪਰ ਚੀਨ ਨੇ ਆਪਣੀ ਵੀਟੋ ਪਾਵਰ ਦੀ ਵਰਤੋਂ ਉਸ ਨੂੰ ਬਚਾਅ ਲਿਆ। ਕੱਲ੍ਹ ਹੀ ਇਸ ਵੀਟੋ ਦੀ ਮਿਆਦ ਖਤਮ ਹੋ ਰਹੀ ਸੀ ਪਰ ਚੀਨ ਦੀ ਚਾਲ ਨੇ ਇਸ ਨੂੰ ਬਚਾਅ ਲਿਆ ਹੈ। ਇਸ ਦਾ ਨਤੀਜਾ ਇਹ ਹੋਵੇਗਾ ਕਿ ਮਸੂਦ ਅਗਲੇ 6 ਮਹੀਨੇ ਤੱਕ ਪਾਕਿਸਤਾਨ 'ਚ ਅਜਾਦ ਘੁੰਮੇਗਾ ਤੇ ਅੱਤਵਾਦੀ ਗਤੀਵਿਧੀਆਂ ਲਈ ਸਾਜ਼ਿਸ਼ਾਂ ਘੜੇਗਾ। ਸੰਯੁਕਤ ਰਾਸ਼ਟਰ ਪਰਿਸ਼ਦ ਦੀ ਜਿਹੜੀ ਕਮੇਟੀ ਦੇ ਸਾਹਮਣੇ ਭਾਰਤ ਦੀ ਅਰਜੀ ਹੈ, ਉਸ ਨੂੰ ਮੰਨਜੂਰ ਕੀਤਾ ਜਾਂਦਾ ਹੈ ਤਾਂ ਮਸੂਦ ਦੀ ਦੁਨੀਆਂ ਭਰ ਦੀ ਸੰਪਤੀ ਜ਼ਬਤ ਕਰ ਲਈ ਜਾਏਗੀ। ਉਹ ਖੁੱਲ੍ਹੇਆਮ ਕਿਤੇ ਵੀ ਨਹੀਂ ਘੁੰਮ ਸਕੇਗਾ। ਅਜਿਹੇ 'ਚ ਲਗਦਾ ਹੈ ਕਿ ਚੀਨ ਪਾਕਿਸਤਾਨ ਦੇ ਸਵਾਰਥ 'ਚ ਅੰਨ੍ਹਾ ਹੋ ਗਿਆ ਹੈ। ਦਰਅਸਲ ਭਾਰਤ ਦੀ ਮੰਗ 'ਤੇ ਸੰਯੁਕਤ ਰਾਸ਼ਟਰ 'ਚ 14 ਦੇਸ਼ਾਂ ਨੇ ਮੋਹਰ ਲਗਾ ਦਿੱਤੀ ਸੀ, ਪਰ ਵੀਟੋ ਪਾਵਰ ਵਾਲਾ ਚੀਨ ਇਕੱਲਾ ਹੀ ਮਸੂਦ ਨੂੰ ਬਚਾਉਣ ਲਈ ਅੜ ਗਿਆ।