ਇਸਲਾਮਾਬਾਦ: ਭਾਰਤ-ਪਾਕਿ 'ਚ ਵਧੇ ਤਣਾਅ ਦੌਰਾਨ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਭਾਰਤ 'ਤੇ ਪਲਟਵਾਰ ਕੀਤਾ ਹੈ। ਪਾਕਿ ਸੰਸਦ 'ਚ ਬੋਲਦਿਆਂ ਸ਼ਰੀਫ ਨੇ ਪੀਐਮ ਮੋਦੀ 'ਤੇ ਹਮਲਾ ਕੀਤਾ। ਮੋਦੀ ਦੇ ਪਾਕਿ ਨੂੰ ਗਰੀਬੀ ਖਤਮ ਕਰਨ ਦੇ ਮੁੱਦੇ 'ਤੇ ਦਿੱਤੇ ਭਾਸ਼ਣ 'ਤੇ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ‘ਖੇਤਾਂ 'ਚ ਟੈਂਕ ਚਲਾ ਕੇ’ ਗਰੀਬੀ ਖਤਮ ਨਹੀਂ ਕੀਤੀ ਜਾ ਸਕਦੀ। ਇੱਥੇ ਨਵਾਜ਼ ਸ਼ਰੀਫ ਨੇ ਘਾਟੀ 'ਚ ਮਾਰੇ ਗਏ ਹਿਜਬੁਲ ਮੁਜਾਹਿਦੀਨ ਦੇ ਖਤਰਨਾਕ ਅੱਤਿਵਾਦੀ ਬੁਰਹਾਨ ਵਾਨੀ ਨੂੰ ਇੱਕ ਵਾਰ ਫਿਰ ‘ਕਸ਼ਮੀਰ ਦਾ ਪੁੱਤ’ ਕਹਿ ਕੇ ਭਾਰਤ 'ਤੇ ਹਮਲਾ ਬੋਲਿਆ।
ਸੰਸਦ 'ਚ ਆਪਣੇ ਸੰਬੋਧਨ ਦੌਰਾਨ ਪਾਕਿਸਤਾਨੀ ਪੀਐਮ ਨਵਾਜ਼ ਸ਼ਰੀਫ ਨੇ ਕਿਹਾ ਕਿ ਮੋਦੀ ਨੇ ਪਿਛਲੇ ਮਹੀਨੇ ਭਾਸ਼ਣ ਦਿੰਦਿਆਂ ਪਾਕਿਸਤਾਨ ਨੂੰ ਗਰੀਬੀ ਤੇ ਹੋਰ ਸਮਾਜਿਕ ਬੁਰਾਈਆਂ ਦਾ ਖਾਤਮਾ ਕਰਨ ਦੀ ਚੁਣੌਤੀ ਦਿੱਤੀ ਸੀ। ਪਰ ਜੇ ਉਹ ਚਾਹੁੰਦੇ ਹਨ ਕਿ ਅਸੀਂ ਉਨ੍ਹਾਂ ਨਾਲ ਗਰੀਬੀ ਖਤਮ ਕਰਨ ਦਾ ਮੁਕਾਬਲਾ ਕਰੀਏ ਤਾਂ ਉਨ੍ਹਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਖੇਤਾਂ ਵਿੱਚ ਟੈਂਕ ਚਲਾ ਕੇ ਗਰੀਬੀ ਖਤਮ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਭਾਰਤ ਗੱਲਬਾਤ ਤੋਂ ਭੱਜ ਰਿਹਾ ਹੈ ਤੇ ਜੰਗ ਵਾਲਾ ਮਾਹੌਲ ਬਣਾ ਰਿਹਾ ਹੈ।