News
News
ਟੀਵੀabp shortsABP ਸ਼ੌਰਟਸਵੀਡੀਓ ਖੇਡਾਂ
X

ਸੁਸ਼ਮਾ ਨੇ ਪਾਕਿਸਤਾਨੀ ਕੁੜੀ ਨਾਲ ਨਿਭਾਇਆ ਵਾਅਦਾ

Share:
ਨਵੀਂ ਦਿੱਲੀ: ਪਾਕਿਸਤਾਨ ਤੋਂ ਵਿਆਹ ਕਰਵਾਉਣ ਲਈ ਭਾਰਤ ਦੇ ਵੀਜ਼ੇ ਦੀ ਮੰਗ ਕਰ ਰਹੀ ਪ੍ਰਿਯਾ ਨੂੰ ਵੀਜ਼ਾ ਮਿਲ ਗਿਆ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਦਖਲ ਤੋਂ ਬਾਅਦ ਪ੍ਰਿਯਾ ਤੇ ਉਸ ਦੇ ਹੋਰ 11 ਰਿਸ਼ਤੇਦਾਰਾਂ ਨੂੰ ਵੀ ਭਾਰਤ ਆਉਣ ਲਈ ਵੀਜ਼ਾ ਦੇ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਪ੍ਰਿਯਾ ਨੂੰ ਭਾਰਤ ਦਾ ਵੀਜ਼ਾ ਨਹੀਂ ਮਿਲ ਰਿਹਾ ਸੀ ਤੇ ਉਸ ਨੇ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੋਂ ਮਦਦ ਲਈ ਗੁਹਾਰ ਲਗਾਈ ਸੀ। ਇਸ 'ਤੇ ਸੁਸ਼ਮਾ ਨੇ ਵੀ ਮਦਦ ਦਾ ਭਰੋਸਾ ਦਿੱਤਾ ਸੀ। ਪਾਕਿਸਤਾਨ ਦੇ ਕਰਾਚੀ ਤੋਂ ਜੋਧਪੁਰ ਆ ਕੇ ਵਿਆਹ ਕਰਵਾਉਣ ਲਈ ਪ੍ਰਿਆ ਅਤੇ ਉਸ ਦੇ ਰਿਸ਼ਤੇਦਾਰਾਂ ਨੂੰ ਆਖਿਰ ਲੰਬੀ ਕੋਸ਼ਿਸ਼ ਦੇ ਬਾਅਦ ਵੀਜ਼ਾ ਮਿਲ ਗਿਆ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਆਪਣਾ ਵਾਅਦਾ ਨਿਭਾਇਆ ਅਤੇ ਪਾਕਿਸਤਾਨ ਸਥਿਤ ਭਾਰਤੀ ਅੰਬੈਸੀ ਨੇ ਪ੍ਰਿਆ ਸਮੇਤ ਉਨ੍ਹਾਂ ਦੇ 11 ਰਿਸ਼ਤੇਦਾਰਾਂ ਨੂੰ ਵੀਜ਼ਾ ਜਾਰੀ ਕਰ ਦਿੱਤਾ। ਹੁਣ ਇਹ ਪਰਿਵਾਰ ਕਰਾਚੀ ਤੋਂ ਦਿੱਲੀ ਤੇ ਇੱਥੋਂ ਜੋਧਪੁਰ ਜਾਵੇਗਾ।  7 ਨਵੰਬਰ ਨੂੰ ਪ੍ਰਿਆ ਦਾ ਜੋਧਪੁਰ ਦੇ ਨਰੇਸ਼ ਨਾਲ ਵਿਆਹ ਹੋਣਾ ਹੈ। ਵੀਜ਼ਾ ਮਿਲਣ ਦੇ ਬਾਅਦ ਨਰੇਸ਼ ਦੇ ਪਰਿਵਾਰ ਨੇ ਵਿਆਹ ਦੇ ਕਾਰਡ ਵੰਡਣੇ ਸ਼ੁਰੂ ਕਰ ਦਿੱਤੇ ਹਨ। ਭਾਰਤ-ਪਾਕਿਸਤਾਨ ਦੇ ਰਿਸ਼ਤਿਆਂ 'ਚ ਆਈ ਤਲਖੀ ਦੇ ਬਾਅਦ ਪ੍ਰਿਆ ਦੇ ਰਿਸ਼ਤੇਦਾਰਾਂ ਨੂੰ ਵੀਜ਼ਾ ਮਿਲਣ 'ਚ ਪਰੇਸ਼ਾਨੀ ਆ ਰਹੀ ਸੀ। ਉਨ੍ਹਾਂ ਦਾ ਪਰਿਵਾਰ ਤਿੰਨ ਮਹੀਨੇ ਤੋਂ ਵੀਜ਼ੇ ਲਈ ਭੱਜ-ਦੋੜ ਕਰ ਰਿਹਾ ਸੀ। ਇਸ 'ਚ ਸਾਰੇ ਪਾਸੇ ਤੋਂ ਥੱਕ ਹਾਰ ਕੇ ਪਰਿਵਾਰ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਪ੍ਰਧਾਨ ਮੰਤਰੀ ਨੂੰ ਟਵੀਟ ਕਰਕੇ ਸਹਾਇਤਾ ਮੰਗੀ ਸੀ। ਸੁਸ਼ਮਾ ਸਵਰਾਜ ਨੇ ਉਨ੍ਹਾਂ ਨੂੰ ਮਦਦ ਦਾ ਭਰੋਸਾ ਦਵਾਇਆ ਸੀ। ਪ੍ਰਿਆ ਦੇ ਰਿਸ਼ਤੇਦਾਰਾਂ ਨੇ 15 ਲੋਕਾਂ ਦੇ ਲਈ ਵੀਜ਼ੇ ਦੀ ਮੰਗ ਕੀਤੀ ਸੀ। ਇਨ੍ਹਾਂ 'ਚੋਂ 11 ਨੂੰ ਵੀਜ਼ਾ ਮਿਲ ਗਿਆ। ਬਾਕੀ ਚਾਰ ਨੂੰ ਮੁਹੱਰਮ ਦੇ ਛੱਡਣ ਦੇ ਬਾਅਦ ਵੀਜ਼ਾ ਮਿਲ ਜਾਵੇਗਾ। ਇਸ 'ਚ ਦੋਵੇਂ ਪਰਿਵਾਰਾਂ ਨੇ ਹੁਣ ਜੋਰ-ਸ਼ੋਰ ਨਾਲ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
Published at : 13 Oct 2016 12:27 PM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Haryana Election: ਹਰਿਆਣਾ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਜਾਰੀ, ਰਾਮ ਰਹੀਮ ਨੇ ਮੋੜਿਆ ਪੈਰੋਲ ਦਾ ਮੁੱਲ, ਡੇਰੇ ਨੇ ਭਾਜਪਾ ਨੂੰ ਵੋਟ ਪਾਉਣ ਦੀ ਕੀਤੀ ਅਪੀਲ !

Haryana Election: ਹਰਿਆਣਾ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਜਾਰੀ, ਰਾਮ ਰਹੀਮ ਨੇ ਮੋੜਿਆ ਪੈਰੋਲ ਦਾ ਮੁੱਲ, ਡੇਰੇ ਨੇ ਭਾਜਪਾ ਨੂੰ ਵੋਟ ਪਾਉਣ ਦੀ ਕੀਤੀ ਅਪੀਲ !

Haryana Election Polling Live: ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਜਾਰੀ, ਸੀਐਮ ਸੈਣੀ, ਵਿਨੇਸ਼ ਫੋਗਾਟ-ਮਨੂੰ ਭਾਕਰ ਨੇ ਪਾਈ ਵੋਟ

Haryana Election Polling Live: ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਜਾਰੀ, ਸੀਐਮ ਸੈਣੀ, ਵਿਨੇਸ਼ ਫੋਗਾਟ-ਮਨੂੰ ਭਾਕਰ ਨੇ ਪਾਈ ਵੋਟ

Haryana Election: ਹਰਿਆਣਾ 'ਚ ਵੋਟਿੰਗ ਦੌਰਾਨ ਭਾਜਪਾ ਦੀ ਵੱਡੀ ਕਾਰਵਾਈ, 4 ਵੱਡੇ ਲੀਡਰਾਂ ਨੂੰ ਕੱਢਿਆ ਪਾਰਟੀ ਚੋਂ ਬਾਹਰ, ਜਾਣੋ ਕਿਉਂ ਹੋਈ ਕਾਰਵਾਈ

Haryana Election: ਹਰਿਆਣਾ 'ਚ ਵੋਟਿੰਗ ਦੌਰਾਨ ਭਾਜਪਾ ਦੀ ਵੱਡੀ ਕਾਰਵਾਈ, 4 ਵੱਡੇ ਲੀਡਰਾਂ ਨੂੰ ਕੱਢਿਆ ਪਾਰਟੀ ਚੋਂ ਬਾਹਰ, ਜਾਣੋ ਕਿਉਂ ਹੋਈ ਕਾਰਵਾਈ

PM Kisan Yojana: ਕਿਸਾਨਾਂ ਦੇ ਫੋਨ 'ਤੇ ਇਸ ਸਮੇਂ ਤੱਕ ਆਵੇਗਾ ਦੋ ਹਜ਼ਾਰ ਰੁਪਏ ਦਾ ਮੈਸੇਜ, ਇਸ ਤਰ੍ਹਾਂ ਚੈੱਕ ਕਰੋ ਸਟੇਟਸ

PM Kisan Yojana: ਕਿਸਾਨਾਂ ਦੇ ਫੋਨ 'ਤੇ ਇਸ ਸਮੇਂ ਤੱਕ ਆਵੇਗਾ ਦੋ ਹਜ਼ਾਰ ਰੁਪਏ ਦਾ ਮੈਸੇਜ, ਇਸ ਤਰ੍ਹਾਂ ਚੈੱਕ ਕਰੋ ਸਟੇਟਸ

Jammu Kashmir Encounter: ਕੁਪਵਾੜਾ 'ਚ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਦੋ ਅੱਤਵਾਦੀ ਢੇਰ, ਇਲਾਕੇ 'ਚ ਸਰਚ ਆਪਰੇਸ਼ਨ ਜਾਰੀ

Jammu Kashmir Encounter: ਕੁਪਵਾੜਾ 'ਚ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਦੋ ਅੱਤਵਾਦੀ ਢੇਰ, ਇਲਾਕੇ 'ਚ ਸਰਚ ਆਪਰੇਸ਼ਨ ਜਾਰੀ

ਪ੍ਰਮੁੱਖ ਖ਼ਬਰਾਂ

ਤੁਸੀਂ ਵੀ UPI Payment ਕਰਦੇ ਹੋ ਤਾਂ ਇਸ ਸੈਟਿੰਗ ਨੂੰ ਰੱਖੋ ਆਫ, ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ

ਤੁਸੀਂ ਵੀ UPI Payment ਕਰਦੇ ਹੋ ਤਾਂ ਇਸ ਸੈਟਿੰਗ ਨੂੰ ਰੱਖੋ ਆਫ, ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ

ਕਿਡਨੀ ਫੇਲ ਹੋਣ ਤੋਂ ਪਹਿਲਾਂ ਸਰੀਰ 'ਚ ਨਜ਼ਰ ਆਉਣ ਲੱਗਦੇ ਅਜਿਹੇ ਲੱਛਣ, ਨਜ਼ਰਅੰਦਾਜ਼ ਕਰਨਾ ਪੈ ਸਕਦਾ ਭਾਰੀ, ਜਾ ਸਕਦੀ ਜਾਨ

ਕਿਡਨੀ ਫੇਲ ਹੋਣ ਤੋਂ ਪਹਿਲਾਂ ਸਰੀਰ 'ਚ ਨਜ਼ਰ ਆਉਣ ਲੱਗਦੇ ਅਜਿਹੇ ਲੱਛਣ, ਨਜ਼ਰਅੰਦਾਜ਼ ਕਰਨਾ ਪੈ ਸਕਦਾ ਭਾਰੀ, ਜਾ ਸਕਦੀ ਜਾਨ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (05-10-2024)

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (05-10-2024)

Haryana Elections 2024: ਹਰਿਆਣਾ 'ਚ ਅੱਜ ਵੋਟਿੰਗ, 90 ਸੀਟਾਂ 'ਤੇ ਲੜ ਰਹੇ 1,031 ਉਮੀਦਵਾਰ; ਜਾਣੋ-ਕੌਣ ਵੱਡੇ ਦਾਅਵੇਦਾਰ

Haryana Elections 2024: ਹਰਿਆਣਾ 'ਚ ਅੱਜ ਵੋਟਿੰਗ, 90 ਸੀਟਾਂ 'ਤੇ ਲੜ ਰਹੇ 1,031 ਉਮੀਦਵਾਰ; ਜਾਣੋ-ਕੌਣ ਵੱਡੇ ਦਾਅਵੇਦਾਰ