ਇੱਕ ਦਿਨ 'ਚ ਧੜੰਮ ਡਿੱਗੀਆਂ ਕੀਮਤਾਂ, ਚਾਂਦੀ ਦੀ ਕੀਮਤ ਸਿੱਧੀ 10,000 ਰੁਪਏ ਆਈ ਹੇਠਾਂ, ਕੀ ਹਜੇ ਹੋਰ ਡਿੱਗੇਗਾ ਭਾਅ ਜਾਂ ਮਜ਼ਬੂਤ ਹੋਏਗੀ ਵਾਪਸੀ?
ਚਾਂਦੀ ਦੀਆਂ ਕੀਮਤਾਂ 'ਚ ਇਹ ਗਿਰਾਵਟ ਉਸ ਸਮੇਂ ਆਈ ਜਦੋਂ ਦਸੰਬਰ ਵਿੱਚ ਚਾਂਦੀ 83.60 ਡਾਲਰ ਪ੍ਰਤੀ ਔਂਸ ਦੇ ਰਿਕਾਰਡ ਹਾਈ ਲੈਵਲ ‘ਤੇ ਪਹੁੰਚੀ ਸੀ। ਚਾਂਦੀ ਵਿੱਚ ਆਈ ਇਸ ਭਾਰੀ ਗਿਰਾਵਟ ਨੇ ਨਿਵੇਸ਼ਕਾਂ ਨੂੰ ਚਿੰਤਿਤ ਕਰ ਦਿੱਤਾ ਹੈ ਅਤੇ ਕੀਮਤੀ ਧਾਤਾਂ

Silver Prices: ਵੀਰਵਾਰ ਨੂੰ ਚਾਂਦੀ ਦੀ ਕੀਮਤ ਵਿੱਚ ਭਾਰੀ ਗਿਰਾਵਟ ਆਈ। MCX (ਮਲਟੀ-ਕਮੋਡੀਟੀ ਐਕਸਚੇਂਜ) ‘ਤੇ ਕਾਰੋਬਾਰ ਦੌਰਾਨ ਚਾਂਦੀ ਦੀ ਕੀਮਤ ਪ੍ਰਤੀ ਕਿਲੋ 10,000 ਰੁਪਏ ਘੱਟ ਹੋ ਗਈ। ਇਸਦੇ ਨਾਲ ਹੀ MCX ‘ਤੇ 5 ਮਾਰਚ, 2026 ਨੂੰ ਡਿਲੀਵਰੀ ਲਈ ਚਾਂਦੀ ਦੀ ਕੀਮਤ 2,50,605 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਘੱਟ ਹੋ ਕੇ 2,40,605 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਬੰਦ ਹੋਈ।
ਚਾਂਦੀ ਦੀਆਂ ਕੀਮਤਾਂ ਵਿੱਚ ਇਹ ਗਿਰਾਵਟ ਉਸ ਸਮੇਂ ਆਈ ਜਦੋਂ ਦਸੰਬਰ ਵਿੱਚ ਚਾਂਦੀ 83.60 ਡਾਲਰ ਪ੍ਰਤੀ ਔਂਸ ਦੇ ਰਿਕਾਰਡ ਹਾਈ ਲੈਵਲ ‘ਤੇ ਪਹੁੰਚੀ ਸੀ। ਚਾਂਦੀ ਵਿੱਚ ਆਈ ਇਸ ਭਾਰੀ ਗਿਰਾਵਟ ਨੇ ਨਿਵੇਸ਼ਕਾਂ ਨੂੰ ਚਿੰਤਿਤ ਕਰ ਦਿੱਤਾ ਹੈ ਅਤੇ ਕੀਮਤੀ ਧਾਤਾਂ ਦੇ ਬਜ਼ਾਰ ਵਿੱਚ ਵੀ ਅਸਥਿਰਤਾ ਪੈਦਾ ਕਰ ਦਿੱਤੀ ਹੈ। ਹੁਣ ਸਵਾਲ ਇਹ ਉਠਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਚਾਂਦੀ ਦੀਆਂ ਕੀਮਤਾਂ ਹੋਰ ਡਿੱਗਣਗੀਆਂ, ਸਥਿਰ ਰਹਿਣਗੀਆਂ ਜਾਂ ਫਿਰ ਵੱਧਣਗੀਆਂ?
ਹੁਣ ਕੀਮਤ ਹੋਰ ਘਟੇਗੀ?
ET ਦੀ ਰਿਪੋਰਟ ਮੁਤਾਬਕ, HSBC ਨੇ ਚਾਂਦੀ ਲਈ ਆਪਣਾ ਆਉਟਲੁੱਕ ਅਪਡੇਟ ਕੀਤਾ ਹੈ, ਜਿਸ ਵਿੱਚ ਆਉਂਦੇ ਸਾਲਾਂ ਵਿੱਚ ਕੀਮਤਾਂ ਵਿੱਚ ਹੌਲੀ-ਹੌਲੀ ਗਿਰਾਵਟ ਦੀ ਭਵਿੱਖਬਾਣੀ ਕੀਤੀ ਗਈ ਹੈ। ਹਾਲਾਂਕਿ, ਇਸ ਦਰਮਿਆਨ ਸਾਲ 2026 ਲਈ ਔਸਤ ਕੀਮਤ ਦਾ ਅੰਦਾਜ਼ਾ ਵਧਾ ਕੇ 68.25 ਡਾਲਰ ਪ੍ਰਤੀ ਔਂਸ ਕਰ ਦਿੱਤਾ ਗਿਆ ਹੈ। HSBC ਦਾ ਅੰਦਾਜ਼ਾ ਹੈ ਕਿ 2027 ਵਿੱਚ ਚਾਂਦੀ ਦੀ ਕੀਮਤਾਂ ਘਟ ਕੇ 57.00 ਡਾਲਰ ਅਤੇ 2029 ਤੱਕ 47.00 ਡਾਲਰ ਪ੍ਰਤੀ ਔਂਸ ਹੋ ਜਾਣਗੀਆਂ।
ਬੈਂਕ ਨੇ ਚਾਂਦੀ ਦੀ ਕੀਮਤ ਘਟਣ ਦਾ ਕਾਰਨ ਦੱਸਦਿਆਂ ਕਿਹਾ ਕਿ ਉਦਯੋਗ ਵਿੱਚ ਚਾਂਦੀ ਦੀ ਮੰਗ ਘੱਟ ਹੋ ਗਈ ਹੈ। ਇਸਦੇ ਨਾਲ-ਨਾਲ, ਗਹਿਣੇ ਖਰੀਦਣ ਵਾਲੇ ਵੀ ਵੱਡੀ ਗਿਣਤੀ ਵਿੱਚ ਪਿੱਛੇ ਹਟ ਰਹੇ ਹਨ ਕਿਉਂਕਿ ਕੀਮਤਾਂ ਬਹੁਤ ਜ਼ਿਆਦਾ ਹਨ। ਬੈਂਕ ਨੇ ਇਹ ਵੀ ਦੱਸਿਆ ਕਿ 2025 ਵਿੱਚ ਚਾਂਦੀ ਦੀ ਮੰਗ ਵਿੱਚ 230 ਮਿਲੀਅਨ ਔਂਸ ਦੀ ਭਾਰੀ ਕਮੀ ਆਈ। ਇਹ 2026 ਵਿੱਚ ਘਟ ਕੇ 140 ਮਿਲੀਅਨ ਔਂਸ ਅਤੇ 2027 ਵਿੱਚ ਸਿਰਫ 59 ਮਿਲੀਅਨ ਔਂਸ ਰਹ ਜਾਏਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















