ਬੀਜਿੰਗ: 114 ਸਾਲ ਦੇ ਕੁੜੀ ਨੇ ਲਵ ਮੈਰਿਜ ਕਰਵਾਈ ਹੈ। ਇਸ ਬਜੁਰਗ ਲਾੜੀ ਦੇ ਲਾੜੇ ਉਮਰ 'ਚ ਉਸ ਤੋਂ 43 ਸਾਲ ਛੋਟੀ 71 ਸਾਲ ਦੀ ਹੈ। ਇਸ ਹੈਰਾਨੀਜਨਕ ਲਵ ਸਟੋਰੀ ਵਾਲੇ ਬਜੁਰਗ ਜੋੜੇ ਦੀ ਪਹਿਲੀ ਮੁਲਾਕਾਤ ਇੱਕ ਹਸਪਤਾਲ 'ਚ ਹੋਈ ਸੀ, ਜਿੱਥੇ ਦੋਹਾਂ ਵਿਚਾਲੇ ਪਿਆਰ ਹੋ ਗਿਆ। ਇਹ ਜੋੜਾ ਚੀਨ ਦੇ ਝਿਨਜਿਆਂਗ ਸੂਬੇ ਦਾ ਰਹਿਣ ਵਾਲਾ ਹੈ।
ਜਾਣਕਾਰੀ ਮੁਤਾਬਕ ਝਿਨਜਿਯਾਂਗ ਸੂਬੇ ਦੇ ਕਾਸ਼ਗਰ ਸ਼ਹਿਰ 'ਚ ਹੋਏ ਇਸ ਵਿਆਹ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਸ 71 ਸਾਲਾ ਲਾੜੇ ਝੇਂਗ ਤੇ ਲਾੜੀ ਝੇਂਗ ਸੁਈਂਗ ਮੁਤਾਬਕ ਇਹਨਾਂ ਨੂੰ ਪਹਿਲੀ ਨਜ਼ਰ 'ਚ ਇੱਕ ਦੂਜੇ ਨਾਲ ਪਿਆਰ ਹੋ ਗਿਆ। ਝੇਂਗ ਮੁਤਾਬਕ ਇਨ੍ਹਾਂ ਦੀ ਲਵ ਸਟੋਰੀ ਕਰੀਬ ਸਾਲ ਭਰ ਪਹਿਲੇ ਇੱਕ ਨਰਸਿੰਗ ਹੋਮ 'ਚ ਸ਼ੁਰੂ ਹੋਈ ਸੀ, ਜਦੋਂ ਉਨ੍ਹਾਂ ਨੇ ਪਹਿਲੀ ਵਾਰ ਆਪਣੀ ਪ੍ਰੇਮਿਕਾ ਝੇਂਗ ਸ਼ੁਈਂਗ ਨੂੰ ਦੇਖਿਆ ਸੀ। ਪਰ ਇਸ ਤੋਂ ਬਾਅਦ ਝੇਂਗ ਨੂੰ ਆਪਣੀ ਪ੍ਰੇਮਿਕਾ ਨੂੰ ਵਿਆਹ ਲਈ ਮਨਾਉਣ 'ਚ ਕਰੀਬ ਸਾਲ ਲੱਗ ਗਿਆ।
ਪਹਿਲੀ ਵਾਰ ਜਦੋਂ ਦੋਹਾਂ ਦੀ ਮੁਲਾਕਾਤ ਹੋਈ ਤਾਂ ਝੇਂਗ ਸਹੀ ਤਰ੍ਹਾਂ ਨਾਲ ਚੱਲ ਨਹੀਂ ਰਿਹਾ ਸੀ ਕਿਉਂਕਿ ਇੱਕ ਦੁਰਘਟਨਾ ਦੌਰਾਨ ਉਸ ਦਾ ਪੈਰ ਖਰਾਬ ਹੋ ਗਿਆ ਸੀ। ਇਸੇ ਕਾਰਨ ਉਸ ਦੇ ਵਿਆਹ 'ਚ ਵੀ ਪਰੇਸ਼ਾਨੀ ਆ ਰਹੀ ਸੀ। ਝੇਂਗ ਮੁਤਾਬਕ ਸ਼ੁਈਂਗ ਹੀ ਉਹ ਪਹਿਲੀ ਔਰਤ ਹੈ, ਜਿਸ ਨੇ ਉਸ ਦਾ ਧਿਆਨ ਰੱਖਿਆ। ਝੇਂਗ ਮੁਤਾਬਕ ਸਰੀਰਕ ਰੂਪ ਤੋਂ ਕਮਜ਼ੋਰ ਹੋਣ ਕਾਰਨ ਕੋਈ ਮੇਰੇ ਨਾਲ ਵਿਆਹ ਕਰਨ ਲਈ ਤਿਆਰ ਨਹੀਂ ਹੋਇਆ। ਪਰ ਸ਼ੁਈਂਗ ਨੂੰ ਮੇਰੇ ਪੈਰਾਂ ਤੋਂ ਕੋਈ ਦਿੱਕਤ ਨਹੀਂ ਹੋਈ। ਇਸ ਦੌਰਾਨ ਕਰੀਬ ਇੱਕ ਸਾਲ ਬਾਅਦ ਦੋਹਾਂ ਦਾ ਵਿਆਹ ਹੋ ਗਿਆ ਹੈ।