ਲਾਹੌਰ: ਪਾਕਿਸਤਾਨ ਵਿੱਚ 116 ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਨ੍ਹਾਂ ਨੂੰ 2014 ਵਿੱਚ ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਜਨਤਕ ਪ੍ਰਦਰਸ਼ਨ ਦੌਰਾਨ ਗੋਲੀਬਾਰੀ ਦੇ ਦੋਸ਼ ਹੇਠ ਮੁਅੱਤਲ ਕੀਤਾ ਗਿਆ ਹੈ। ਇਨ੍ਹਾਂ ਵਿੱਚ ਕੁਝ ਵੱਡੇ ਅਫ਼ਸਰ ਵੀ ਸ਼ਾਮਲ ਹਨ।


 

ਇਹ ਘਟਨਾ 2014 ਵਿੱਚ ਲਾਹੌਰ ਦੇ ਮਾਡਲ ਟਾਊਨ ਇਲਾਕੇ ਵਿੱਚ ਵਾਪਰੀ ਸੀ ਜਿਸ ਵਿਚ ਘੱਟੋ-ਘੱਟ 14 ਲੋਕ ਮਾਰੇ ਗਏ ਸੀ ਤੇ 100 ਜ਼ਖ਼ਮੀ ਹੋ ਗਏ ਸਨ ਜਦੋਂ ਪੁਲਿਸ ਨੇ ਕੈਨੇਡੀਅਨ-ਪਾਕਿਸਤਾਨੀ ਮੌਲਵੀ ਤਾਹਿਰੁਲ ਕਾਦਰੀ ਦੇ ਘਰ ਬਾਹਰ ਇਕੱਤਰ ਪਾਕਿਸਤਾਨ ਅਵਾਮੀ ਤਹਿਰੀਕ ਦੇ ਕਾਰਕੁਨਾਂ ਨੂੰ ਤਿਤਰ ਬਿਤਰ ਕਰਨ ਲਈ ਗੋਲੀ ਚਲਾਈ ਸੀ।

ਮੀਡੀਆ ਰਿਪੋਰਟ ਮੁਤਾਬਕ ਪੰਜਾਬ ਵਿਚ ਨਵ ਨਿਯੁਕਤ ਇੰਸਪੈਕਟਰ ਜਨਰਲ ਆਫ ਪੁਲਿਸ ਅਮਜਦ ਜਾਵੇਦ ਸਲੀਮੀ ਨੇ ਇਸ ਹਫ਼ਤੇ ਡੀਐਸਪੀ, ਇੰਸਪੈਕਟਰ ਤੇ ਤਫ਼ਤੀਸ਼ੀ ਅਫ਼ਸਰ ਸਮੇਤ 116 ਪੁਲੀਸ ਕਰਮੀਆਂ ਨੂੰ ਮੁਅੱਤਲ ਕਰ ਕੇ ਅਗਲੇ ਹੁਕਮਾਂ ਤੱਕ ਲਾਹੌਰ ਪੁਲੀਸ ਲਾਈਨ ਰਿਪੋਰਟ ਕਰਨ ਦੇ ਨਿਰਦੇਸ਼ ਦਿੱਤੇ ਹਨ।