ਵਿਦੇਸ਼ੀ ਧਰਤੀ 'ਤੇ 12,223 ਭਾਰਤੀਆਂ ਦੀ ਮੌਤ
ਏਬੀਪੀ ਸਾਂਝਾ | 17 Nov 2019 01:37 PM (IST)
ਵਿਦੇਸ਼ੀ ਧਰਤੀ 'ਤੇ 12,223 ਭਾਰਤੀਆਂ ਦੀ ਮੌਤ ਹੋਈ ਹੈ। ਇਹ ਮੌਤਾਂ ਜਨਵਰੀ 2018 ਤੋਂ ਮਈ 2019 ਦਰਮਿਆਨ ਹੋਈਆਂ ਹਨ। ਇਹ ਖੁਲਾਸਾ ਵਿਦੇਸ਼ ਵਿਭਾਗ ਵੱਲੋਂ ਆਰਟੀਆਈ ਦੇ ਦਿੱਤੇ ਜਵਾਬ ਵਿੱਚ ਹੋਇਆ ਹੈ। ਇਸ ਹਿਸਾਬ ਨਾਲ ਮਹੀਨੇ ਵਿੱਚ ਮਰਨ ਵਾਲੇ ਭਾਰਤੀਆਂ ਦੀ ਗਿਣਤੀ 719 ਤੇ 23-24 ਵਿਅਕਤੀ ਪ੍ਰਤੀ ਦਿਨ ਹੈ।
ਨਵੀਂ ਦਿੱਲੀ: ਵਿਦੇਸ਼ੀ ਧਰਤੀ 'ਤੇ 12,223 ਭਾਰਤੀਆਂ ਦੀ ਮੌਤ ਹੋਈ ਹੈ। ਇਹ ਮੌਤਾਂ ਜਨਵਰੀ 2018 ਤੋਂ ਮਈ 2019 ਦਰਮਿਆਨ ਹੋਈਆਂ ਹਨ। ਇਹ ਖੁਲਾਸਾ ਵਿਦੇਸ਼ ਵਿਭਾਗ ਵੱਲੋਂ ਆਰਟੀਆਈ ਦੇ ਦਿੱਤੇ ਜਵਾਬ ਵਿੱਚ ਹੋਇਆ ਹੈ। ਇਸ ਹਿਸਾਬ ਨਾਲ ਮਹੀਨੇ ਵਿੱਚ ਮਰਨ ਵਾਲੇ ਭਾਰਤੀਆਂ ਦੀ ਗਿਣਤੀ 719 ਤੇ 23-24 ਵਿਅਕਤੀ ਪ੍ਰਤੀ ਦਿਨ ਹੈ। ਮੁੰਬਈ ਅਧਾਰਤ ਆਰਟੀਆਈ ਕਾਰਕੁਨ ਜਤਿਨ ਦੇਸਾਈ ਨੇ ਕਿਹਾ ਕਿ ਵਿਦੇਸ਼ ਵਿਭਾਗ ਤੋਂ ਟੀ ਅਜੁੰਗਲਾ, ਜਮੀਰ (ਸੀਪੀਵੀ) ਤੇ ਸੀਪੀਆਈਓ ਵੱਲੋਂ ਬੀਤੇ ਹਫ਼ਤੇ ਦੇਸਾਈ ਨੂੰ ਭੇਜੇ ਗਏ ਜਵਾਬ ਤੋਂ ਉਪਰੋਕਤ ਖੁਲਾਸਾ ਹੋਇਆ ਹੈ। ਇਸ ਵਿੱਚ ਜਨਵਰੀ 2018 ਤੋਂ ਮਈ 2019 ਦਰਮਿਆਨ ਵਿਦੇਸ਼ਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਦੱਸੀ ਗਈ ਹੈ। ਹੈਰਾਨੀ ਦੀ ਗੱਲ ਹੈ ਕਿ ਵਿਦੇਸ਼ ਵਿਭਾਗ ਕੋਲ ਦੱਸੇ ਗਏ ਸਮੇਂ ਵਿੱਚ ਵਿਦੇਸ਼ੀ ਜੇਲ੍ਹਾਂ ਵਿੱਚ ਮਾਰੇ ਗਏ ਭਾਰਤੀ ਕੈਦੀਆਂ ਦੀ ਕੋਈ ਜਾਣਕਾਰੀ ਨਹੀਂ। ਉਂਝ ਭਾਰਤ ਕੋਲ ਵਿਦੇਸ਼ੀ ਮੁਲਕਾਂ ਵਿੱਚ 12223 ਭਾਰਤੀਆਂ ਦੀ ਮੌਤ ਦੀ ਜਾਣਕਾਰੀ ਮੌਜੂਦ ਹੈ।