ਵਾਸ਼ਿੰਗਟਨ: ਅਮਰੀਕੀ ਸੈਨੇਟ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਸਿੱਖ ਧਰਮ ਦੀ ਪ੍ਰਸੰਸ਼ਾ ਕੀਤੀ ਹੈ। ਇੰਡੀਆਨਾ ਤੋਂ ਰਿਪਬਲੀਕਨ ਸੈਨੇਟਰ ਟੌਡ ਯੰਗ ਤੇ ਮੈਰੀਲੈਂਡ ਤੋਂ ਡੈਮੋਕ੍ਰੇਟਿਕ ਸੈਨੇਟਰ ਬੈਨ ਕਾਰਡਿਨ ਵੱਲੋਂ ਪੇਸ਼ ਕੀਤੇ ਗਏ ਸਿੱਖ ਧਰਮ ’ਤੇ ਆਪਣੀ ਤਰ੍ਹਾਂ ਦੇ ਪਹਿਲੇ ਮਤੇ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਾਸ ਕੀਤਾ ਗਿਆ।
ਮਤੇ ’ਚ ਕਿਹਾ ਗਿਆ ਕਿ ਅਮਰੀਕਾ ਤੇ ਦੁਨੀਆਂ ਭਰ ’ਚ ਸਿੱਖ ਬਰਾਬਰੀ, ਸੇਵਾ ਤੇ ਰੱਬ ਪ੍ਰਤੀ ਭਗਤੀ ਦੀਆਂ ਕਦਰਾਂ-ਕੀਮਤਾਂ ਤੇ ਆਦਰਸ਼ਾਂ ਨਾਲ ਰਹਿੰਦੇ ਹਨ, ਜਿਸ ਦੀ ਸਿੱਖਿਆ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਨੇ ਦਿੱਤੀ ਸੀ।ਸੈਨੇਟ ਦੇ ਮਤੇ ਵਿੱਚ ਚਾਰ ਪ੍ਰਮੁੱਖ ਸਿੱਖਾਂ ਦਾ ਜ਼ਿਕਰ ਵੀ ਸੀ ਜਿਨ੍ਹਾਂ ਨੇ ਅਮਰੀਕਾ ਲਈ ਯੋਗਦਾਨ ਦਿੱਤਾ।
ਇਨ੍ਹਾਂ ’ਚ ਦਲੀਪ ਸਿੰਘ ਸੌਂਦ, ਡਾ. ਨਰਿੰਦਰ ਕਪਾਨੀ, ਦਿਨਾਰ ਸਿੰਘ ਬੈਂਸ ਤੇ ਗੁਰਿੰਦਰ ਸਿੰਘ ਖਾਲਸਾ ਸ਼ਾਮਲ ਹਨ। ਸੌਂਦ ਪਹਿਲੇ ਏਸ਼ਿਆਈ-ਅਮਰੀਕੀ ਸੰਸਦ ਮੈਂਬਰ ਹਨ ਜੋ 1957 ’ਚ ਇਸ ਅਹੁਦੇ ਲਈ ਚੁਣੇ ਗਏ ਸਨ। ਕਪਾਨੀ ਨੇ ਫਾਈਬਰ ਆਪਟਿਕਸ ਦੀ ਖੋਜ ਕੀਤੀ ਸੀ। ਬੈਂਸ ਆੜੂ ਦੇ ਸਭ ਤੋਂ ਵੱਡੇ ਉਤਪਾਦਕ ਹਨ ਜਦੋਂਕਿ ਗੁਰਿੰਦਰ ਸਿੰਘ ਖਾਲਸਾ ਵੱਕਾਰੀ ਰੋਜ਼ਾ ਪਾਰਕਸ ਟਰੇਲਬਲੇਜ਼ਰ ਐਵਾਰਡ ਨਾਲ ਸਨਮਾਨਿਤ ਹਨ।
ਅਮਰੀਕੀ ਸੈਨੇਟ 'ਚ ਸਿੱਖਾਂ ਦੇ ਹੱਕ 'ਚ ਮਤਾ
ਏਬੀਪੀ ਸਾਂਝਾ
Updated at:
17 Nov 2019 12:07 PM (IST)
ਅਮਰੀਕੀ ਸੈਨੇਟ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਸਿੱਖ ਧਰਮ ਦੀ ਪ੍ਰਸੰਸ਼ਾ ਕੀਤੀ ਹੈ। ਇੰਡੀਆਨਾ ਤੋਂ ਰਿਪਬਲੀਕਨ ਸੈਨੇਟਰ ਟੌਡ ਯੰਗ ਤੇ ਮੈਰੀਲੈਂਡ ਤੋਂ ਡੈਮੋਕ੍ਰੇਟਿਕ ਸੈਨੇਟਰ ਬੈਨ ਕਾਰਡਿਨ ਵੱਲੋਂ ਪੇਸ਼ ਕੀਤੇ ਗਏ ਸਿੱਖ ਧਰਮ ’ਤੇ ਆਪਣੀ ਤਰ੍ਹਾਂ ਦੇ ਪਹਿਲੇ ਮਤੇ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਾਸ ਕੀਤਾ ਗਿਆ।
- - - - - - - - - Advertisement - - - - - - - - -