ਕੈਲੀਫੋਰਨੀਆ: ਕੈਲੀਫੋਰਨੀਆ ਦੇ ਸਕੂਲ 'ਚ ਗੋਲੀਬਾਰੀ ਕਰਨ ਵਾਲੇ ਦੋਸ਼ੀ ਦੀ ਹਸਪਤਾਲ 'ਚ ਮੌਤ ਹੋ ਗਈ ਹੈ। ਮੁਲਜ਼ਮ ਦੀ ਉਮਰ 16 ਸਾਲ ਸੀ। ਸ਼ੁੱਕਰਵਾਰ ਨੂੰ ਉਸ ਨੇ ਕੈਲੀਫੋਰਨੀਆ ਦੇ ਹਾਈ ਸਕੂਲ 'ਚ ਫਾਇਰਿੰਗ ਕੀਤੀ ਸੀ। ਇਸ ਦੌਰਾਨ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ ਸੀ ਜਦਕਿ 3 ਵਿਦਿਆਰਥੀ ਜ਼ਖ਼ਮੀ ਹੋਏ ਸੀ।
ਜਾਣਕਾਰੀ ਮੁਤਾਬਕ ਗੋਲੀਬਾਰੀ ਕਰਨ ਤੋਂ ਬਾਅਦ ਮੁਲਜ਼ਮ ਨੇ ਖ਼ੁਦ ਨੂੰ ਗੋਲੀ ਮਾਰ ਲਈ ਸੀ। ਪੁਲਿਸ ਨੇ ਉਸ ਨੂੰ ਹਿਰਾਸਤ 'ਚ ਲੈ ਕੇ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਆਪਣੇ ਜਨਮਦਿਨ ਤੋਂ ਪਹਿਲਾ ਇਸ ਘਟਨਾ ਨੂੰ ਅੰਜ਼ਾਮ ਦਿੱਤਾ। ਮੁਲਜ਼ਮ ਦਾ ਨਾਂ ਨਥਾਨੀਅਲ ਟੈਨੋਸੁਕ ਦੱਸਿਆ ਗਿਆ ਹੈ। ਜਿਸ ਨੇ ਕਿਸ ਕਾਰਨ ਸਕੂਲ 'ਚ ਫਾਇਰਿੰਗ ਕੀਤੀ, ਇਹ ਨਹੀਂ ਪਤਾ ਲੱਗ ਸਕਿਆ।
ਕੈਲੀਫੋਰਨੀਆ ਦੇ ਸਕੂਲ ‘ਚ ਗੋਲੀਬਾਰੀ ਕਰਨ ਵਾਲਾ 16 ਸਾਲਾ ਮੁਲਜ਼ਮ ਦੀ ਹਸਪਤਾਲ ‘ਚ ਮੌਤ
ਏਬੀਪੀ ਸਾਂਝਾ
Updated at:
16 Nov 2019 01:28 PM (IST)
ਕੈਲੀਫੋਰਨੀਆ ਦੇ ਸਕੂਲ 'ਚ ਗੋਲੀਬਾਰੀ ਕਰਨ ਵਾਲੇ ਦੋਸ਼ੀ ਦੀ ਹਸਪਤਾਲ 'ਚ ਮੌਤ ਹੋ ਗਈ ਹੈ। ਮੁਲਜ਼ਮ ਦੀ ਉਮਰ 16 ਸਾਲ ਸੀ। ਸ਼ੁੱਕਰਵਾਰ ਨੂੰ ਉਸ ਨੇ ਕੈਲੀਫੋਰਨੀਆ ਦੇ ਹਾਈ ਸਕੂਲ 'ਚ ਫਾਇਰਿੰਗ ਕੀਤੀ ਸੀ।
- - - - - - - - - Advertisement - - - - - - - - -