ਨੈਰੋਬੀ: ਤੰਜਾਨੀਆ 'ਚ ਵਿਕਟੋਰੀਆ ਝੀਲ 'ਚ ਇਕ ਕਿਸ਼ਤੀ ਡੁੱਬਣ ਨਾਲ ਮਰਨ ਵਾਲਿਆਂ ਦੀ ਸੰਖਿਆ ਵਧ ਕੇ 131 ਹੋ ਗਈ ਹੈ। ਇਸ ਦੇ ਨਾਲ ਹੀ ਦੇਸ਼ ਦੇ ਰਾਸ਼ਟਰਪਤੀ ਜੌਨ ਮੈਗੂਫੁਲੀ ਨੇ ਕਿਸ਼ਤੀ ਪ੍ਰਬੰਧਨ ਨਾਲ ਜੁੜੇ ਲੋਕਾਂ ਦੀ ਗ੍ਰਿਫਤਾਰੀ ਦੇ ਆਦੇਸ਼ ਦਿੱਤੇ ਹਨ।


ਰਾਹਤ ਤੇ ਬਚਾਅ ਕਰਮੀ ਅਜੇ ਦਰਜਨਾਂ ਲੋਕਾਂ ਦੀ ਤਲਾਸ਼ 'ਚ ਜੁੱਟੇ ਹੋਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਐਮਵੀ ਨਯੇਰੇਰੀ ਨਾਂਅ ਦੀ ਕਿਸ਼ਤੀ 'ਤੇ ਸਮਰੱਥਾ ਤੋਂ ਦੁੱਗਣੇ ਕਰੀਬ 200 ਯਾਤਰੀ ਸਵਾਰ ਸਨ। ਇਹ ਕਿਸ਼ਤੀ ਵੀਰਵਾਰ ਓਕਾਰਾ ਦੀਪ 'ਤੇ ਕਿਨਾਰੇ ਕੋਲ ਡੁੱਬ ਗਈ ਸੀ।


ਤੰਜਾਨੀਆ ਦੇ ਰਾਸ਼ਟਰਪਤੀ ਵੱਲੋਂ ਘਟਨਾ 'ਤੇ ਚਾਰ ਦਿਨ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਗਿਆ ਹੈ ਤੇ ਜਾਣਕਾਰੀ ਦਿੱਤੀ ਕਿ ਹਾਦਸੇ 'ਚ ਲਗਪਗ 131 ਲੋਕ ਮਾਰੇ ਗਏ ਹਨ। ਹਾਲਾਂਕਿ, ਇਹ ਸਾਫ਼ ਨਹੀਂ ਹੋ ਸਕਿਆ ਹੈ ਕਿ ਕਿੰਨੇ ਮੁਸਾਫ਼ਰ ਸੁਰੱਖਿਅਤ ਬਚਾਏ ਗਏ ਹਨ ਤੇ ਕਿੰਨੇ ਹਾਲੇ ਵੀ ਲਾਪਤਾ ਹਨ।