ਨਵੀਂ ਦਿੱਲੀ: ਇਰਾਨ ਦੀ ਰਾਜਧਾਨੀ ਤਹਿਰਾਨ 'ਚ ਸੋਮਵਾਰ ਨੂੰ ਢੋਆ-ਢੁਆਈ ਲਈ ਵਰਤੇ ਜਾਣ ਵਾਲਾ ਬੋਇੰਗ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ 'ਚ 15 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਸਿਰਫ਼ ਇੱਕੋ ਇੰਜੀਨੀਅਰ ਹੀ ਜ਼ਿੰਦਾ ਬਚਿਆ ਹੈ।

ਦੱਸਿਆ ਜਾ ਰਿਹੈ ਕਿ ਕਰਾਜ ਹਵਾਈ ਅੱਡੇ 'ਤੇ ਖ਼ਰਾਬ ਮੌਸਮ ਦਰਮਿਆਨ ਜ਼ਮੀਨ 'ਤੇ ਉੱਤਰਨ ਸਮੇਂ ਪਾਇਲਟ ਨੇ ਗ਼ਲਤ ਹਵਾਈ ਪੱਟੀ ਚੁਣ ਲਈ। ਨਤੀਜੇ ਵਜੋਂ ਜਹਾਜ਼ ਇਮਾਰਤ ਨਾਲ ਟਕਰਾਅ ਗਿਆ।

ਦੇਸ਼ ਦੀ ਖ਼ਬਰ ਏਜੰਸੀ ਤਸਨੀਮ ਮੁਤਾਬਕ ਇਹ ਜਹਾਜ਼ ਫ਼ੌਜ ਦਾ ਸੀ ਜੋ ਕਿਰਗਿਸਤਾਨ ਦੀ ਰਾਜਧਾਨੀ ਬਿਸ਼ਕੇਕ ਤੋਂ ਮੀਟ ਲੈ ਕੇ ਆ ਰਿਹਾ ਸੀ। ਪਰ ਇਹ ਜਹਾਜ਼ ਸਹੀ ਸਲਾਮਤ ਨਾ ਉੱਤਰ ਸਕਿਆ ਤੇ ਦੁਰਘਟਨਾਗ੍ਰਸਤ ਹੋ ਗਿਆ। ਹਾਦਸੇ ਦੇ ਹੋਰ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।