ਵਾਸ਼ਿੰਗਟਨ: ਭਾਰਤੀ ਮੂਲ ਦੇ ਤਨਿਸ਼ਕ ਨੇ 14 ਸਾਲ ਦੀ ਉਮਰ ਵਿੱਚ ਇੰਜਨੀਅਰਿੰਗ ਦੀ ਡਿਗਰੀ ਹਾਸਲ ਕਰਕੇ ਪੂਰੇ ਅਮਰੀਕਾ ਵਿੱਚ ਤਹਿਲਕਾ ਮਚਾ ਦਿੱਤਾ ਹੈ। 14 ਸਾਲ ਦੀ ਉਮਰ ਵਿੱਚ ਭਾਰਤ ਮੂਲ ਦੇ ਅਮਰੀਕੀ ਨੇ ਕੈਲੀਫੋਰਨੀਆ ਯੂਨੀਵਰਸਿਟੀ ਤੋਂ ਬਾਇਓ-ਮੈਡੀਕਲ ਵਿੱਚ ਇੰਜਨੀਅਰਿੰਗ ਦੀ ਡਿਗਰੀ ਹਾਸਲ ਕੀਤੀ ਹੈ।

ਅੱਜ ਤੋਂ ਤਿੰਨ ਸਾਲ ਪਹਿਲਾਂ ਇੱਕ ਖਬਰ ਛਪੀ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ 11 ਸਾਲਾਂ ਦਾ ਬੱਚਾ ਤਨਿਸ਼ਕ ਅਬਰਾਹਮ ਕੈਲੀਫੋਰਨੀਆ ਕਮਿਊਨਿਟੀ ਕਾਲਜ ਤੋਂ ਗ੍ਰੈਜੂਏਸ਼ਨ ਕਰ ਰਿਹਾ ਹੈ। ਹੁਣ ਇਸੇ ਬੱਚੇ ਨੇ ਯੂਨੀਵਰਸਿਟੀ ਦੇ ਯੂਸੀ ਡੇਵਿਸ ਕਾਲਜ ਤੋਂ 14 ਸਾਲ ਦੀ ਉਮਰ ਵਿੱਚ ਗਰੈਜੂਏਸ਼ਨ ਪੂਰੀ ਕਰਕੇ ਵੱਡੀ ਉਪਲੱਬਧੀ ਹਾਸਲ ਕੀਤੀ ਹੈ। ਹੁਣ ਉਹ ਇਸੇ ਵਿਸ਼ੇ ਵਿੱਚ ਪੀਐਚਡੀ ਕਰ ਰਿਹਾ ਹੈ।

ਤਨਿਸ਼ਕ ਨੂੰ ਇਹ ਡਿਗਰੀ ਉਸ ਦੇ ਜਨਮ ਦਿਨ ਤੋਂ ਕੁਝ ਦਿਨ ਪਹਿਲਾਂ ਪਿਤਾ ਦਿਵਸ ਮੌਕੇ ਮਿਲੀ ਜੋ ਉਸ ਦੇ ਪਿਤਾ ਲਈ ਕਿਸੇ ਤੋਹਫੇ ਤੋਂ ਘੱਟ ਨਹੀਂ। ਤਨਿਸ਼ਕ ਦੀ ਮਾਂ ਤਾਜੀ ਨੇ ਇਸ ਸਬੰਧੀ ਕਿਹਾ ਕਿ ਇਹ ਇਹ ਉਨ੍ਹਾਂ ਦੇ ਪਤੀ ਤੇ ਪਿਤਾ ਦੋਵਾਂ ਲਈ ਉੱਤਮ ਤੋਹਫਾ ਹੈ। ਤਾਜੀ ਖ਼ੁਦ ਪਸ਼ੂ ਵਿਗਿਆਨ ਦੀ ਡਾਕਟਰ ਹਨ। ਤਨਿਸ਼ਕ ਦੇ ਪਿਤਾ ਸਾਫਟਵੇਅਰ ਇੰਜਨੀਅਰ ਹਨ। ਤਨਿਸ਼ਕ ਦੇ ਦਾਦਾ-ਦਾਦੀ ਵੀ ਪਸ਼ੂ ਵਿਗਿਆਨ ਵਿੱਚ ਪੀਐਚਡੀ ਹਨ।