ਏਥੋਪੀਅਨ ਏਅਰਲਾਈਨ ਦੀ ਉਡਾਣ ਸੰਖਿਆ 302 ਰਾਜਧਾਨੀ ਅਦਿਸ ਅਬਾਬਾ ਤੋਂ 62 ਕਿਲੋਮੀਟਰ ਦੂਰ ਦੱਖਣ ਪੂਰਬ ਵਾਲੇ ਪਾਸੇ ਸਥਿਤ ਬਿਸ਼ੋਫਤੂ ਕਸਬੇ ਨੇੜੇ ਡਿੱਗ ਪਈ। ਹਾਦਸਾਗ੍ਰਸਤ ਜਹਾਜ਼ ਬੋਇੰਗ 737-800 ਸੀ, ਜਿਸ ਨੇ ਐਤਵਾਰ ਸਵੇਰ ਉਡਾਣ ਭਰੀ ਸੀ।
ਉਡਾਣ ਕੰਪਨੀ ਦੇ ਬੁਲਾਰੇ ਨੇ ਦੱਸਿਆ ਕਿ ਸਵੇਰੇ ਪੌਣੇ ਨੌਂ ਵਜੇ ਇਹ ਹਾਦਸਾ ਵਾਪਰਿਆ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਰਾਹੀਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਾਟਾਵਾ ਕੀਤਾ ਹੈ।