ਗੋਲ਼ੀਬਾਰੀ ਵਿੱਚ ਜ਼ਖ਼ਮੀ ਲੋਕਾਂ ਨੂੰ ਹਲਪਤਾਲ ਲਿਜਾਇਆ ਗਿਆ ਹੈ। ਹਾਲੇ ਤਕ ਜ਼ਖ਼ਮੀਆਂ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ ਬਾਅਦ ਆਸਪਾਸ ਦੇ ਇਲਾਕੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ।
ਸਰਕਾਰੀ ਵਕੀਲਾਂ ਦੇ ਦਫ਼ਤਰ ਦੇ ਬੁਲਾਰਾ ਜੁਆਨ ਜੋਸ ਮਾਰਟੀਨੇਜ ਨੇ ਦੱਸਿਆ ਕਿ ਗੋਲ਼ੀਬਾਰੀ ਵਿੱਚ ਚਾਰ ਲੋਕਾਂ ਦੀ ਹਾਲਤ ਬੇਹੱਦ ਗੰਭੀਰ ਹੈ। ਇਹ ਨਾਈਟ ਕਲੱਬ ਗੁਆਨਾਜੁਆਟੋ ਸੂਬੇ ਵਿੱਚ ਸਥਿਤ ਹੈ। ਇੱਥੇ ਅਧਿਕਾਰੀਆਂ ਨੇ ਤੇਲ ਚੋਰੀ ਵਿੱਚ ਸ਼ਾਮਲ ਅਪਰਾਧਿਕ ਗਰੋਹਾਂ ਖਿਲਾਫ ਮੁਹਿੰਮ ਸ਼ੁਰੂ ਕੀਤੀ ਹੋਈ ਹੈ।