ਵੈਨਕੂਵਰ: ਸਰੀ ਦੇ ਕੋਲ ਐਬਟਸਫੋਰਡ ਵਿੱਚ ਦਿਨ ਦਿਹਾੜੇ ਗੋਲ਼ੀ ਮਾਰ ਕੇ ਪੰਜਾਬੀ ਨੌਜਵਾਨ (19) ਦਾ ਕਤਲ ਕਰ ਦਿੱਤਾ ਗਿਆ। ਘਟਨਾ ਸੋਮਵਾਰ ਨੂੰ ਸਿੰਪਸਨ ਅਤੇ ਰੌਸ ਰੋਡਸ ਦੇ ਇਲਾਕੇ ਵਿੱਚ ਦੁਪਹਿਰ ਵੇਲੇ ਕਰੀਬ 3.30 ਵਜੇ ਵਾਪਰੀ। ਸਥਾਨਕ ਨਿੱਜੀ ਨਿਊਜ਼ ਨੈਟਵਰਕ ਦੀ ਖਬਰ ਮੁਤਾਬਕ ਮ੍ਰਿਤਕ ਨੌਜਵਾਨ ਦੀ ਪਛਾਣ 19 ਸਾਲਾ ਜਗਵੀਰ ਮੱਲੀ ਵਜੋਂ ਹੋਈ ਹੈ।

ਗੋਲ਼ੀ ਲੱਗਣ ਬਾਅਦ ਜ਼ਖ਼ਮੀ ਜਗਵੀਰ ਨੂੰ ਏਅਰ ਐਂਬੂਲੈਂਸ ਜ਼ਰੀਏ ਹਸਪਤਾਲ ਪਹੁੰਚਾਇਆ ਗਿਆ, ਪਰ ਉਸਨੇ ਰਸਤੇ ਵਿੱਚ ਹੀ ਦਮ ਤੋੜ ਦਿੱਤਾ। ਪੁਲਿਸ ਅਧਿਕਾਰੀਆਂ ਨੇ ਫਿਲਹਾਲ ਮ੍ਰਿਤਕ ਦੀ ਪਛਾਣ ਅਜੇ ਜਨਤਕ ਨਹੀਂ ਕੀਤੀ। ਹਾਲਾਂਕਿ ਪੁਲਿਸ ਨੇ ਸਿਰਫ ਮ੍ਰਿਤਕ ਦੀ ਉਮਰ ਦੀ ਹੀ ਪੁਸ਼ਟੀ ਕੀਤੀ ਹੈ।

ਇਹ ਵੀ ਪੜ੍ਹੋ- ਪੰਜਾਬੀ ਕਿਸਾਨ ਨੇ ਕੈਨੇਡਾ 'ਚ ਰਚਿਆ ਇਤਿਹਾਸ

ਐਬਟਸਫੋਰਡ ਵਿੱਚ ਕੁਝ ਹੀ ਸਮਾਂ ਪਹਿਲਾਂ ਵੀ ਗੋਲ਼ੀ ਚੱਲਣ ਦੀਆਂ ਕਈ ਵਾਰਦਾਤਾਂ ਵਾਪਰ ਚੁੱਕੀਆਂ ਹਨ। ਇਨ੍ਹਾਂ ਵਿੱਚ ਪੰਜਾਬੀ ਨੌਜਵਾਨਾਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਹੈ ਜਿਸ ਕਰਕੇ ਪੰਜਾਬੀ ਭਾਈਚਾਰੇ ਵੱਲੋਂ ਰੋਸ ਜਤਾਇਆ ਜਾ ਰਿਹਾ ਹੈ।