ਵਾਸ਼ਿੰਗਟਨ: CNN ਨੇ ਆਪਣੇ ਰਿਪੋਟਰ ‘ਤੇ ਬੈਨ ਕਰਨ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ‘ਤੇ ਮੁਕਦਮਾ ਦਰਜ ਕੀਤਾ ਹੈ। CNN ਨੇ ਮੰਗਲਵਾਰ ਨੂੰ ਡੋਨਲਡ ਟ੍ਰੰਪ ਪ੍ਰਸਾਸ਼ਨ ਖਿਲਾਫ ਮੁਕਦਮਾ ਦਾਇਰ ਕੀਤਾ ਅਤੇ ਆਰੋਪ ਲਗਾਇਆ ਹੈ ਕਿ ਵ੍ਹਾਈਟ ਹਾਊਸ ‘ਚ ਅਮਰੀਕੀ ਰਾਸ਼ਟਰਪਤੀ ਟ੍ਰੰਪ ਨਾਲ ਬਹਿਸ ਤੋਂ ਬਾਅਦ ਰਿਪੋਟਰ ਜਿਮ ਅਕੋਸਟਾ ਦੇ ਪ੍ਰੈਸ ਦਸਤਾਵੇਜ਼ ਮੁਅੱਤਲ ਕਰ ਉਸ ਦੇ ਪੱਤਰਕਾਰ ਅਧਿਕਾਰਾਂ ਦਾ ਘਾਣ ਕੀਤਾ ਹੈ।




ਕੁਝ ਦਿਨ ਪਹਿਲਾਂ ਹੋਈ ਪ੍ਰੈਸ ਕਾਨਫ੍ਰੰਸ ‘ਚ ਰਾਸ਼ਟਰਪਤੀ ਡੋਨਲਡ ਅਤੇ ਅਕੋਸਟਾ ‘ਚ ਕੁਝ ਅਣਬਣ ਹੋ ਗਈ ਸੀ ਜਿਸ ਤੋਂ ਇੱਕ ਦਿਨ ਬਾਅਦ ਅਕੋਸਟਾ ‘ਤੇ ਕਾਰਵਾਈ ਕੀਤੀ ਗਈ। ਵ੍ਹਾਈਟ ਹਾਊਸ ਨੇ ਅਕੋਸਟਾ ਦੇ ਰਵੱਈਏ ਨੂੰ ‘ਖ਼ਰਾਬ ਅਤੇ ਅਪਮਾਨਜਨਕ’ ਕਰਾਰ ਦਿੱਤਾ ਸੀ ਅਤੇ ਅਕੋਸਟਾ ਦਾ ਪਾਸ ਰੱਦ ਕਰਨ ਤੋਂ ਬਾਅਦ ਟ੍ਰੰਪ ਪ੍ਰਸਾਸ਼ਨ ਅਤੇ ਮੀਡੀਆ ‘ਚ ਤਣਾਉ ਬਣਿਆ ਹੋਇਆ ਹੈ। ਸੀਐਨਐਨ ਨੇ ਅਕੋਸਟਾ ਦਾ ਪੱਖ ਲੈਂਦੇ ਹੋਏ ਟ੍ਰੰਪ ਪ੍ਰਸਾਸ਼ਨ ਦੇ ਫੈਸਲੇ ਨੂੰ ‘ਲੋਕਤੰਤਰ ਲਈ ਖਤਰਾ’ ਕਿਹਾ ਹੈ।